ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖੁਸ਼ੀ ਦੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਸ ਖਬਰ ਨਾਲ ਪੰਜਾਬ ਵਾਸੀਆਂ ਨੇ ਸੁਖ ਦਾ ਸਾਹ ਲਿਆ ਹੈ। ਕਿਓੰਕੇ ਬਰਨਾਲਾ ਜਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ। ਅਤੇ ਹੁਣ ਉਮੀਦ ਜਾਗ ਪਈ ਹੈ ਕੇ ਬਾਕੀ ਜਿਲ੍ਹੇ ਵੀ ਜਲਦੀ ਹੀ ਕਰੋਨਾ ਮੁਕਤ ਹੋ ਜਾਣਗੇ ਕੱਲ੍ਹ ਵੀ ਸੈਕੜੇ ਕਰੋਨਾ ਮਰੀਜ ਪੰਜਾਬ ਚ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ।
ਬਰਨਾਲਾ: ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਆਉਣ ਨਾਲ ਪੰਜਾਬ ‘ਚ ਜਿੰਨੀ ਛੇਤੀ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਵਧਿਆ ਸੀ ਉਸੇ ਸਪੀਡ ਨਾਲ ਹੀ ਘਟ ਵੀ ਰਿਹਾ ਹੈ। ਬਰਨਾਲਾ ‘ਚ ਵੀ 19 ਐਕਟਿਵ ਕੋਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਜਿਸ ਤੋਂ ਬਾਅਦ ਜ਼ਿਲ੍ਹੇ ‘ਚ ਹੁਣ ਕੋਈ ਵੀ ਐਕਟਿਵ ਮਰੀਜ਼ ਨਹੀਂ ਹੈ।
ਬਰਨਾਲਾ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਕੁੱਲ 21 ਮਾਮਲੇ ਆਏ ਸਨ। ਜਿੰਨ੍ਹਾਂ ‘ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇਕ ਪਹਿਲਾਂ ਹੀ ਠੀਕ ਹੋਕੇ ਘਰ ਜਾ ਚੁੱਕਾ ਹੈ। ਬਾਕੀ ਬਚੇ 19 ਮਰੀਜ਼ਾਂ ਦਾ ਬਰਨਾਲਾ ‘ਚ ਕੋਰੋਨਾ ਵਾਇਰਸ ਲਈ ਬਣਾਏ ਸਪੈਸ਼ਲ ਵਾਰਡ ‘ਚ ਇਲਾਜ ਚੱਲ ਰਿਹਾ ਸੀ। ਇਨ੍ਹਾਂ ‘ਚੋਂ 17 ਮਰੀਜ਼ ਹਜ਼ੂਰ ਸਾਹਿਬ ਤੋਂ ਪਰਤੇ ਸਨ ਜਦਕਿ ਬਾਕੀ ਦੋ ਹੋਰ ਥਾਵਾਂ ਤੋਂ ਪਰਤੇ ਸਨ।
ਅੱਜ ਇਨ੍ਹਾਂ 19 ਮਰੀਜ਼ਾਂ ਦੀ ਰਿਪੋਰਟ ਆਉਣ ਮਗਰੋਂ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਫੁੱਲਾਂ ਤੇ ਹਾਰਾਂ ਨਾਲ ਤੰਦਰੁਸਤ ਹੋਏ ਲੋਕਾਂ ਨੂੰ ਘਰ ਭੇਜਿਆ ਗਿਆ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ