BREAKING NEWS
Search

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ -ਪੰਜਾਬ ਚ ਵਾਪਰਿਆ ਕਹਿਰ ਸਕੂਲੀ ਬੱਚਿਆਂ ਦੀ ਬਸ ਦਾ ਹੋਇਆ ਭਿਆਨਕ ਖੂਨੀ ਹਾਦਸਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੇਕਾਬੂ ਸਕੂਲ ਵੈਨ ਦਰਖਤ ਵਿਚ ਵੱਜੀ, ਇਕ ਬੱਚੇ ਦੀ ਮੌਤ, 3 ਗੰਭੀਰ

ਬਟਾਲਾ ਦੇ ਪਿੰਡ ਭਾਗੋਵਾਲ ਨੇੜੇ ਸਕੂਲੀ ਵੈਨ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾਉਣ ਕਾਰਨ 13 ਸਾਲਾ ਬੱਚੇ ਸੁਪਨਪ੍ਰੀਤ ਸਿੰਘ ਦੀ ਮੌਕੇ ਉਤੇ ਮੌਤ ਹੋ ਗਈ, ਜਦ ਕਿ ਬੱਸ ਵਿੱਚ ਸਵਾਰ 3 ਹੋਰ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਤਬਦੀਲ ਕਰ ਦਿੱਤਾ ਗਿਆ ਹੈ ਜਦਕਿ ਇਕ ਬੱਚਾ ਸਿਵਲ ਹਸਪਤਾਲ ਬਟਾਲਾ ਵਿੱਚ ਜੇਰੇ ਇਲਾਜ ਹੈ।

ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਸਕੂਲ ਵੈਨ ਨਾਲ ਇਹ ਹਾਦਸਾ ਵਾਪਰਿਆ। ਵਿਦਿਆਰਥੀਆਂ ਨੂੰ ਛੁੱਟੀ ਉਪਰੰਤ ਘਰ ਛੱਡਣ ਜਾ ਰਹੇ ਵੈਨ ਡਰਾਈਵਰ ਕੋਲੋਂ ਗੱਡੀ ਬੇਕਾਬੂ ਹੋ ਗਈ ਅਤੇ ਅਚਾਨਕ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਗਈ। ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਸੰਜੀਵ ਭੱਲਾ ਨੇ ਆਖਿਆ ਕਿ ਬੱਸ ਵਿੱਚ ਸਵਾਰ ਤਿੰਨ ਹੋਰ ਬੱਚੇ ਵੀ ਜ਼ਖ਼ਮੀ ਹਨ, ਜਿਨ੍ਹਾਂ ‘ਚੋਂ ਦੋ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਇਲਾਜ ਲਈ ਤਬਦੀਲ ਕਰ ਦਿੱਤਾ ਗਿਆ ਹੈ ਤੇ ਇੱਕ ਦਾ ਇਲਾਜ ਬਟਾਲਾ ਦੇ ਹਸਪਤਾਲ ਵਿੱਚ ਹੀ ਜਾਰੀ ਹੈ।

ਸਕੂਲੀ ਵੈਨ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾਉਣ
ਪੁਲਿਸ ਅਧਿਕਾਰੀ ਏ.ਐਸ. ਕੰਗ ਨੇ ਦੱਸਿਆ ਕਿ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਸਕੂਲ ਵੈਨ ਸੀ ਅਤੇ ਛੁੱਟੀ ਉਪਰੰਤ ਵਿਦਿਆਰਥੀਆਂ ਨੂੰ ਘਰੋ-ਘਰੀ ਛੱਡਣ ਜਾ ਰਹੀ ਸੀ। ਪਿੰਡ ਭਾਗੋਵਾਲ ਕੋਲ ਆ ਕੇ ਡਰਾਈਵਰ ਕੋਲੋਂ ਗੱਡੀ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਗਈ।



error: Content is protected !!