ਹੁਣੇ ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ। ਇਸ ਦੀ ਮਾਰ ਤੋਂ ਵਡੇ ਵਡੇ ਦੇਸ਼ ਵੀ ਨਹੀਂ ਬਚ ਸਕੇ। ਤਕਰੀਬਨ ਸਾਰੀ ਦੁਨੀਆਂ ਵਿਚ ਹੀ ਲਾਕਡਾਊਨ ਲਗਾ ਹੋਇਆ ਹੈ। ਕਨੇਡਾ ਵਿਚ ਵੀ ਐਮਰਜੰਸੀ ਲਗੀ ਹੋਈ ਹੈ ਜਿਸ ਦੇ ਬਾਰੇ ਵਿਚ ਸਰਕਾਰ ਦੁਆਰਾ ਹੁਣ ਵੱਡਾ ਐਲਾਨ ਕੀਤਾ ਗਿਆ ਹੈ।ਬੀ ਸੀ ਅਤੇ ਉਨਟਾਰੀਓ ਵਿਚ ਐਮਰਜੰਸੀ ਬਾਰੇ ਵੱਡੀਆਂ ਖਬਰਾਂ ਆ ਰਹੀਆਂ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਬੀਸੀ ਵਿੱਚ ਸਰਕਾਰ ਨੇ ਦੋ ਹਫ਼ਤੇ ਲਈ ਐਮਰਜੰਸੀ ਵਧਾ ਦਿੱਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਅਮਰੀਕਾ ਨਾਲ ਸਰਹੱਦ ਖੋਲ੍ਹਣ ‘ਚ ਜਲਦਬਾਜ਼ੀ ਨਾ ਕੀਤੀ ਜਾਵੇ। ਸ਼ੁੱਕਰਵਾਰ ਨੂੰ ਸੂਬੇ ਦੇ ਸਕੂਲਾਂ ‘ਚ ਵਿਦਿਆਰਥੀਆਂ ਦੀ ਵਾਪਸੀ ਲਈ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੀਤੀ ਬਿਆਨਣਗੇ। ਮੁੱਖ ਮੰਤਰੀ ਜੌਨ ਹੌਰੇਗਨ ਨੇ ਕਿਹਾ ਹੈ ਕਿ ਸੂਬਾ ਨਿਵਾਸੀ ਖੁੱਲ੍ਹ ਮਿਲਣ ‘ਤੇ ਸੂਬੇ ਦੇ ਅੰਦਰ ਹੀ ਘੁੰਮਣ ਫਿਰਨ ਅਤੇ ਸਥਾਨਕ ਵਪਾਰਾਂ ਨੂੰ ਮਜ਼ਬੂਤ ਬਣਾਉਣ। ਹਾਲੇ ਖੁੱਲ੍ਹ ਮਿਲਣ ਦੀ ਉਡੀਕ ਕਰਨ। ਬੀਤੇ ਚੌਵੀ ਘੰਟਿਆਂ ‘ਚ ਬੀਸੀ ਅੰਦਰ ਕੁੱਲ 16 ਨਵੇਂ ਕੇਸ ਆਏ ਹਨ ਤੇ ਇੱਕ ਹੋਰ ਮੌਤ ਹੋਈ ਹੈ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਟੇਟ ਆਫ ਐਮਰਜੈਂਸੀ 2 ਜੂਨ ਤੱਕ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੋਵਿਡ-19 ਨੂੰ ਲੈ ਕੇ ਸੂਬੇ ਦੀ ਸਥਿਤੀ ਬਿਹਤਰ ਹੋ ਰਹੀ ਹੈ। ਇਸ ਲਈ ਸਰਕਾਰ ਅਰਥਚਾਰਾ ਖੋਲ੍ਹਣ ਦੇ ਅਗਲੇ ਪੜਾਅ ਵਿੱਚ ਕੁੱਝ ਹੋਰ ਘੱਟ ਰਿਸਕ ਵਾਲੇ ਵਰਕਪਲੇਸ ਖੋਲਣ ਬਾਰੇ ਐਲਾਨ ਵੀਰਵਾਰ ਨੂੰ ਕਰੇਗੀ। ਫੋਰਡ ਨੇ ਕਿਹਾ ਕਿ ਲੋਕਾਂ ਦੀ ਗੈਦਰਿੰਗ ਪੰਜ ਤੋਂ ਵਧਾ ਕੇ 10 ਕਰਨੀ ਹੈ ਜਾਂ ਨਹੀਂ ਇਸ ਬਾਰੇ ਫਿਲਹਾਲ ਵਿਚਾਰ-ਚਰਚਾ ਚੱਲ ਰਹੀ ਹੈ। ਬੇਸ਼ੱਕ ਪ੍ਰੀਮੀਅਰ ਡੱਗ ਫੋਰਡ ਸੂਬੇ ਦੀ ਹਾਲਤ ਨੂੰ ਕੋਵਿਡ-19 ਵਿਰੁੱਧ ਬਿਹਤਰ ਦੱਸ ਰਹੇ ਹਨ ਅਤੇ ਅਰਥਚਾਰਾ ਖੋਲਣ ਲਈ ਵੀਰਵਾਰ ਨੂੰ ਹੋਰ ਐਲਾਨ ਕਰਨ ਜਾ ਰਹੇ ਹਨ
ਪਰ ਓਨਟਾਰੀਓ ਦੇ ਚੀਫ਼ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਕਿਹਾ ਕਿ ਉਨਾਂ ਨੂੰ ਨਹੀਂ ਲੱਗਦਾ ਕਿ ਸੂਬਾ ਪਹਿਲੀ ਸਟੇਜ ਵਿੱਚ ਦਾਖਲ ਹੋ ਗਿਆ ਹੈ। ਓਨਟਾਰੀਓ ਦੇ ਚੀਫ਼ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਕਿਹਾ ਕਿ ਸਥਿਤੀ ਬਿਹਤਰ ਹੋ ਰਹੀ ਹੈ ਪਰ ਇਸ ਵਿੱਚ ਓਨੀ ਤੇਜ਼ੀ ਨਹੀਂ ਹੈ। ਡਾ: ਵਿਲੀਅਮਜ਼ ਅਨੁਸਾਰ ਅਸੀਂ ਪਹਿਲੀ ਸਟੇਜ ਦੇ ਕਲੋਜ਼ ਆ ਰਹੇ ਹਾਂ।

ਤਾਜਾ ਜਾਣਕਾਰੀ