ਹੁਣ ਏਨੇ ਜਾਣੇ ਹੋਰ ਨਿੱਕਲੇ ਕਰੋਨਾ ਪੋਜ਼ੀਟਿਵ
ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖੇਤਰ ਖੇਮਕਰਨ ਸੈਕਟਰ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੌਰਾਨ ਲਾਕ ਡਾਊਨ ‘ਚ ਫ ਸੇ 11 ਸ਼ਰਧਾਲੂਆਂ ਨੂੰ 26 ਅਪ੍ਰੈਲ ਐਤਵਾਰ ਸਵੇਰੇ ਪ੍ਰਸ਼ਾਸਨ ਵੱਲੋਂ ਵਾਪਸ ਲਿਆਂਦਾ ਗਿਆ ਸੀ। ਜਿਸ ਉਪਰੰਤ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਵੱਲੋਂ ਇਨ੍ਹਾਂ 11 ਸ਼ਰਧਾਲੂਆਂ, ਜਿਨ੍ਹਾਂ ‘ਚ ਔਰਤਾਂ ਵੀ ਸ਼ਾਮਲ ਸਨ ਦੀ ਮੈਡੀਕਲ ਜਾਂਚ ਕਰਵਾਉਂਦੇ ਹੋਏ ਸੈਂਪਲ ਲਏ ਗਏ ਸਨ। ਇਨ੍ਹਾਂ ‘ਚੋਂ ਅੱਜ 2 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਕੋਰੋਨਾ ਪਾਜ਼ੇਟਿਵ ਮ ਰੀ ਜ਼ਾਂ ‘ਚ 11 ਸਾਲਾ ਲੜਕਾ ਅਤੇ 60 ਸਾਲਾ ਵਿਅਕਤੀ, ਜੋ ਖੇਮਕਰਨ ਦੇ ਨਿਵਾਸੀ ਹਨ ਦੱਸੇ ਜਾ ਰਹੇ ਹਨ। ਰਿਸ਼ਤੇ ‘ਚ ਇਹ ਦਾਦਾ-ਪੋਤੇ ਹਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਦੋਵਾਂ ਨੂੰ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ 8 ਹੋ ਗਈ ਹੈ।
ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਨਿਕਲਣ ‘ਤੇ ਸਰਕਾਰ ਸੁਚੇਤ
ਸੋਮਵਾਰ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਆਏ ਜੱਥੇ ਦੇ 7 ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਹਰ ਨਾਗਰਿਕ ਦੀ ਮੈਡੀਕਲ ਸਕ੍ਰੀਨਿੰਗ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਦੇਰ ਸ਼ਾਮ ਇਸ ਸਬੰਧ ‘ਚ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੂਬੇ ਦੇ ਮਲਟੀ ਪਰਪਸ ਹੈਲਥ ਵਰਕਰ ਸੂਬੇ ਦੀਆਂ ਸਰਹੱਦਾਂ ‘ਤੇ ਤਾਇਨਾਤ ਹੋਣਗੇ ਅਤੇ ਸੂਬੇ ਵਿਚ ਦਾਖਲ ਹੋਣ ਵਾਲੇ ਹਰ ਨਾਗਿਰਕ ਦੀ ਮੈਡੀਕਲ ਸਕ੍ਰੀਨਿੰਗ ਹੋਵੇਗੀ ਅਤੇ ਜੇਕਰ ਕਿਸੇ ਨਾਗਰਿਕ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਨਜ਼ਦੀਕੀ ਸਬ ਡਿਵੀਜ਼ਨ ਵਿਚ ਹਸਪਤਾਲ ਵਿਚ ਲਿਜਾਇਆ ਜਾਵੇਗਾ ਅਤੇ ਉਥੇ ਰੱਖ ਕੇ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਟੈਸਟ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਨਾਗਰਿਕਾਂ ਨੂੰ 14 ਦਿਨ ਨਿਗਰਾਨੀ ਵਿਚ ਰੱਖਿਆ ਜਾਵੇਗਾ।
ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ ‘ਕੋਰੋਨਾ’ ਪਾਜ਼ੇਟਿਵ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਉਣ ਵਾਲਾ ਟੈਂਪੂ ਟਰੈਵਲਰ ਦਾ ਡਰਾਈਵਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਇੰਚਾਰਜ ਡਾਕਟਰ ਰਘਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਜੀਵਨ ਸਿੰਘ ਸ੍ਰੀ ਹਜ਼ੂਰ ਸਾਹਿਬ ਤੋਂ 15 ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਇਆ ਸੀ। ਹੁਣ ਉਕਤ ਡਰਾਈਵਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਜੋ 15 ਸ਼ਰਧਾਲੂ ਇਸ ਟੈਂਪੂ ਰਾਹੀਂ ਆਏ ਸਨ, ਉਨ੍ਹਾਂ ਨੂੰ ‘ਕੁਆਰੰਟਾਈਨ ‘ਚ ਪਿੰਡ ਮੋਰਾਂਵਾਲੀ ‘ਚ ਹੀ ਹਾਲ ਦੀ ਘੜੀ ਰੱਖਿਆ ਗਿਆ ਸੀ ਅਤੇ ਇਨ੍ਹਾਂ ਦੇ ਟੈਸਟ ਬੀਤੇ ਕੱਲ੍ਹ ਕਰਵਾਏ ਗਏ ਸਨ, ਜਿਸ ਦੀ ਰਿਪੋਰਟ ਦਾ ਇੰਤਜ਼ਾਰ ਹੈ ਪਰ ਅਹਿਤਿਆਤ ਵਜੋਂ ਹੁਣ ਇਨ੍ਹਾਂ 15 ਸ਼ਰਧਾਲੂਆਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ।
ਪੰਜਾਬ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 335 ਤੱਕ ਪੁੱਜਾ
ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕੋਰੋਨਾ ਵਾਇਰਸ ਦੇ 78, ਮੋਹਾਲੀ ‘ਚ 63, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 20, ਲੁਧਿਆਣਾ ‘ਚ 18, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 61, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 1, ਕਪੂਰਥਲਾ 5, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1, ਤਰਨਤਾਰਨ 8 ਅਤੇ ਫਿਰੋਜ਼ਪੁਰ ‘ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
Home ਤਾਜਾ ਜਾਣਕਾਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਸੰਗਤ ਚੋਂ ਹੁਣ ਏਨੇ ਜਾਣੇ ਹੋਰ ਨਿੱਕਲੇ ਕਰੋਨਾ ਪੋਜ਼ੀਟਿਵ-ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ