ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ। ਇਸ ਵਾਇਰਸ ਨਾਲ ਰੋਜਾਨਾ ਹੀ ਹਜਾਰਾਂ ਦੀ ਗਿਣਤੀ ਵਿਚ ਲੋਕ ਮਰ ਰਹੇ ਹਨ ਅਤੇ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿਚ ਤਾਲਾਬੰਦੀ ਚਲ ਰਹੀ ਹੈ ਜਿਸ ਨਾਲ ਸਾਰੀ ਦੁਨੀਆਂ ਦੀ ਅਰਥ ਵਿਵਸਥਾ ਵੀ ਥਲੇ ਆ ਗਈ ਹੈ। ਇਸ ਵਾਇਰਸ ਦਾ ਸਭ ਤੋਂ ਜਿਆਦਾ ਮਾੜਾ ਅਸਰ ਅਮਰੀਕਾ ਤੇ ਪਿਆ ਹੈ ਜਿਸਦੇ ਕਰਕੇ ਅਮਰੀਕਾ ਚਾਈਨਾ ਤੇ ਖਿਝਿਆ ਹੋਇਆ ਹੈ।
ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤੇ ਖਤਮ ਕਰਨ ਦੀ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਚੀਨ ਏਨਾ ਘਬਰਾ ਗਿਆ ਹੈ ਕੇ ਉਹ ਅਮਰੀਕਾ ਦੇ ਅਗੇ ਅਪੀਲਾਂ ਕਰਨ ਲਗ ਪਿਆ ਹੈ ਉਸਨੇ ਨੇ ਨਰਮ ਰੁਖ ਅਪਣਾਉਂਦੇ ਹੋਏ ਅਮਰੀਕਾ ਤੋਂ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਦੋਵੇਂ ਮਿਲ ਕੇ ਅੱਗੇ ਵਧੀਏ। ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਕਾਫੀ ਤਣਾਅ ਆ ਗਿਆ ਸੀ। ਇਥੋਂ ਤੱਕ ਕਿ ਵੀਰਵਾਰ ਨੂੰ ਟਰੰਪ ਨੇ ਆਖਿਆ ਸੀ ਕਿ ਅਮਰੀਕਾ ਚੀਨ ਦੇ ਨਾਲ ਸਾਰੇ ਸਬੰਧ ਤੋੜ ਦੇਵੇਗਾ।
ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਹੋਵੇਗਾ ਵਿਕਾਸ
ਇਸ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਹੀਆਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਸਬੰਧ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਹਨ। ਉਨ੍ਹਾਂ ਕਿਹਾ ਕਿ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿਚ ਵਿਕਾਸ ਲੋਕਾਂ ਦੇ ਮੂਲ ਹਿੱਤਾਂ ਨੂੰ ਧਿਆਨ ਵਿਚ ਰੱਖਣ ਨਾਲ ਹੋ ਸਕਦਾ ਹੈ ਅਤੇ ਇਸ ਨਾਲ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਬਣੇਗੀ। ਝਾਓ ਨੇ ਕਿਹਾ ਕੀ ਚੀਨ ਅਤੇ ਅਮਰੀਕਾ ਨੂੰ ਮਹਾਮਾਰੀ ਖਿਲਾਫ ਸਹਿਯੋਗ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਹਰਾ ਕੇ ਲੋਕਾਂ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਅਰਥ ਵਿਵਸਥਾ ਅਤੇ ਉਤਪਾਦਨ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਜਿੰਨੇ ਕਦਮ ਚੀਨ ਚੱਲੇ, ਉਨੇ ਹੀ ਅਮਰੀਕਾ ਵੀ ਚੱਲੇ।
ਚੀਨ ‘ਤੇ ਹਮਲਾਵਰ ਰਿਹਾ ਹੈ ਅਮਰੀਕਾ
ਅਮਰੀਕਾ ਵਿਚ ਡੋਨਾਲਡ ਟਰੰਪ ਨੇ ਉਪਰ ਚੀਨ ਖਿਲਾਫ ਕਾਰਵਾਈ ਕਰਨ ਦਾ ਦਬਾਅ ਵਧ ਰਿਹਾ ਹੈ। ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਬਹੁਤੀਆਂ ਚੀਜ਼ਾਂ ਅਮਰੀਕਾ ਕਰ ਸਕਦਾ ਹੈ, ਪੂਰਾ ਰਿਸ਼ਤਾ ਖਤਮ ਕਰ ਸਕਦਾ ਹੈ। ਜੇਕਰ ਅਜਿਹਾ ਕੀਤਾ ਤਾਂ 500 ਬਿਲੀਅਨ ਡਾਲਰ ਬਚ ਜਾਣਗੇ। ਅਮਰੀਕਾ ਚੀਨ ਉਪਰ ਕੋਰੋਨਾਵਾਇਰਸ ਨੂੰ ਲੈ ਕੇ ਜਾਣਕਾਰੀ ਦੁਨੀਆ ਤੋਂ ਲੁਕਾਉਣ ਅਤੇ ਖੁਦ ਸਮੇਂ ‘ਤੇ ਜ਼ਰੂਰੀ ਕਦਮ ਨਾ ਚੁੱਕਣ ਦਾ ਦੋਸ਼ ਲਗਾਉਂਦਾ ਰਿਹਾ ਹੈ।
ਤਾਜਾ ਜਾਣਕਾਰੀ