ਕਰੋਨਾ ਵਾਇਰਸ : WHO ਨੇ ਖਾਣ-ਪੀਣ ਨੂੰ ਲੈ ਕੇ ਪਹਿਲੀ ਵਾਰ ਜਾਰੀ ਕੀਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਾਣੋ ਜ਼ਰੂਰੀ ਗੱਲਾਂ
ਕੋਰੋਨਾ ਮਹਾਮਾਰੀ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਸਮੇਂ-ਸਮੇਂ ‘ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਹੁਣ WHO ਨੇ ਕੋਰੋਨਾ ਮਹਾਮਾਰੀ ਦੇ ਸੰਕਰਮਣ ਤੋਂ ਬਚਣ ਲਈ ਪਹਿਲੀ ਵਾਰ ਖਾਣ-ਪੀਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾਂ ਨਿਰਦੇਸ਼ਾਂ ਭੋਜਨ ਦੀ ਸਾਂਭ ਸੰਭਾਲ ਨਾਲ-ਨਾਲ ਖਾਣ-ਪੀਣ ਨੂੰ ਲੈ ਕੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।
ਰਸੋਈ ਦੀ ਸਾਫ-ਸਫਾਈ ਦਾ ਰੱਖੋ ਵਿਸ਼ੇਸ਼ ਧਿਆਨ
WHO ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ ਲੋਕ ਰਸੋਈ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ। ਕਿਸੇ ਵੀ ਚੀਜ਼ ਜਾਂ ਖਾਦ ਪਦਾਰਥ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਰੋਜ਼ਾਨਾ ਰਸੋਈ ਦੇ ਫਰਸ਼ ਨੂੰ ਵੀ ਸਾਫ਼ ਰੱਖੋ ਤੇ ਕੀੜੇ-ਮਕੌੜੇ ਅਤੇ ਚੂਹਿਆਂ ਨੂੰ ਰਸੋਈ ਵਿਚ ਦਾਖਲ ਨਾ ਹੋਣ ਦਿਓ।
ਮਾਸਾਹਾਰੀ ਅਤੇ ਸ਼ਾਕਾਹਾਰੀ ਭੋਜਨ ਅਲੱਗ-ਅਲੱਗ ਰੱਖੋ
ਕੱਚਾ ਭੋਜਨ ਜਿਵੇਂ ਮੀਟ, ਸਮੁੰਦਰੀ ਫੂਡ, ਜੂਸ ਆਦਿ ਵਿੱਚ ਖ ਤ ਰ ਨਾ ਕ — ਬੈ ਕ ਟ ਰੀ ਆ ਛੁਪੇ ਹੋ ਸਕਦੇ ਹਨ, ਜੋ ਪਕਾਏ ਹੋਏ ਖਾਣੇ ਨੂੰ ਵੀ ਦੂਸ਼ਿਤ ਕਰ ਸਕਦੇ ਹਨ। ਇਸ ਭੋਜਨ ਨੂੰ ਖਾਣ ਨਾਲ ਵਿਅਕਤੀ ਬਿ ਮਾ ਰ ਹੋ ਸਕਦਾ ਹੈ।
ਭੋਜਨ ਨੂੰ ਚੰਗੀ ਤਰ੍ਹਾਂ ਪਕਾਓ
ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਨੂੰ ਚੰਗੀ ਤਰ੍ਹਾਂ ਪਕਾਉ। ਖ਼ਾਸਕਰ ਜ਼ਿਆਦਾ ਸਮੇਂ ‘ਚ ਪੱਕਣ ਵਾਲੀਆਂ ਚੀਜਾਂ ਜਿਵੇਂ ਮੀਟ, ਸਮੁੰਦਰੀ ਫੂਡ, ਅੰਡੇ ਆਦਿ ਨੂੰ ਲੰਮੇ ਸਮੇਂ ਤੱਕ ਪਕਾਓ। ਅਜਿਹਾ ਕਰਨ ਨਾਲ ਇਨ੍ਹਾਂ ਪਦਾਰਥਾਂ ‘ਚ ਮੌਜੂਦ ਕਈ ਪ੍ਰਕਾਰ ਦੇ ਬੈ ਕ ਟੀ ਰੀ ਆ ਖ ਤ ਮ ਹੋ ਜਾਣਗੇ। ਪੱਕੇ ਹੋਏ ਖਾਦ ਪਦਾਰਥਾਂ ਨੂੰ ਖਾਣ ਤੋਂ ਪਹਿਲਾਂ ਗਰਮ ਕਰਕੇ ਖਾਓ।
ਪਕਾਇਆ ਹੋਇਆ ਭੋਜਨ ਹਵਾ ਵਿੱਚ ਨਾ ਰੱਖੋ
ਪਕਾਏ ਹੋਏ ਖਾਣੇ ਨੂੰ ਜ਼ਿਆਦਾ ਦੇਰ ਤੱਕ ਹਵਾ ਵਿਚ ਨਾ ਰੱਖੋਂ। ਇਸ ਭੋਜਨ ਨੂੰ ਫ੍ਰੀਜ਼ ਵਿਚ ਰੱਖੋ ਅਤੇ ਦੁਬਾਰਾ ਖਾਣ ਤੋਂ ਪਹਿਲਾਂ ਇਸ ਨੂੰ ਇੱਕ ਵਾਰ ਗਰਮ ਜ਼ਰੂਰ ਕਰੋ। ਪਕਾਏ ਹੋਏ ਭੋਜਨ ਨੂੰ 2 ਘੰਟਿਆਂ ਤੋਂ ਵੱਧ ਖੁੱਲੇ ਵਾਤਾਵਰਣ ਵਿਚ ਨਾ ਰੱਖੋ।
ਰਸੋਈ ‘ਚ ਵਰਤੇ ਜਾਂਦੇ ਕੱਪੜੇ ਨੂੰ ਸਾਫ਼ ਰੱਖੋ
ਰਸੋਈ ਦੇ ਨਾਲ-ਨਾਲ ਰਸੋਈ ‘ਚ ਇਸਤੇਮਾਲ ਕੀਤੇ ਜਾਂਦੇ ਕਪੜੇ ਨੂੰ ਵੀ ਚੰਗੀ ਤਰ੍ਹਾਂ ਸਾਫ ਰੱਖੋ ਕਿਉਂਕਿ ਹਾ ਨੀ ਕਾ ਰ ਕ ਬੈਕਟੀਰੀਆ ਅਕਸਰ ਇਨ੍ਹਾਂ ਕੱਪੜਿਆਂ, ਬਰਤਨ ਰੱਖਣ ਵਾਲੀ ਥਾਂ ਅਤੇ ਸਬਜ਼ੀ ਕੱਟਣ ਵਾਲੇ ਬੋਰਡਾਂ ‘ਤੇ ਚਿਪਕ ਜਾਂਦੇ ਹਨ। ਇਸ ਲਈ ਰੋਜ਼ਾਨਾ ਇਨ੍ਹਾਂ ਥਾਵਾਂ ਨੂੰ ਚੰਗੀ ਤਰ੍ਹਾਂ ਸਾਫ ਰੱਖੋ ਅਤੇ ਰਸੋਈ ‘ਚ ਕਿਸੇ ਵੀ ਕਿਸਮ ਦੀ ਗੰਦਗੀ ਜਮ੍ਹਾ ਨਾ ਹੋਣ ਦਿਓ।
ਪਕਾਏ ਹੋਏ ਅਤੇ ਕੱਚੇ ਭੋਜਨ ਨੂੰ ਅਲੱਗ ਰੱਖੋ
ਪੱਕੇ ਹੋਏ ਭੋਜਨ ਨੂੰ ਹਮੇਸਾ ਕੱਚੇ ਭੋਜਨ ਤੋਂ ਦੂਰ ਰੱਖੋ। ਖ਼ਾਸਕਰ ਮੀਟ ਜਾਂ ਸਮੁੰਦਰੀ ਫੂਡ ਜਿਵੇਂ ਮੱਛੀ ਆਦਿ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਨਾ ਆਉਣ ਦਿਓ। ਖਾਣ-ਪੀਣ ਵਾਲੇ ਪਦਾਰਥਾਂ ਨੂੰ ਕੱਟਣ ਤੋਂ ਬਾਅਦ, ਚਾਕੂ ਅਤੇ ਕੱ ਟ ਣ ਵਾਲੇ ਬੋਰਡ ਨੂੰ ਚੰਗੀ ਤਰ੍ਹਾਂ ਸਾਫ ਕਰੋ। ਕੱਚਾ ਅਤੇ ਪਕਾਇਆ ਹੋਇਆ ਭੋਜਨ ਰੱਖਣ ਲਈ ਅਲੱਗ-ਅਲੱਗ ਬਰਤਨਾਂ ਦਾ ਇਸਤੇਮਾਲ ਕਰੋ।
ਭੋਜਨ ਬਣਾਉਣ ਅਤੇ ਪੀਣ ਲਈ ਸਾਫ ਪਾਣੀ ਦੀ ਵਰਤੋਂ ਕਰੋ
WHO ਨੇ ਭੋਜਨ ਲਈ ਵਰਤੇ ਜਾਂਦੇ ਪਾਣੀ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਹੀ ਹੈ। ਜੇ ਸੰਭਵ ਹੋਵੇ, ਤਾਂ ਪਕਾਉਣ ਲਈ ਆਰਓ ਦੇ ਪਾਣੀ ਦੀ ਵਰਤੋਂ ਕਰੋ। ਕਿਸੇ ਵੀ ਸਬਜ਼ੀ ਨੂੰ ਪਕਾਉਣ ਤੋਂ ਪਹਿਲਾਂ ਇਸ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਸਿਰਫ ਤਾਜ਼ੀ ਸਬਜ਼ੀਆਂ ਦਾ ਹੀ ਸੇਵਨ ਕਰੋ। ਕੋਈ ਵੀ ਭੋਜਨ ਪਦਾਰਥ ਖਰੀਦਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ।
![](https://thesikhitv.com/wp-content/uploads/2020/05/Frame-Post-2020-05-11T231727.661-1-735x400.png)
ਤਾਜਾ ਜਾਣਕਾਰੀ