BREAKING NEWS
Search

ਕਰੋਨਾ ਸੰਕਟ -ਕਨੇਡਾ ਤੋਂ ਪੰਜਾਬੀ ਲੀਡਰ ਜਗਮੀਤ ਸਿੱਖ ਖਾਲਸਾ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਸਾਰੀ ਦੁਨੀਆਂ ਚ ਕਰੋਨਾ ਨੇ ਕਹਿਰ ਵਰਤਾਇਆ ਹੋਇਆ ਹੈ ਦੁਨੀਆਂ ਦੇ ਤਕਰੀਬਨ ਸਾਰੇ ਮੁਲਕ ਹੀ ਇਸ ਦੀ ਚਪੇਟ ਵਿਚ ਆ ਚੁਕੇ ਹਨ ਅਤੇ ਸਾਰੀ ਦੁਨੀਆਂ ਤੇ ਆਰਥਿਕ ਮੰਦੀ ਵੀ ਪੈ ਰਹੀ ਹੈ। ਇਸ ਤੋਂ ਉਬਰਨ ਲਈ ਹਰੇਕ ਦੇਸ਼ ਆਪਣੇ ਹਿਸਾਬ ਨਾਲ ਕੋਸ਼ਿਸ਼ਾਂ ਕਰ ਰਿਹਾ ਹੈ। ਹੁਣ ਕਨੇਡਾ ਤੋਂ ਮਸ਼ਹੂਰ ਸਿੱਖ ਲੀਡਰ ਜਗਮੀਤ ਸਿੰਘ ਖਾਲਸਾ ਵਲੋਂ ਵੀ ਵੱਡੀ ਖਬਰ ਆ ਰਹੀ ਹੈ।

.ਐਨਡੀਪੀ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਵੱਲੋਂ ਹਾਊਸ ਸਸਪੈਂਡ ਕਰਨ ਸਬੰਧੀ ਸਰਕਾਰ ਵੱਲੋਂ ਲਿਆਂਦੇ ਮੋਸ਼ਨ ਦਾ ਸਮਰਥਨ ਕਰਨ ਦਾ ਇਸ਼ਾਰਾ ਕੀਤਾ। ਸਿੰਘ ਨੇ ਸਾਫ ਕੀਤਾ ਕਿ ਜੇਕਰ ਸਰਕਾਰ ਕੈਨੇਡਾ ਦੇ ਕਰਮਚਾਰੀਆਂ ਨੂੰ ਬਿਮਾਰ ਹੋਣ ਦੀ ਸੂਰਤ ਵਿੱਚ ਪੇਡ ਸਿੱਕ ਲੀਵ ਸਬੰਧੀ ਲਿਆਂਦੇ ਮੋਸ਼ਨ ਦਾ ਸਮਰਥਨ ਕਰੇਗੀ ਅਤੇ ਡਿਸਏਬਲ ਕੈਨੇਡੀਅਨਾਂ ਲਈ ਸਪੋਰਟ ਦਾ ਐਲਾਨ ਕਰੇਗੀ ਤਾਂ ਉਹ ਹਾਊਸ ਸਸਪੈਂਡ ਕਰਨ ਦੇ ਹੱਕ ਵਿੱਚ ਵੋਟ ਪਾਉਣਗੇ।

ਇਸ ਦੌਰਾਨ ਇੱਕ ਖਬਰ ਉਨਟਾਰੀਓ ਤੋਂ ਆ ਰਹੀ ਹੈ – ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰੋਵਿੰਸ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਵਿੱਚ ਕਰੋਨਾਵਾਇਰਸ ਦਾ ਕੋਈ ਵੀ ਲੱਛਣ ਨਜ਼ਰ ਆਉਦਾ ਹੈ ਤਾਂ ਟੈੱਸਟ ਜ਼ਰੂਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਪਰ ਲੋਕਾਂ ਦੀ ਸਹਾਇਤਾ ਬਿਨ੍ਹਾਂ ਇਹ ਸੰਭਵ ਨਹੀਂ ਹੈ। ਫੋਰਡ ਮੁਤਾਬਕ ਸਰਕਾਰ ਹੌਟ-ਸਪੌਟਸ ‘ਤੇ ਟੈਸਟਿੰਗ ਵਧਾਉਣ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਜੇਕਰ ਕੋਈ ਵਿਅਕਤੀ ਸਮਝਦਾ ਹੈ ਕਿ ਉਸਦੇ ਵਿਚ ਕੋਰੋਨਾ ਦੇ ਲੱਛਣ ਹਨ ਤਾਂ ਉਸਨੂੰ ਖੁਦ ਨੂੰ ਡਾਕਟਰੀ ਚੈਕਅੱਪ ਕਰਵਾਉਣਾ ਚਾਹੀਦਾ ਹੈ। ਕਿਉਂ ਕਿ ਅਜਿਹਾ ਕਰਨ ਨਾਲ ਜਿਥੇ ਉਹ ਆਪਣੀ ਜਿੰਦਗੀ ਬਚਾ ਲਵੇਗਾ ਉਥੇ ਹੀ ਉਸਦੇ ਪਰਿਵਾਰ ਅਤੇ ਸਾਕ ਸਬੰਧੀਆਂ ਲਈ ਵੀ ਇਹ ਲਾਹੇਵੰਦ ਹੋਵੇਗਾ ਕਿਉਂ ਕਿ ਅਜਿਹਾ ਕਰਨ ਨਾਲ ਉਸਦੇ ਨਜਦੀਕੀ ਇਸ ਬਿਮਾਰੀ ਦਾ ਸ਼ਿਕਾਰ ਨਹੀਂ ਕਰਵਾਉਣਗੇ। ਸਭ ਤੋਂ ਅਹਿਮ ਗੱਲ ਹੈ ਕਿ ਜੇਕਰ ਸ਼ੁਰੂਆਤੀ ਦੌਰ ਵਿਚ ਹੀ ਕਿਸੇ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਉਸਦਾ ਇਲਾਜ ਵੀ ਜਲਦੀ ਹੋ ਜਾਂਦਾ ਹੈ ਅਤੇ ਜੇਕਰ ਥੋੜੀ ਜਿਹੀ ਵੀ ਦੇਰੀ ਕੀਤੀ ਤਾਂ ਇਸਦੇ ਮਾੜੇ ਨਤੀਜੇ ਸਾਹਮਣੇ ਆ ਸਕਦੇ ਹਨ।



error: Content is protected !!