ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਮੂਨੀ ਬੀਚ ‘ਤੇ ਲਾਪਤਾ ਹੋਏ 3 ਭਾਰਤੀਆਂ ਵਿਚੋਂ 2 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦਕਿ ਤੀਜੇ ਵਿਅਕਤੀ ਦੀ ਤਲਾਸ਼ ਜਾਰੀ ਹੈ। ਜਾਣਕਾਰੀ ਮੁਤਾਬਕ ਤਿੰਨੇ ਵਿਅਕਤੀਆਂ ਨੇ ਆਪਣੇ ਹੀ ਪਰਿਵਾਰ ਦੇ ਬੱਚਿਆਂ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰੀ ਸੀ
ਪਰ ਲਹਿਰਾਂ ਵਿਚ ਫਸ ਗਏ। ਉੱਧਰ ਬੱਚਿਆਂ ਨੂੰ ਬਚਾਅ ਦਲ ਨੇ ਬਚਾ ਲਿਆ ਹੈ। ਇਸ ਮਗਰੋਂ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਚਾਏ ਗਏ ਬੱਚਿਆਂ ਵਿਚ 2 ਲੜਕੀਆਂ ਹਨ ਜਿਨ੍ਹਾਂ ਵਿਚ ਇਕ ਦੀ ਉਮਰ 15 ਸਾਲ ਅਤੇ ਦੂਜੀ ਦੀ ਉਮਰ 17 ਸਾਲ ਹੈ।
ਬ੍ਰਿਸਬੇਨ ਅਤੇ ਸਿਡਨੀ ਵਿਚ ਰਹਿਣ ਵਾਲੇ ਭਾਰਤੀ ਪਰਿਵਾਰ ਤੇਲਗਾਂਨਾ ਦੇ ਹੈਦਰਾਬਾਦ ਤੋਂ ਹਨ। ਮ੍ਰਿਤਕਾਂ ਦੀ ਪਛਾਣ ਘੋਸੁਦੀਨ (45), ਉਨ੍ਹਾਂ ਦੇ ਜਵਾਈ ਜੁਨੈਦ (28) ਅਤੇ ਰਾਹਤ (35) ਦੇ ਤੌਰ ‘ਤੇ ਹੋਈ ਹੈ। ਇਹ ਸਾਰੇ ਛੁੱਟੀਆਂ ਮਨਾਉਣ ਲਈ ਇੱਥੇ ਆਏ ਸਨ। ਇਨ੍ਹਾਂ ਦੇ ਪਰਿਵਾਰ ਦੀਆਂ ਲੜਕੀਆਂ ਪਾਣੀ ਵਿਚ ਨਹਾਉਣ ਗਈਆਂ ਸਨ ਪਰ ਡੁੱਬ ਗਈਆਂ।
ਉਨ੍ਹਾਂ ਨੂੰ ਬਚਾਉਣ ਲਈ ਗਏ ਇਹ ਤਿੰਨੇ ਵਿਅਕਤੀ ਲਹਿਰਾਂ ਦੀ ਚਪੇਟ ਵਿਚ ਆ ਗਏ। ਸੋਮਵਾਰ ਨੂੰ ਰਾਤ ਹੋ ਜਾਣ ਕਾਰਨ ਬਚਾਅ ਮੁਹਿੰਮ ਬੰਦ ਕਰ ਦਿੱਤੀ ਗਈ ਸੀ ਅਤੇ ਮੰਗਲਵਾਰ ਨੂੰ ਦੁਬਾਰਾ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ।
ਉੱਥੇ ਮੌਜੂਦ ਲੋਕਾਂ ਵਿਚੋਂ ਇਕ ਮਿਸ਼ੇਲ ਕੋਲਾਰਡ ਦਾ ਕਹਿਣਾ ਹੈ ਕਿ ਦੋ ਲੋਕ ਪਾਣੀ ਵਿਚ ਗਏ ਅਤੇ ਲਹਿਰਾਂ ਵਿਚ ਫਸ ਗਏ। ਉਸ ਨੇ ਦੱਸਿਆ ਕਿ ਸਥਾਨਕ ਲੋਕ ਵੀ ਲਾਪਤਾ ਵਿਅਕਤੀ ਦੀ ਤਲਾਸ਼ ਕਰ ਰਹੇ ਹਨ ਅਤੇ ਖੋਜ ਕਰਤਾਵਾਂ ਦੀ ਮਦਦ ਕਰ ਰਹੇ ਹਨ।
ਤਾਜਾ ਜਾਣਕਾਰੀ