ਟਰੰਪ ਨੇ ਕਰਤਾ ਅਜਿਹਾ ਐਲਾਨ
ਭਾਰਤ ਸਮੇਤ ਵੀਅਤਨਾਮ, ਬੰਗਲਾਦੇਸ਼, ਮਲੇਸ਼ੀਆ, ਬਰਾਜ਼ੀਲ ਆਦਿ ਮੁਲਕਾਂ ਦੀਆਂ ਸਰਕਾਰਾਂ ਦੀ ਕੋਸ਼ਿਸ਼ ਸੀ ਕਿ ਚੀਨ ਤੋਂ ਪੁੱਟੇ ਅਮਰੀਕਨ ਉਦਯੋਗ ਆਪੋ-ਆਪਣੇ ਮੁਲਕਾਂ ‘ਚ ਲਿਆਂਦੇ ਜਾਣ ਪਰ ਡੋਨਾਲਡ ਟ੍ਰੰਪ ਨੇ ਦੋ ਟੁੱਕ ਫੈਸਲਾ ਕਰਦਿਆਂ ਕਹਿ ਦਿੱਤਾ ਕਿ ਓਹੀ ਕੰਪਨੀ ਵਾਧੂ ਟੈਕਸ ਤੋਂ ਬਚੂ, ਜਿਹੜੀ ਆਪਣਾ ਸਾਰਾ ਕੁਝ ਅਮਰੀਕਾ ‘ਚ ਹੀ ਬਣਾਊ।ਐਪਲ ਸਮੇਤ ਅਮਰੀਕਾ ਤੋਂ ਬਾਹਰ ਪਲਾਂਟ ਲਾਉਣ ਵਾਲੀਆਂ ਕੰਪਨੀਆਂ ‘ਤੇ ਵਾਧੂ ਟੈਕਸ ਲਾਇਆ ਜਾਵੇਗਾ। ਇਸ ਨਾਲ ਕਈਆਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ ਤੇ ਟਰੰਪ ਦਾ ‘ਮੇਕ ਇਨ ਅਮੈਰਿਕਾ’ ਨਾਅਰਾ ਕੁਝ ਸੱਚ ਹੁੰਦਾ ਜਾਪਦਾ ਹੈ।
ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਆਪਣੇ ਇੱਕ ਬਿਆਨ ਵਿੱਚ ਚੀਨ ਨਾਲ ਰਿਸ਼ਤੇ ਖ਼ ਤ ਮ ਕਰਨ ਦੀ ਗੱਲ ਆਖੀ ਹੈ। ਕਿਉਂਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ ਕਿਸ ਤਰ੍ਹਾਂ ਦੇ ਰਿਸ਼ਤੇ ਖ ਤ ਮ ਕਰਨ ਦੀ ਗੱਲ ਕਹੀ ਗਈ ਹੈ, ਇਸ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵਿਦਿਆਰਥੀਆਂ ਨੂੰ ਸਾਇੰਸ ਸਟੱਡੀ ਦੇ ਲਈ ਵੀਜ਼ਾ ਨਾ ਦੇਣਾ ਅਤੇ ਚੀਨ ਦੀਆਂ ਕੰਪਨੀਆਂ ਦੀ ਯੂ.ਐੱਸ.ਏ ਵਿਚ ਸਪਲਾਈ ਬੰਦ ਕਰਨ ਦੀ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਟ੍ਰੰਪ ਨੇ ਉਨ੍ਹਾਂ ਅਮਰੀਕੀ ਕੰਪਨੀਆਂ ’ਤੇ ਟੈਕਸ ਲਗਾਉਣ ਦੀ ਗੱਲ ਕਹੀ ਹੈ, ਜੋ ਅਮਰੀਕਾ ਤੋਂ ਬਾਹਰ ਜਾ ਕੇ ਹੋਰ ਦੇਸ਼ਾਂ ਵਿੱਚ ਵਪਾਰ ਕਰਨ ਨੂੰ ਤਰਜੀਹ ਦੇਣ ਬਾਰੇ ਸੋਚ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਕੰਪਨੀ Apple ਚੀਨ ਨੂੰ ਛੱਡ ਕੇ ਆਇਰਲੈਂਡ ਅਤੇ ਭਾਰਤ ਵਿੱਚ ਨਿਵੇਸ਼ ਕਰਨ ਲਈ ਸੋਚ ਰਹੀ ਸੀ। ਪਰ ਟ੍ਰੰਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਵਿੱਚ ਐਪਲ ਦਾ ਨਿਵੇਸ਼ ਉਨ੍ਹਾਂ ਨਾਲ ਕੀਤੀ ਡੀਲ ਦਾ ਹਿੱਸਾ ਸੀ। ਪਰ ਜੇ ਕੰਪਨੀ ਹੁਣ ਹੋਰ ਦੇਸ਼ ਵੱਲ ਰੁਖ਼ ਕਰਦੀ ਹੈ ਤਾਂ ਅਮਰੀਕਾ ਉਸ ’ਤੇ ਭਾਰੀ ਟੈਕਸ ਲਗਾਵੇਗਾ।
ਦੱਸ ਦੇਈਏ ਕਿ ਐਪਲ, ਗੂਗਲ, ਮਾਈਕ੍ਰੋਸੋਪ ਜਿਹੀਆਂ ਕੰਪਨੀਆਂ ਪਹਿਲਾਂ ਹੀ ਚੀਨ ਨੂੰ ਛੱਡਣ ਦੇ ਬਾਰੇ ਸੋਚ ਰਹੀਆਂ ਹਨ ਤਾਂਕਿ ਉਸ ’ਤੇ ਜ਼ਿਆਦਾ ਨੈੱਟ ਪੜਤਾਪ ਨਾ ਪਵੇ। ਟਰੰਪ ਦੇ ਇਸ ਬਿਆਨ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਲਈ ਦਿਲਚਸਪੀ ਨਹੀਂ ਰੱਖਦੇ।

ਤਾਜਾ ਜਾਣਕਾਰੀ