ਆਈ ਤਾਜਾ ਵੱਡੀ ਖਬਰ

ਗਲੋਬਲ ਪੱਧਰ ‘ਤੇ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਚੀਨ ਲੱਗਭਗ ਸਾਰੇ ਦੇਸ਼ਾਂ ਦੇ ਨਿਸ਼ਾਨੇ ‘ਤੇ ਹੈ। ਇਸ ਦੌਰਾਨ ਚੀਨ ਦੀ ਇਕ ਪ੍ਰਮੁੱਖ ਵਾਇਰੋਲੌਜੀਸਟ ਨੇ ਨਵੇਂ ਵਾਇਰਸਾਂ ਦੇ ਹਮਲੇ ਸੰਬੰਧੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਕੋਰੋਨਾਵਾਇਰਸ ਸਿਰਫ ਇਕ ‘ਛੋਟਾ ਮਾਮਲਾ’ ਹੈ ਅਤੇ ਸਮੱਸਿਆ ਦੀ ਸ਼ੁਰੂਆਤ ਹੈ। ਚੀਨ ਦੀ ਸ਼ੱਕੀ ਸੰਸਥਾ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਡਿਪਟੀ ਡਾਇਰੈਕਟਰ ਸ਼ੀ ਝੇਂਗਲੀ ਨੇ ਚੀਨ ਦੇ ਸਰਕਾਰੀ ਟੀਵੀ ‘ਤੇ ਗੱਲ ਕਰਦਿਆਂ ਨਵੇਂ ਵਾਇਰਸਾਂ ਸੰਬੰਧੀ ਚਿਤਾਵਨੀ ਦਿੱਤੀ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਝੇਂਗਲੀ ਚਮਗਾਦੜਾਂ ਵਿਚ ਮੌਜੂਦ ਬੈਟ ਕੋਰੋਨਾਵਾਇਰਸ ‘ਤੇ ਰਿਸਰਚ ਕਰ ਚੁੱਕੀ ਹੈ। ਇਸੇ ਕਾਰਨ ਉਸ ਨੂੰ ਚੀਨ ਦੀ ‘ਬੈਟ ਵੁਮਨ’ ਵੀ ਕਿਹਾ ਜਾਂਦਾ ਹੈ। ਸ਼ੀ ਝੇਂਗਲੀ ਨੇ ਕਿਹਾ,”ਵਾਇਰਸਾਂ ਨੂੰ ਲੈ ਕੇ ਜਿਹੜੇ ਰਿਸਰਚ ਕੀਤੇ ਜਾਂਦੇ ਹਨ ਉਸ ਨੂੰ ਲੈ ਕੇ ਸਰਕਾਰ ਅਤੇ ਵਿਗਿਆਨੀਆਂ ਨੂੰ ਪਾਰਦਰਸ਼ੀ ਰਹਿਣਾ ਚਾਹੀਦਾ ਹੈ।” ਉਸ ਨੇ ਕਿਹਾ ਕਿ ਇਹ ਕਾਫੀ ਦੁਖਦਾਈ ਹੁੰਦਾ ਹੈ ਜਦੋਂ ਵਿਗਿਆਨ ਦਾ ਰਾਜਨੀਤੀਕਰਨ ਕੀਤਾ ਜਾਂਦਾ ਹੈ। ਸੀ.ਸੀ.ਟੀ.ਐੱਨ. ਨਾਲ ਗੱਲਬਾਤ ਵਿਚ ਝੇਂਗਲੀ ਨੇ ਕਿਹਾ,”ਜੇਕਰ ਅਸੀਂ ਇਨਸਾਨਾਂ ਨੂੰ ਅਗਲੀ ਛੂਤਕਾਰੀ ਬੀਮਾਰੀ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜੀਵਾਂ ਵਿਚ ਮੌਜੂਦ ਅਣਪਛਾਤੇ ਵਾਇਰਸਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਜਾਣਕਾਰੀ ਜੁਟਾਉਣੀ ਹੋਵੇਗੀ ਅਤੇ ਚਿਤਾਵਨੀ ਦੇਣੀ ਹੋਵੇਗੀ।”

ਝੇਂਗਲੀ ਨੇ ਕਿਹਾ ਕਿ ਜੇਕਰ ਅਸੀਂ ਅਣਪਛਾਤੇ ਵਾਇਰਸਾਂ ‘ਤੇ ਅਧਿਐਨ ਨਹੀਂ ਕਰਦੇ ਤਾਂ ਸੰਭਵ ਹੈ ਕਿ ਇਕ ਹੋਰ ਛੂਤਕਾਰੀ ਬੀਮਾਰੀ ਫੈਲ ਜਾਵੇ। ਇੱਥੇ ਦੱਸ ਦਈਏ ਕਿ ਝੇਂਗਲੀ ਦਾ ਇਹ ਇੰਟਰਵਿਊ ਅਜਿਹੇ ਸਮੇਂ ਵਿਚ ਪ੍ਰਸਾਰਿਤ ਕੀਤਾ ਗਿਆ ਹੈ ਜਦੋਂ ਚੀਨ ਦੇ ਪ੍ਰਮੁੱਖ ਨੇਤਾਵਾਂ ਦੀ ਸਲਾਨਾ ਬੈਠਕ ਸ਼ੁਰੂ ਹੋਣ ਵਾਲੀ ਹੈ। ਉੱਥੇ ਦੁਨੀਆ ਦੇ ਕਈ ਦੇਸ਼ ਕਾਫੀ ਸਮੇਂ ਤੋਂ ਵੁਹਾਨ ਸਥਿਤ ਚੀਨੀ ਲੈਬ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਇਹੀ ਕਿਹਾ ਸੀ ਕਿ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਕੋਰੋਨਾਵਾਇਰਸ ਦਾ ਇਨਫੈਕਸ਼ਨ ਚੀਨੀ ਲੈਬ ਤੋਂ ਫੈਲਿਆ। ਭਾਵੇਂਕਿ ਚੀਨ ਅਤੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਅਜਿਹੇ ਦੋਸ਼ਾਂ ਨੂੰ ਖਾਰਿਜ ਕਰਦੇ ਰਹੇ ਹਨ।

Home ਤਾਜਾ ਜਾਣਕਾਰੀ ਤਾਜਾ ਵੱਡੀ ਖਬਰ – ਕਰੋਨਾ ਵਾਇਰਸ ਤਾਂ ਬਹੁਤ ਛੋਟਾ ਮਾਮਲਾ ਕਈ ਹੋਰ ਵਾਇਰਸਾਂ ਤੋਂ ਹੋ ਸਕਦੇ ਵੱਡੇ ਹ ਮ ਲੇ

ਤਾਜਾ ਜਾਣਕਾਰੀ
ਤਾਜਾ ਵੱਡੀ ਖਬਰ – ਕਰੋਨਾ ਵਾਇਰਸ ਤਾਂ ਬਹੁਤ ਛੋਟਾ ਮਾਮਲਾ ਕਈ ਹੋਰ ਵਾਇਰਸਾਂ ਤੋਂ ਹੋ ਸਕਦੇ ਵੱਡੇ ਹ ਮ ਲੇ
ByadminMay 26, 2020Comments Off on ਤਾਜਾ ਵੱਡੀ ਖਬਰ – ਕਰੋਨਾ ਵਾਇਰਸ ਤਾਂ ਬਹੁਤ ਛੋਟਾ ਮਾਮਲਾ ਕਈ ਹੋਰ ਵਾਇਰਸਾਂ ਤੋਂ ਹੋ ਸਕਦੇ ਵੱਡੇ ਹ ਮ ਲੇ
Previous Postਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਸਟਾਰ ਦੇ ਘਰੋਂ ਏਨੇ ਲੋਕ ਨਿੱਕਲੇ ਕਰੋਨਾ ਪੋਜ਼ੀਟਿਵ
Next Postਸਰਹੱਦ 'ਤੇ ਪਹੁੰਚੇ ਹਜ਼ਾਰਾਂ ਚੀਨੀ ਸੈਨਿਕ, ਭਾਰਤੀ ਫੌਜ ਨੇ ਵੀ ਸੰਭਾਲੇ ਮੋਰਚੇ - ਇਸ ਵੇਲੇ ਦੀ ਵੱਡੀ ਖਬਰ