BREAKING NEWS
Search

ASI ਨੇ ਨਾਕੇ ‘ਤੇ ਰੋਕਿਆ ਤਾਂ ਬੋਨਟ ‘ਤੇ ਘਸੀਟਦਾ ਲੈ ਗਿਆ ਨੌਜਵਾਨ,ਪਿੱਛਾ ਕਰ ਕੇ ਕੀਤਾ ਕਾਬੂ- ਦੇਖੋ ਕੌਣ ਨਿਕਲਿਆ ਇਹ

ਨਾਕੇ ‘ਤੇ ਰੋਕਿਆ ਤਾਂ ਬੋਨਟ ‘ਤੇ ਘਸੀਟਦਾ ਲੈ ਗਿਆ ਨੌਜਵਾਨ

ਜਲੰਧਰ : ਸ਼ਹਿਰ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣ ਲਈ ਚੱਪੇ-ਚੱਪੇ ‘ਤੇ ਪੁਲਿਸ ਤਇਨਾਤ ਹੈ। ਅੱਜ ਸ਼ਹਿਰ ‘ਚ ਕਰਫਿਊ ਵਿਚ 4 ਘੰਟਿਆਂ ਦੀ ਢਿੱਲ ਦਿੱਤੀ ਗਈ ਹੈ ਸ਼ਹਿਰ ਦੇ ਮਿਲਕ ਬਾਰ ਚੌਕ ‘ਚ ਕਾਰ ਸਵਾਰ ਨੌਜਵਾਨ ਏਐੱਸਆਈ ਨੂੰ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ। ਹਾਲਾਂਕਿ ਇਸ ਬਿਗੜੈਲ ਨੌਜਵਾਨ ਨੂੰ ਤੁਰੰਤ ਪੁਲਿਸ ਨੇ ਥੋੜ੍ਹੀ ਦੂਰੀ ‘ਤੇ ਜਾ ਕੇ ਕਾਬੂ ਕਰ ਲਿਆ। ਮਾਮਲੇ ਸਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਮਿਲਕ ਬਾਰ ਚੌਕ ‘ਤੇ ਨਾਕੇ ‘ਤੇ ਖੜ੍ਹੇ ਮੁਲਾਜ਼ਮਾਂ ਨੇ ਐਰਟਿਗਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਨੇ ਉੱਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਉਕਤ ਨੌਜਵਾਨ ਕਰੀਬ 200 ਮੀਟਰ ਤਕ ਬੋਨੇਟ ‘ਤੇ ਘਸਟੀਦਾ ਲੈ ਗਿਆ।

ਵਧੀਕ ਐੱਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ ‘ਚ ਲੈ ਕੇ ਥਾਣਾ 6 ਲੈ ਗਏ ਹਨ। ਇਸ ਨੌਜਵਾਨ ਬਾਰੇ ਜਾਣਕਾਰੀ ਮਿਲੀ ਹੈ ਕੇ ਇਸ ਦੀ ਉਮਰ 16 ਸਾਲ ਹੈ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰਨ ‘ਚ ਜੁੱਟ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!