BREAKING NEWS
Search

ਚਾਈਨਾ ਨੇ WHO ਲਈ ਕਰਤਾ ਅਜਿਹਾ ਵੱਡਾ ਐਲਾਨ ਕੇ ਦੇਖਦੀ ਰਹਿ ਗਈ ਸਾਰੀ ਦੁਨੀਆਂ

ਚੀਨ ਨੇ WHO ਲਈ ਕਰਤਾ ਇਹ ਵੱਡਾ ਐਲਾਨ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਅਗਲੇ 2 ਸਾਲ ਵਿਚ ਵਿਸ਼ਵ ਸਿਹਤ ਸੰਗਠਨ ਨੂੰ 2 ਅਰਬ ਡਾਲਰ ਦੀ ਮਦਦ ਉਪਲਬਧ ਕਰਾਵੇਗਾ। ਜਿਨਪਿੰਗ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸਭਾ ਨੂੰ ਸੰਬੋਧਿਤ ਕਰਦੇ ਹੋਏ

ਆਖਿਆ ਕਿ ਚੀਨ ਨੇ ਡਬਲਯੂ. ਐਚ. ਓ. ਅਤੇ ਹੋਰ ਦੇਸ਼ਾਂ ਨੂੰ ਮਹਾਮਾਰੀ ਨਾਲ ਜੁੜੇ ਅੰਕੜੇ ਸਮੇਂ ‘ਤੇ ਉਪਲਬਧ ਕਰਾਏ ਸਨ। ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਕੁਝ ਲੁਕਾਏ ਵਿਸ਼ਵ ਦੇ ਨਾਲ ਮਹਾਮਾਰੀ ‘ਤੇ ਕੰਟਰੋਲ ਅਤੇ ਇਲਾਜ ਦੇ ਅਨੁਭਨ ਨੂੰ ਸਾਂਝਾ ਕੀਤਾ ਹੈ।

ਜਿਨਪਿੰਗ ਨੇ ਅੱਗੇ ਆਖਿਆ ਕਿ ਸਾਨੂੰ ਜ਼ਰੂਰਤ ਪੈਣ ‘ਤੇ ਦੇਸ਼ਾਂ ਦੀ ਸਹਾਇਤਾ ਕਰਨ ਲਈ ਆਪਣੀ ਸਮਰੱਥਾ ਮੁਤਾਬਕ ਹਰ ਸੰਭਵ ਯਤਨ ਕੀਤੇ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ 2 ਅਰਬ ਡਾਲਰ ਨਾਲ ਕੋਵਿਡ-19 ਨਾਲ ਨਜਿੱਠਣ ਦੇ ਯਤਨਾਂ ਵਿਚ, ਖਾਸਕਰ ਵਿਕਾਸਸ਼ੀਲ ਦੇਸ਼ਾਂ ਨੂੰ ਮਦਦ ਮਿਲੇਗੀ।

ਡਬਲਯੂ. ਐਚ. ਓ. ਨੇ 30 ਜਨਵਰੀ ਨੂੰ ਕੋਰੋਨਾਵਾਇਰਸ ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ। ਡਬਲਯੂ. ਐਚ. ਓ. ਨੇ ਇਸ ਵਾਇਰਸ ਨੂੰ ਕਈ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ 11 ਮਾਰਚ ਨੂੰ ਇਸ ਨੂੰ ਮਹਾਮਾਰੀ ਘੋਸ਼ਿਤ ਕੀਤਾ ਸੀ ਅਤੇ ਇਸ ਤੋਂ ਬਾਅਦ ਦੱਖਣੀ ਕੋਰੀਆ, ਇਟਲੀ, ਈਰਾਨ ਅਤੇ ਹੋਰ ਥਾਂਵਾਂ ‘ਤੇ ਇਹ ਵਾਇਰਸ ਵਿਆਪਕ ਪੈਮਾਨੇ ‘ਤੇ ਫੈਲਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!