ਅਚਾਨਕ ਤਾਬੂਤ ‘ਚੋਂ ਲੋਥ ਨੇ ਹਿਲਾਇਆ ਹੱਥ
ਜਕਾਰਤਾ- ਜਦੋਂ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੋਇਆ ਹੈ ਤੇ ਲੋਕ ਇਸ ਦੇ ਖੌਫ ਵਿਚ ਜਿਊਣ ਲਈ ਮਜਬੂਰ ਹਨ, ਉਥੇ ਹੀ ਇੰਡੋਨੇਸ਼ੀਆ ਵਿਚ ਖੌਫ ਨਾਲ ਹਿਲਾ ਕੇ ਰੱਖ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਤਾਬੂਤ ਦਫਨਾਉਣ ਵੇਲੇ ਬਣਾਈ ਗਈ ਵੀਡੀਓ ਫੁਟੇਜ ਵਿਚ ਤਾਬੂਤ ਵਿਚ ਹਰਕਤ ਹੁੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਤੇ ਇਸ ਨੂੰ ਬਹੁਤ ਦੇਖਿਆ ਜਾ ਰਿਹਾ ਹੈ।
‘ਦ ਸਨ’ ਦੀ ਰਿਪੋਰਟ ਮੁਤਾਬਕ ਵੀਡੀਓ ਵਿਚ ਇਕ ਦੁਖੀ ਪਰਿਵਾਰ ਨੂੰ ਇਕੱਠਾ ਹੁੰਦੇ ਦਿਖਆਇਆ ਗਿਆ ਹੈ। ਉਥੇ ਹੀ ਇਕ ਪੁਜਾਰੀ ਇਸ ਦੌਰਾਨ ਪ੍ਰਾਰਥਨਾ ਕਰ ਰਿਹਾ ਹੈ। ਪਰ ਇਸ ਵਿਚਾਲੇ ਜਿਵੇਂ ਹੀ ਕੈਮਰਾ ਤਾਬੂਤ ‘ਤੇ ਜ਼ੂਮ ਕਰਦਾ ਹੈ ਤਾਂ ਉਸ ਵਿਚ ਇਕ ਹੱਥ ਹਿੱਲਦਾ ਦਿਖਦਾ ਹੈ। ਵੀਡੀਓ ਵਿਚ ਪੁਜਾਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਭਗਵਾਨ ਨੇ ਪਵਿੱਤਰ ਕਿਤਾਬ ਵਿਚ ਕਿਹਾ ਹੈ ਕਿ ਮੈਂ ਮੁੜ ਜ਼ਿੰਦਾ ਹੋਣ ਵਾਲਾ ਤੇ ਜੀਵਨ ਹਾਂ। ਜੋ ਮੇਰੇ ‘ਤੇ ਵਿਸ਼ਵਾਸ ਕਰੇਗਾ ਉਹ ਮਰਦੇ ਹੋਏ ਵੀ ਜ਼ਿੰਦਾ ਰਹੇਗਾ। ਕੁਝ ਹੀ ਪਲਾਂ ਬਾਅਦ ਹੱਥ ਤਾਬੂਤ ਦੇ ਢੱਕਣ ਨੂੰ ਛੋਹਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ। ਹਾਲਾਂਕਿ ਉਸ ਵੇਲੇ ਕਿਸੇ ਨੇ ਗੌਰ ਨਹੀਂ ਕੀਤਾ।
ਲੋਕਾਂ ਜਤਾਇਆ ਡਰ
ਇੰਡੋਨੇਸ਼ੀਆ ਵਿਚ ਹੈਰਾਨ ਕਰ ਦੇਣ ਵਾਲੀ ਇਸ ਘਟਨਾ ਦੇ ਬਾਰੇ ਵਿਚ ਸਥਾਨਕ ਲੋਕਾਂ ਨੇ ਬਾਅਦ ਵਿਚ ਆਪਣੇ ਡਰ ਨੂੰ ਆਨਲਾਈਨ ਵਿਅਕਤ ਕੀਤਾ। ਇਕ ਨੇ ਲਿਖਿਆ ਕਿ ਹਾਂ ਉਸ ਨੇ ਹੱਥ ਹਿਲਾਇਆ, ਸ਼ਾਇਦ ਉਹ ਅਜੇ ਵੀ ਜ਼ਿੰਦਾ ਸੀ ਤੇ ਆਪਣਾ ਹੱਥ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਕ ਹੋਰ ਨੇ ਕਿਹਾ ਕਿ ਸ਼ਾਇਦ ਕੋਈ ਹੋਰ ਜੀਵ ਜਾਂ ਚੂਹਾ ਹੋਵੇ। ਇਹਨਾਂ ਸਾਰੇ ਦਾਅਵਿਆਂ ਦੇ ਬਾਵਜੂਦ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਮੁਮਕਿਨ ਹੈ ਕਿਉਂਕਿ ਲਾਸ਼ ਵਿਚ ਵਿਘਟਨ ਦੀ ਪ੍ਰਕਿਰਿਆ ਹੁੰਦੀ ਹੈ। ਸਭ ਤੋਂ ਵਧੇਰੇ ਸੰਭਾਵਨਾ ਹੈ ਕਿ ਸਖਤ ਮੋਰਟਿਸ ਦੇ ਕਾਰਣ ਲਾਸ਼ ਘੁੰਮ ਰਹੀ ਸੀ।
2019 ਵਿਚ ਮੈਡੀਕਲ ਨਿਊਜ਼ ਟੁਡੇ ਦੇ ਇਕ ਅਧਿਐਨ ਵਿਚ ਪਤਾ ਲੱਗਿਆ ਕਿ ਮਨੁੱਖੀ ਸਰੀਰ ਮੌਤ ਤੋਂ ਬਾਅਦ ਆਪਣੇ ਦਮ ‘ਤੇ ਅੱਗੇ ਵਧਣ ਵਿਚ ਸਮਰਥ ਹੈ। ਆਸਟਰੇਲੀਆ ਦੇ ਰਾਕਹੈਮਟਨ ਵਿਚ ਸੈਂਟਰਲ ਕਵੀਨਸਲੈਂਡ ਯੂਨੀਵਰਸਿਟੀ ਦੇ ਖੋਜਕਾਰਾਂ, ਜੋ ਕਿ ਅਪਘਟਨ ਦੀ ਪ੍ਰਕਿਰਿਆ ਦਾ ਅਧਿਐਨ ਕਰ ਰਹੇ ਸਨ, ਨੇ ਪਤਾ ਲਾਇਆ ਕਿ ਬਿਨਾਂ ਕਿਸੇ ਬਾਹਰੀ ਸਹਾਇਤਾ ਦੇ ਮਨੁੱਖੀ ਸਰੀਰ ਦੇ ਅੰਗ ਆਪਣੀ ਸਥਿਤੀ ਬਦਲ ਸਕਦੇ ਹਨ।
ਤਾਜਾ ਜਾਣਕਾਰੀ