ਹੁਣ ਸਾਹਮਣੇ ਆਏ ਕਰੋਨਾ ਦੇ ਇਹ ਨਵੇਂ ਲੱਛਣ
ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦੇ ਲੱਛਣ ਦਾ ਪਤਾ ਲਗਾਉਣ ਅਤੇ ਉਸ ਦਾ ਉਪਾਅ ਲੱਭਣ ਦੇ ਜੁਗਾੜ ‘ਚ ਦਿਨ ਰਾਤ ਇਕ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਤ੍ਰਾਸਦੀ ਦਰਮਿਆਨ ਹੁਣ ਅਮਰੀਕਾ ਦੀ ਮੈਡੀਕਲ ਵਾਚਡਾਗ ਨੇ ਇਸ ਮਹਾਮਾਰੀ ਦੇ ਨਵੇਂ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਹੈ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਜਾਂ ਸੀ.ਡੀ.ਸੀ. ਜੋ ਦੁਨੀਆ ਭਰ ਦੇ ਲੈਬ ‘ਚ ਮਿਲ ਰਹੇ ਕੋਰੋਨਾ ਵਾਇਰਸ ਦੇ ਲੱਛਣ ‘ਤੇ ਨਜ਼ਰ ਰੱਖਦੀ ਹੈ, ਉਸ ਨੇ ਕੋਰੋਨਾ ਦੇ ਨਵੇਂ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਹੈ।
ਸੀ.ਡੀ.ਸੀ. ਨੇ ਆਪਣੀ ਵੈੱਬਸਾਈਟ ਰਾਹੀਂ ਦੁਨੀਆ ਨੂੰ ਕੋਰੋਨਾ ਦੇ ਨਵੇਂ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ‘ਚ ਕੋਰੋਨਾ ਦੇ ਹਲਕੇ ਲੱਛਣ ਤੋਂ ਲੈ ਕੇ ਗੰਭੀਰ ਬੀਮਾਰੀ ਤੱਕ ਬਾਰੇ ਦੱਸਿਆ ਗਿ ਆਹੈ।ਇਹ ਸਾਰੇ ਲੱਛਣ ਵਾਇਰਸ ਦੇ ਸੰਪਰਕ ‘ਚ ਆਉਣ ਦੇ 2 ਤੋਂ 14 ਦਿਨਾਂ ਦੇ ਅੰਦਰ ਦਿਖਾਈ ਦੇਣ ਲੱਗਦਾ ਹੈ। ਸੀ.ਡੀ.ਸੀ. ਅਨੁਸਾਰ ਨਵੇਂ ਲੱਛਣਾਂ ‘ਚ ਠੰਡ ਲੱਗਣਾ, ਮਾਸਪੇਸ਼ੀਆਂ ‘ਚ ਦਰਦ, ਸਿਰਦਰਦ ਜਾਂ ਸੁਆਦ ਜਾਂ ਗੰਧ ਦਾ ਨਾ ਆਉਣਾ ਸ਼ਾਮਲ ਹਨ। ਇਨਾਂ ਸਾਰੇ ਨਵੇਂ ਲੱਛਣਾਂ ਨੂੰ ਹਾਲੇ ਤੱਕ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਲਿਸਟ ‘ਚ ਸ਼ਾਮਲ ਨਹੀਂ ਕੀਤਾ ਹੈ।
ਡਬਲਿਊ.ਐੱਚ.ਓ. ਨੇ ਕੋਵਿਡ-19 ਦੇ ਜਿਨਾਂ ਲੱਛਣਾਂ ਬਾਰੇ ਹਾਲੇ ਤੱਕ ਜਾਣਕਾਰੀ ਦਿੱਤੀ ਹੈ, ਉਨਾਂ ‘ਚ ਬੁਖਾਰ, ਸੁੱਕੀ ਖਾਂਸੀ, ਥਕਾਣ, ਸਰੀਰ ‘ਚ ਦਰਦ, ਨੱਕ ‘ਚੋਂ ਪਾਣੀ ਆਉਣਾ, ਗਲੇ ‘ਚ ਖਰਾਸ਼ ਅਤੇ ਦਸਤ ਆਉਣ ਦਾ ਜ਼ਿਕਰ ਕੀਤਾ ਗਿਆ ਹੈ। ਸੀ.ਡੀ.ਸੀ. ਅਤੇ ਡਬਲਿਊ.ਐੱਚ.ਓ. ਦੋਵੇਂ ਵੈੱਬਸਾਈਟਾਂ ‘ਤੇ ਪਹਿਲਾਂ ਤੋਂ ਹੀ ਦੱਸੇ ਗਏ ਲੱਛਣ ‘ਚ ਬੁਖਾਰ, ਖੰਘ ਅਤੇ ਸਾਹ ਦੀ ਤਕਲੀਫ਼ ਨੂੰ ਸ਼ਾਮਲ ਕੀਤਾ ਗਿਆ ਸੀ। ਡਬਲਿਊ.ਐੱਚ.ਓ. ਦਾ ਕਹਿਣਾ ਹੈ ਕਿ ਕੁਝ ਲੋਕ ਕੋਰੋਨਾ ਇਨਫੈਕਸ਼ਨ ਹੋ ਰਹੇ ਹਨ ਪਰ ਉਨਾਂ ‘ਚ ਬਹੁਤ ਹਲਕੇ ਲੱਛਣ ਹੁੰਦੇ ਹਨ।
ਡਬਲਿਊ.ਐੱਚ.ਓ. ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ (ਲਗਭਗ 80 ਫੀਸਦੀ) ਬਿਨਾਂ ਹਸਪਤਾਲ ‘ਚ ਇਲਾਜ ਦੇ ਬੀਮਾਰੀ ਤੋਂ ਉਭਰ ਜਾਂਦੇ ਹਨ। ਕੋਵਿਡ-19 ਨਾਲ ਇਨਫੈਕਟਡ ਹਰ 5 ਚੋਂ ਇਕ ਵਿਅਕਤੀ ਗੰਭੀਰ ਰੂਪ ਨਾਲ ਬੀਮਾਰ ਹੋ ਜਾਂਦਾ ਹੈ ਅਤੇ ਉਸ ਨੂੰ ਸਾਹ ਲੈਣ ‘ਚ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਬੁੱਢੇ ਲੋਕਾਂ ਅਤੇ ਹਾਈ ਬਲੱਡ ਪ੍ਰੈਸ਼ਰ, ਦਿਲ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ, ਸ਼ੂਗਰ ਜਾਂ ਕੈਂਸਰ ਵਰਗੀ ਬੀਮਾਰੀ ਵਾਲੇ ਲੋਕਾਂ ‘ਚ ਇਸ ਵਾਇਰਸ ਦਾ ਇਨਫੈਕਸ਼ਨ ਖਤਰਨਾਕ ਤਰੀਕੇ ਨਾਲ ਅਸਰ ਕਰਦਾ ਹੈ।
ਤਾਜਾ ਜਾਣਕਾਰੀ