ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਆਉਣ ਸਾਰ ਹੀ ਮਾਹੌਲ ਗਰਮਾ ਗਿਆ ਹੈ ਲੋਕ ਜਿੱਤਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਪਿੰਡ ਦੇ ਸਰਪੰਚ ਨੇ ਤਿੰਨ ਵੋਟਾਂ ਦੇ ਬਦਲੇ ਇੱਕ ਬੁਲਟ ਦੀ ਪੇਸ਼ਕਸ਼ ਦਿੱਤੀ ਹੈ।
ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਤਿੰਨ ਵੋਟਾਂ ਦੇ ਬਦਲੇ ਇੱਕ ਬੁਲਟ ਮੋਟਰਸਾਈਕਲ ਮਿਲਿਆ ਹੈ।
ਵੀਡੀਓ ਵਿੱਚ ਬੈਠਾ ਸ਼ਖ਼ਸ ਇਹ ਦੱਸ ਰਿਹਾ ਹੈ ਕਿ ਉਹ ਪਿੰਡ ਚੱਕ ਪੱਖੀ ਦਾ ਰਹਿਣ ਵਾਲਾ ਹੈ ਅਤੇ ਉੱਥੋਂ ਦੇ ਜਨਰਲ ਸੀਟ ਤੇ ਲੜਨ ਵਾਲੇ ਸਰਪੰਚ ਨੇ ਸਿਰਫ ਤਿੰਨ ਵੋਟਾਂ ਬਦਲੇ ਇੱਕ ਬੁਲਟ ਮੋਟਰਸਾਈਕਲ ਦਿੱਤੀ ਹੈ।
ਸੋਸ਼ਲ ਮੀਡੀਆ ਤੇ ਘੁੰਮ ਰਹੀ ਇਸ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਤਾਂ ਵੀਡੀਓ ਬਣਾਉਣ ਵਾਲਾ ਹੀ ਦੱਸ ਸਕਦਾ ਹੈ ਪਰ ਪਰ ਇਹ ਕੋਈ ਵੱਡੀ ਗੱਲ ਵੀ ਨਹੀਂ ਹੈ ਕਿਉਂਕਿ ਪਿਛਲੇ ਸਾਲ ਹੋਈਆਂ ਪੰਚਾਇਤੀ ਚੋਣਾਂ ਦੇ ਵਿੱਚ ਬਹੁਤ ਲੋਕਾਂ ਨੇ ਫਰਿੱਜ ਟੀ ਵੀ ਤੱਕ ਦੇ ਦਿੱਤੇ ਸੀ। ਲੋਕਾਂ ਇੱਕ-ਇੱਕ ਕਰੋੜ ਰੁਪਏ ਤੱਕ ਖਰਚ ਕਰ ਦਿੱਤਾ ਸੀ
ਪਰ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਲਾਲਚ ਵਿੱਚ ਆ ਕੇ ਇੱਕ ਵਾਰ ਜੇਕਰ ਤੁਸੀਂ ਵੋਟ ਪਾ ਵੀ ਦਿੱਤੀ ਤਾਂ ਕੱਲ੍ਹ ਨੂੰ ਤੁਹਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਵੇਗਾ, ਕਿਉਂਕਿ ਖ਼ਰਚਾ ਕਰਨ ਵਾਲਾ ਉਮੀਦਵਾਰ ਜਿੱਤਦਾ ਹੈ ਤਾਂ ਉਹ ਆਪਣਾ ਖ਼ਰਚਾ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਵੇਗਾ, ਪਿੰਡ ਦੀਆਂ ਗ੍ਰਾਂਟਾਂ ਖਾ ਕੇ ਪੈਸੇ ਪੂਰੇ ਕਰੇਗਾ ਤੇ ਪਿੰਡ ਦਾ ਕੋਈ ਵਿਕਾਸ ਨਹੀਂ ਕਰੇਗਾ।