ਹੁਣੇ ਆਈ ਤਾਜਾ ਵੱਡੀ ਖਬਰ
ਇਕ ਪਾਸੇ, ਜਿੱਥੇ ਪੂਰੀ ਦੁਨੀਆ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨਾਲ ਜੂਝ ਰਹੀ ਹੈ, ਉਥੇ ਨਿਊਜ਼ੀਲੈਂਡ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਿਰੁੱਧ ਲ ੜਾ ਈ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ (Prime Minister Jacinda Ardern) ਨੇ ਐਲਾਨ ਕੀਤਾ, “ਨਿਊਜ਼ੀਲੈਂਡ ਵਿੱਚ ਕੋਈ ਕਮਿਊਨਿਟੀ ਟਰਾਂਸਮਿਸਨ ਨਹੀਂ ਹੋ ਰਿਹਾ … 24 ਘੰਟਿਆਂ ਵਿਚ ਸਿਰਫ ਇਕ ਕੇਸ ਹੀ ਸਾਹਮਣੇ ਆਇਆ ਹੈ। ਅਸੀਂ ਲੜਾਈ ਜਿੱਤ ਲਈ ਹੈ” ਉਨ੍ਹਾਂ ਨੇ ਅੱਗੇ ਕਿਹਾ- ਇਸਦੇ ਨਾਲ ਹੀ ਨਿਊਜ਼ੀਲੈਂਡ ਵਿੱਚ ਪੜਾਅਵਾਰ ਤਾਲਾਬੰਦੀ ਨੂੰ ਖ ਤ ਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਭ ਕੁਝ ਆਮ ਦਿਖਾਈ ਦੇਵੇਗਾ।
ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਪਾਬੰਦੀਆਂ ਵਿਚ ਢਿੱਲ ਉਸ ਸਮੇਂ ਦਿੱਤੀ ਜਾ ਰਹੀ ਹੈ ਜਦੋਂ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦਾ ਸਿਰਫ ਇਕ ਨਵਾਂ ਕੇਸ ਦਰਜ ਕੀਤਾ ਗਿਆ ਸੀ। ਦੇਸ਼ ਵਿਚ 19 ਮੌਤਾਂ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 1,122 ਹੋ ਗਈ ਹੈ।
ਦੱਸਣਯੋਗ ਹੈ ਕਿ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਦੀਆਂ ਸਰਕਾਰਾਂ ਇਸ ਵਾਇਰਸ ਦੇ ਕਮਿਊਨਿਟੀ ਟਰਾਂਸਮਿਸ਼ਨ ਨੂੰ ਰੋਕਣ ਵਿੱਚ ਅ ਸ ਫ ਲ ਰਹੀਆਂ ਸਨ। ਇਸ ਦੌਰਾਨ, ਨਿਊਜ਼ੀਲੈਂਡ ਨੇ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ ਤ ਮ ਕਰਨ ਦਾ ਦਾਅਵਾ ਕੀਤਾ ਹੈ। ਕਈ ਦਿਨਾਂ ਤੋਂ ਇਕ ਵੀ ਮਾਮਲਾ ਸਾਹਮਣਾ ਨਾ ਆਉਣ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਇਸ ਸਮੇਂ ਖ਼ ਤ ਮ ਹੋ ਗਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸਾਂ ਦੇ ਨਵੇਂ ਕੇਸ ਸਾਹਮਣੇ ਨਹੀਂ ਆਉਣਗੇ।
ਨਿਊਜ਼ੀਲੈਂਡ ਵਿਚ ਪੰਜ ਹਫ਼ਤਿਆਂ ਲਈ ਸਖ਼ਤ ਤਾਲਾਬੰਦੀ ਜਾਰੀ ਰਹੀ
ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚ ਪਿਛਲੇ 5 ਹਫਤਿਆਂ ਤੱਕ ਸ ਖ ਤ ਲਾਕਡਾਉਨ ਰਿਹਾ। ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਸੀ। ਹਾਲਾਂਕਿ, ਇਸ ਵਿਚ ਸੋਮਵਾਰ ਨੂੰ ਢਿੱਲ ਦਿੱਤੀ ਗਈ ਸੀ। ਕੁਝ ਕਾਰੋਬਾਰ, ਟੇਕਵੇਅ ਫੂਡ ਆਉਟਲੈਟਸ ਅਤੇ ਸਕੂਲ ਖੋਲ੍ਹੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ, “ਨਿਊਜ਼ੀਲੈਂਡ ਵਾਸੀਆਂ ਦੀ ਸਿਹਤ ਨੂੰ ਲੈ ਕੇ ਜੋ ਪ੍ਰਾਪਤੀਆਂ ਮਿਲੀਆਂ ਹਨ, ਮੈਂ ਉਨ੍ਹਾਂ ਨੂੰ ਖ ਤ ਰੇ ਵਿਚ ਨਹੀਂ ਪਾਵਾਂਗੀ।
ਤਾਜਾ ਜਾਣਕਾਰੀ