ਦੇਖੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ
ਰੋਮ- ਕੋਰੋਨਾ ਵਾਇਰਸ ਮਹਾਂਮਾਰੀ ਦੇ ਮਹਾਸੰਕਟ ਵਿਚਾਲੇ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਦੀ ਵੈਕਸੀਨ ਲੱਭ ਲਈ ਹੈ। ਜੇਕਰ ਇਹ ਦਾਅਵਾ ਸਹੀ ਨਿਕਲਿਆ ਤਾਂ ਮਨੁੱਖੀ ਭਾਈਚਾਰੇ ਲਈ ਬਹੁਤ ਵੱਡੀ ਰਾਹਤ ਹੈ ਜੋ ਆਮ ਜ਼ਿੰਦਗੀ ਛੱਡ ਘਰਾਂ ਵਿਚ ਬੰਦ ਰਹਿਣ ਨੂੰ ਮਜਬੂਰ ਹੋ ਗਿਆ ਹੈ। ਇਟਲੀ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਐਂਟੀ ਬਾਡੀਜ਼ ਨੂੰ ਲੱਭ ਲਿਆ ਹੈ ਜਿਸ ਨੇ ਮਨੁੱਖੀ ਸੈਲਸ ਵਿਚ ਮੌਜੂਦ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ 3.5 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਾਇੰਸ ਟਾਈਮਜ਼ ਵਿਚ ਮੰਗਲਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੋਮ ਦੀ ਇਨਫੈਕਟਿਡ ਬਿਮਾਰੀ ਨਾਲ ਜੁੜੇ ਸਪਾਲਨਜਾਨੀ ਹਸਪਤਾਲ ਵਿਚ ਟੈਸਟ ਕੀਤਾ ਗਿਆ ਹੈ ਅਤੇ ਚੂਹੇ ਵਿਚ ਐਂਟੀ ਬਾਡੀਜ਼ ਤਿਆਰ ਕੀਤਾ ਗਿਆ। ਇਸ ਦੀ ਵਰਤੋਂ ਫਿਰ ਇਨਸਾਨ ‘ਤੇ ਕੀਤੀ ਗਈ ਅਤੇ ਇਸ ਨੇ ਆਪਣਾ ਅਸਰ ਦਿਖਾਇਆ। ਰੋਮ ਦੇ ਲਜ਼ਾਰੇ ਸਪਾਲਨਜਾਨੀ ਨੈਸ਼ਨਲ ਇੰਸਟੀਚਿਊਟ ਫਾਰ ਇਨਫੈਕਸ਼ਨ ਡਿਜ਼ੀਜ਼ ਦੇ ਖੋਜਕਰਤਾਵਾਂ ਨੇ ਕਿਹਾ ਕਿ ਜਦੋਂ ਇਸ ਦਾ ਇਨਫੈਕਸ਼ਨ ਇਨਸਾਨਾਂ ‘ਤੇ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇਸ ਨੇ ਕੋਸ਼ਿਕਾ ਵਿਚ ਮੌਜੂਦ ਵਾਇਰਸ ਨੂੰ ਖਤਮ ਕਰ ਦਿੱਤਾ। ਇਹ ਯੂਰਪ ਦਾ ਪਹਿਲਾ ਹਸਪਤਾਲ ਹੈ ਜਿਸ ਨੇ ਕੋਵਿਡ-19 ਦੀ ਜੀਨੋਮ ਸੀਕਵੰਸ ਨੂੰ ਆਈਸੋਲੇਟ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਟਲੀ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਅੱਜ ਹੀ ਡਬਲਿਊ.ਐਚ.ਓ. ਦੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਮਾਹਰ ਨੇ ਦਾਅਵਾ ਕੀਤਾ ਸੀ ਕਿ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਹੀ ਨਾ ਮਿਲੇ ਜਿਵੇਂ ਕਿ ਐਚ.ਆਈ.ਵੀ. ਅਤੇ ਡੇਂਗੂ ਦੀ ਵੈਕਸੀਨ ਨਹੀਂ ਮਿਲ ਸਕੀ ਹੈ। ਐਚ.ਆਈ.ਵੀ. ਤੋਂ ਪਿਛਲੇ ਚਾਰ ਦਹਾਕਿਆਂ ਵਿਚ 3.4 ਕਰੋੜ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਤੋੜ ਲੱਭਣ ਲਈ 100 ਤੋਂ ਜ਼ਿਆਦਾ ਵੈਕਸੀਨ ਪ੍ਰੀ-ਕਲੀਨਿਕਲ ਟ੍ਰਾਇਲ ‘ਤੇ ਹੈ ਅਤੇ ਉਨ੍ਹਾਂ ਵਿਚੋਂ ਕੁਝ ਦਾ ਇਨਸਾਨਾਂ ‘ਤੇ ਪ੍ਰਯੋਗ ਸ਼ੁਰੂ ਕੀਤਾ ਗਿਆ ਹੈ। ਚੀਨ ਤੋਂ ਲੈ ਕੇ ਅਮਰੀਕਾ ਤੱਕ ਵੈਕਸੀਨ ਬਣਾਉਣ ਦੀ ਹੋੜ ਲੱਗੀ ਹੋਈ ਹੈ।
ਤਾਜਾ ਜਾਣਕਾਰੀ