BREAKING NEWS
Search

ਤਾਜਾ ਵੱਡੀ ਖਬਰ – ਇਸ ਮੰਤਰੀ ਦੀ ਰਿਪੋਰਟ ਆ ਗਈ ਕਰੋਨਾ ਪੌਜੇਟਿਵ ਪਈਆਂ ਭਾਜੜਾਂ

ਹੁਣੇ ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ। ਸੰਸਾਰ ਦੇ ਵਡੇ ਵਡੇ ਨੇਤਾ ਵੀ ਇਸ ਦੀ ਲਪੇਟ ਵੀ ਚ ਆ ਚੁਕੇ ਹਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਤਕ ਨੂੰ ਇਹ ਹੋ ਚੁੱਕਾ ਹੈ। ਇੰਡੀਆ ਵਿਚ ਵੀ ਕਰੋਨਾ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਲਪੇਟ ਵਿਚ ਹੁਣ ਇੰਡੀਆ ਦੇ ਮੰਤਰੀ ਵੀ ਆਉਣੇ ਸ਼ੁਰੂ ਹੋ ਗਏ ਹਨ।

ਮੁੰਬਈ : ਦੇਸ਼ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਕੋਰੋਨਾ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਹੁਣ ਮਹਾਰਾਸ਼ਟਰ ਦੇ PWD ਮੰਤਰੀ ਅਸ਼ੋਕ ਚਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਨਾਂਦੇੜ ਤੋਂ ਮੁੰਬਈ ਲਿਆਇਆ ਜਾ ਰਿਹਾ ਹੈ। ਹਾਲਾਂਕਿ ਹਾਲੇ ਉਨ੍ਹਾਂ ਦੇ ਨਾਮ ਦੀ ਆਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।

ਇਸ ਤੋਂ ਪਹਿਲਾਂ ਅਪ੍ਰੈਲ ‘ਚ ਮਹਾਰਾਸ਼‍ਟਰ ਦੇ ਰਿਹਾਇਸ਼ ਮੰਤਰੀ ਅਤੇ ਐਨ.ਸੀ.ਪੀ. ਦੇ ਨੇਤਾ ਜਿਤੇਂਦਰ ਆਵਹਾਡ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ। ਨਿਮੋਨੀਆ ਦੀ ਸ਼ਿਕਾਇਤ ਦੇ ਚੱਲਦੇ ਮੰਤਰੀ ਨੂੰ ਮੰਗਲਵਾਰ ਦੀ ਰਾਤ ਠਾਣੇ ਦੇ ਹਸਪਤਾਲ ‘ਚ ਦਾਖਲ ਕੀਤਾ ਗਿਆ ਸੀ। ਰਿਹਾਇਸ਼ ਮੰਤਰੀ ਦੇ ਸੰਪਰਕ ‘ਚ ਰਹੇ ਸੁਰੱਖਿਆ ਕਰਮਚਾਰੀਆਂ ਸਹਿਤ 18 ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਮੰਤਰੀ ਪਹਿਲਾਂ ਹੋਮ ਕੁਆਰੰਟੀਨ ਸਨ ਅਤੇ ਉਨ੍ਹਾਂ ਦੀ ਰਿਪੋਰਟ ਉਸ ਸਮੇਂ ਨੈਗੇਟਿਵ ਆਈ ਸੀ। ਐਨ.ਸੀ.ਪੀ. ਚੀਫ ਸ਼ਰਦ ਪਵਾਰ ਦੇ ਖਾਸ ਮੰਨੇ ਜਾਣ ਵਾਲੇ ਜਿਤੇਂਦਰ ਠਾਣੇ ਦੀ ਕਾਲਵਾ-ਮੁੰਬਰਾ ਸੀਟ ਤੋਂ ਵਿਧਾਇਕ ਹਨ।

ਦੱਸ ਦਈਏ ਦੇਸ਼ ‘ਚ ਲਗਾਤਾਰ ਵੱਧਦੇ ਕੋਰੋਨਾ ਦੇ ਮਾਮਲਿਆਂ ਵਿਚਾਲੇ ਮਹਾਰਾਸ਼ਟਰ ‘ਚ ਪਿਛਲੇ 24 ਘੰਟਿਆਂ ‘ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ ‘ਚ ਸੂਬੇ ‘ਚ 3041 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਬਾਅਦ ਇੱਥੇ ਪੀੜਤਾਂ ਦੀ ਗਿਣਤੀ 50000 ਦੇ ਪਾਰ ਹੋ ਗਈ। ਹੁਣ ਇੱਥੇ ਕੁਲ 50231 ਪੀੜਤ ਹੋ ਗਏ ਹਨ।



error: Content is protected !!