ਆਈ ਤਾਜਾ ਵੱਡੀ ਖਬਰ
ਸ਼ਰਵਸਤੀ-ਦੇਸ਼ ਭਰ ‘ਚ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੈ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਪਿੰਡਾਂ ਨੂੰ ਪਰਤ ਕੇ ਜਾਨ ਜ਼ੋਖਿਮ ‘ਚ ਪਾ ਰਹੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਨੇ ਮੁੰਬਈ ਤੋਂ ਲਗਭਗ 1600 ਕਿਲੋਮੀਟਰ ਦੂਰੀ ਤੈਅ ਕਰਕੇ ਆਪਣੇ ਪਿੰਡ ਤਾਂ ਪਹੁੰਚ ਗਿਆ ਪਰ ਪ੍ਰਸ਼ਾਸਨ ਨੇ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ‘ਚ ਭੇਜ ਦਿੱਤਾ, ਜਿੱਥੇ ਉਹ 14 ਦਿਨਾਂ ਨੂੰ ਤਾਂ ਛੱਡੋ 14 ਘੰਟੇ ਵੀ ਨਹੀਂ ਬਤਾ ਸਕਿਆ।
ਦਰਅਸਲ ਇੱਥੋ ਦੇ ਸ਼ਰਵਸਤੀ ਜ਼ਿਲੇ ‘ਚ ਥਾਣਾ ਮਹਲੀਪੁਰ ਖੇਤਰ ਦੇ ਮਠਖਨਵਾ ਪਿੰਡ ‘ਚ ਸੋਮਵਾਰ ਸਵੇਰੇ 7 ਵਜੇ ਨੂੰ ਮਹਾਰਾਸ਼ਟਰ ਤੋਂ ਪੈਦਲ ਚੱਲ ਕੇ ਚੋਰੀ ਛਿਪੇ ਨੌਜਵਾਨ ਪਿੰਡ ਤਾ ਪਹੁੰਚ ਗਿਆ, ਜਿਸ ਨੂੰ ਪ੍ਰਸ਼ਾਸਨ ਨੇ ਪਿੰਡ ਦੇ ਸਕੂਲ ‘ਚ ਬਣੇ ਕੁਆਰੰਟੀਨ ਸੈਂਟਰ ‘ਚ 14 ਦਿਨਾਂ ਲਈ ਭੇਜ ਦਿੱਤਾ ਪਰ ਉਸੇ ਦਿਨ ਦੁਪਹਿਰ ਸਮੇਂ ਲਗਭਗ 1 ਵਜੇ ਗੱਲ ਕਰਦੇ-ਕਰਦੇ ਉਸ ਦੀ ਅਚਾਨਕ ਮੌਤ ਹੋ ਗਈ। ਕੁਆਰੰਟੀਨ ਸੈਂਟਰ ‘ਚ ਨੌਜਵਾਨ ਦੀ ਮੌਤ ਦੀ ਖਬਰ ਪੂਰੇ ਜ਼ਿਲੇ ‘ਚ ਅੱਗ ਦੀ ਤਰ੍ਹਾਂ ਫੈਲ ਗਈ,
ਜਿਸ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਸਿਹਤ ਵਿਭਾਗ ਅਤੇ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀ ਤਰੁੰਤ ਪਿੰਡ ਪਹੁੰਚੇ, ਜਿੱਥੇ ਕੋਰੋਨਾ ਪ੍ਰੋਟੋਕਾਲ ਤਹਿਤ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਕੁਆਰੰਟੀਨ ‘ਚ ਨੌਜਵਾਨ ਦੀ ਮੌਤ ਇਕ ਰਹੱਸ ਬਣ ਗਈ ਹੈ, ਜਿਸ ਨੂੰ ਸੁਲਝਾਉਣ ਲਈ ਸਿਹਤ ਅਤੇ ਪੁਲਸ ਕਰਮਚਾਰੀ ਮਹਿਕਮਾ ਲੱਗਾ ਹੋਇਆ ਹੈ।
ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਕੋਲ ਪਹੁੰਚੇ ਪਰਿਵਾਰਿਕ ਮੈਂਬਰਾਂ ਨੂੰ ਵੀ ਉਸੇ ਸਕੂਲ ‘ਚ ਕੁਆਰੰਟੀਨ ਕਰ ਦਿੱਤਾ ਗਿਆ। ਮ੍ਰਿਤਕ ਦੇ ਘਰਵਾਲਿਆਂ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਉਸ ਦੇ ਸਰੀਰ ਦੀ ਹਾਲਤ ਸੀ, ਉਸ ਤੋਂ ਇਹੀ ਲੱਗਦਾ ਹੈ ਕਿ ਉਸ ਨੇ ਪੈਦਲ ਚੱਲ ਕੇ ਹੀ ਇੰਨੀ ਦੂਰੀ ਤੈਅ ਕਰਕੇ ਆਉਣ ਕਾਰਨ ਉਸ ਦੀ ਮੌਤ ਹੋਈ ਹੈ। ਇਸ ਪੂਰੇ ਮਾਮਲੇ ‘ਤੇ ਸ਼ਰਵਸਤੀ ਦੇ ਸੀ.ਐੱਮ.ਓ ਪੀ. ਭਾਰਗਵ ਨੇ ਦੱਸਿਆ ਹੈ ਕਿ ਹੁਣ ਇਸ ਦੇ ਸਬੰਧੀ ਕੁਝ ਸਪੱਸ਼ਟ ਨਹੀਂ ਹੈ ਕਿ ਕਿਸ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਫਿਲਹਾਲ ਜਾਂਚ ਜਾਰੀ ਹੈ।
ਤਾਜਾ ਜਾਣਕਾਰੀ