ਆਈ ਤਾਜਾ ਵੱਡੀ ਖਬਰ
ਲੰਡਨ: ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਬੱਚਿਆਂ ਵਿਚ ਇਕ ਦੁਰਲੱਭ ਬੀਮਾਰੀ ਫੈਲ ਰਹੀ ਹੈ। ਇਸ ਬੀ ਮਾ ਰੀ ਵਿਚ ਬੱਚਿਆਂ ਦੇ ਸਰੀਰ ਵਿਚ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਵਿਚ ਸੋਜ ਆ ਜਾਂਦੀ ਹੈ। ਜ਼ਿਆਦਾਤਰ ਡਾਕਟਰ ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਇਨਫੈਕਸ਼ਨ ਨੂੰ ਮੰਨਦੇ ਹਨ। ਘੱਟੋ-ਘੱਟ 6 ਦੇਸ਼ਾਂ ਵਿਚ ਅਜਿਹੀ ਦੁਰਲੱਭ ਬੀ ਮਾ ਰੀ ਦੇ 100 ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਕਾਵਾਸਾਕੀ ਨਾਲ ਮੇਲ ਖਾਂਧੀ ਮੰਨਿਆ ਜਾ ਰਿਹਾ ਹੈ।
ਬ੍ਰਿਟੇਨ ਵਿਚ ਪਹਿਲਾ ਮਾਮਲਾ
ਇਸ ਬੀ ਮਾ ਰੀ ਦਾ ਪਹਿਲਾ ਮਾਮਲਾ ਲੰਡਨ ਵਿਚ ਪਿਛਲੇ ਮਹੀਨੇ ਸਾਹਮਣੇ ਆਇਆ ਸੀ। ਇੱਥੋਂ ਦੇ ਸਿਹਤ ਵਿਭਾਗ ਨੇ ਸਾਰੇ ਬੱਚਿਆਂ ਦੇ ਰੋਗ ਮਾਹਰਾਂ ਨੂੰ ਚਿਤਾਵਨੀ ਭੇਜਦੇ ਹੋਏ ਕਿਹਾ ਸੀ ਕਿ ਕਈ ਅਜਿਹੇ ਬੱਚੇ ਹਸਤਪਤਾਲਾਂ ਵਿਚ ਆਈ.ਸੀ.ਯੂ. ਵਿਚ ਹਨ, ਜਿਹਨਾਂ ਵਿਚ ਕਾਵਾਸਾਕੀ ਨਾਮਕ ਬੀ ਮਾ ਰੀ ਦੇਖੀ ਗਈ ਹੈ। ਇਸ ਵਿਚ ਖੂਨ ਦੀਆਂ ਨਾੜੀਆਂ, ਦਿਲ ਅਤੇ ਹੋਰ ਅੰਗਾਂ ਵਿਚ ਸੋਜ ਆ ਜਾਂਦੀ ਹੈ। ਬ੍ਰਿਟੇਨ ਵਿਚ ਹੁਣ ਤੱਕ 19 ਬੱਚਿਆਂ ਵਿਚ ਇਸ ਬੀ ਮਾ ਰੀ ਦੇ ਲੱਛਣ ਦੇਖੇ ਗਏ ਹਨ ਪਰ ਕਿਸੇ ਬੱਚੇ ਦੀ ਮੌਤ ਨਹੀਂ ਹੋਈ ਹੈ।
ਫਰਾਂਸ ਵਿਚ ਵੀ ਬੱਚੇ ਪ੍ਰਭਾਵਿਤ
ਫਰਾਂਸ ਦੇ ਸਿਹਤ ਮੰਤਰੀ ਓਲੀਵਰ ਵੇਰਾਨ ਨੇ ਕਿਹਾ,”ਦੇਸ਼ ਵਿਚ ਇਕ ਦਰਜਨ ਅਜਿਹੇ ਬੱਚੇ ਹਸਪਤਾਲ ਵਿਚ ਭਰਤੀ ਕਰਵਾਏ ਗਏ ਹਨ ਜਿਹਨਾਂ ਦੇ ਦਿਲ ਦੇ ਨੇੜੇ ਸੋਜ ਪਾਈ ਗਈ ਹੈ। ਭਾਵੇਂਕਿ ਹੁਣ ਇਸ ਨੂੰ ਕੋਰੋਨਾ ਨਾਲ ਜੋੜਨ ਲਈ ਜ਼ਿਆਦਾ ਸਬੂਤ ਮੌਜੂਦ ਨਹੀਂ ਹਨ।” ਇਹਨਾਂ ਮਾਮਲਿਆਂ ਨੂੰ ਗੰ ਭੀ ਰ ਤਾ ਨਾਲ ਲਿਆ ਜਾ ਰਿਹਾ ਹੈ। ਮਰੀਜ਼ਾਂ ਵਿਚ ਹਰ ਉਮਰ ਦੇ ਬੱਚੇ ਹਨ। ਉਧਰ ਸਪੇਨ, ਇਟਲੀ ਅਤੇ ਸਵਿਟਜ਼ਰਲੈਂਡ ਵਿਚ ਵੀ ਕਈ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਦੇ ਲੱਛਣਾਂ ਵਿਚ ਬੁਖਾਰ, ਪਾਚਨ ਵਿਚ ਸਮੱਸਿਆ ਅਤੇ ਨਾੜੀਆਂ ਵਿਚ ਸੋਜ ਸ਼ਾਮਲ ਹੈ।
ਮੋਟੇ ਲੋਕਾਂ ਨੂੰ ਖ ਤ ਰਾ
ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿਚ ਮੋਟਾਪਾ ਅਤੇ ਡਿਮੇਂਸ਼ੀਆ ਵੀ ਇਕ ਵੱਡਾ ਕਾਰਕ ਹੈ। ਕਲੀਨਿਕਲ ਕੈਰੇਕਟਰਾਈਜੇਸ਼ਨ ਕੰਸੋਟਿਰਯਮ ਵੱਲੋਂ ਸ਼ੋਧ ਕੋਰੋਨਾ ਪੀੜਤ ਕਰੀਬ 170000 ਮਰੀਜ਼ਾਂ ‘ਤੇ ਕੀਤੀ ਗਈ ਸੀ। ਜਿਹੜੇ ਮਰੀਜ਼ ਹਸਪਤਾਲ ਵਿਚ ਭਰਤੀ ਕੀਤੇ ਗਏ ਉਹਨਾਂ ਵਿਚੋਂ 53 ਫੀਸਦੀ ਅਜਿਹੇ ਸਨ ਜੋ ਕਿਸੇ ਨਾ ਕਿਸੇ ਦਿਲ ਦੀ ਪੁਰਾਣੀ ਬੀ ਮਾ ਰੀ ਨਾਲ ਪੀੜਤ ਸਨ।
ਤਾਜਾ ਜਾਣਕਾਰੀ