ਚੀਨ ਤੋਂ ਬਾਅਦ ਕੋਰੋਨਾ ਦੇ ਇਲਾਜ ‘ਚ ਅਮਰੀਕੀ ਡਾਕਟਰ ਚੋਰੀ-ਚੋਰੀ ਕਰ ਰਹੇ ਇਸ ਦਵਾਈ ਦਾ ਇਸਤੇਮਾਲ
ਨਿਊਯਾਰਕ – ਅਮਰੀਕਾ ਵਿਚ ਨਿਊਯਾਰਕ ਸ਼ਹਿਰ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਥੇ ਕੋਰੋਨਾ ਦੇ ਮਾਮਲਿਆਂ ਅਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਹੁਣ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਨਿਊਯਾਰਕ ਦੇ ਡਾਕਟਰ ਕੋਰੋਨਾਵਾਇਰਸ ਦੇ ਇਲਾਜ ਵਿਚ ਚੋਰੀ-ਚੋਰੀ ਇਕ ਦਵਾਈ ਦਾ ਇਸਤੇਮਾਲ ਕਰ ਰਹੇ ਹਨ। ਦਿਲ ਵਿਚ ਸਾੜ ਪੈਣ ਵੇਲੇ ਖਾਂਦੀ ਜਾਣ ਵਾਲੀ ਦਵਾਈ ਦਾ ਇਸਤੇਮਾਲ ਕੋਰੋਨਾ ਦੇ ਇਲਾਜ ਵਿਚ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਦਵਾਈ ਦਾ ਇਸਤੇਮਾਲ ਚੀਨ ਵਿਚ ਵੀ ਹੋਇਆ ਹੈ। ਚੀਨ ਵਿਚ ਬਜ਼ੁਰਗਾਂ ਵਿਚ ਕੋਰੋਨਾ ਦੇ ਇਲਾਜ ਵਿਚ ਇਹ ਦਵਾਈ ਮਦਦਰਗਾਰ ਸਾਬਿਤ ਮੰਨੀ ਗਈ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਹੁਣ ਉਸ ਦਵਾਈ ਦਾ ਇਸਤੇਮਾਲ ਨਿਊਯਾਰਕ ਦੇ ਡਾਕਟਰ ਟ੍ਰਾਇਲ ਦੇ ਆਧਾਰ ‘ਤੇ ਕਰ ਰਹੇ ਹਨ। ਉਸ ਦਵਾਈ ਨੂੰ ਫੈਮੋਟਿਡੀਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਮਰੀਕਾ ਅਤੇ ਬਿ੍ਰਟੇਨ ਵਿਚ ਇਹ ਪੈਪਸਿਡ ਦੇ ਨਾਂ ਤੋਂ ਵਿਕਦੀ ਹੈ। ਨਾਰਥਵੇਲ ਹਸਪਤਾਲ ਨੇ ਪੈਪਸਿਡ ਦਾ ਇਸਤੇਮਾਲ ਕੋਰੋਨਾ ਦੇ ਮਰੀਜ਼ਾਂ ‘ਤੇ ਕੀਤਾ ਹੈ।
ਅਮਰੀਕਾ ਵਿਚ ਸ਼ੁਰੂਆਤੀ ਤੌਰ ‘ਤੇ ਕੀਤਾ ਗਿਆ ਟ੍ਰਾਇਲ
ਜ਼ਿਕਰਯੋਗ ਹੈ ਕਿ ਸ਼ੁਰੂਆਤੀ ਤੌਰ ‘ਤੇ ਸ਼ਨੀਵਾਰ ਨੂੰ 1,174 ਮਰੀਜ਼ਾਂ ‘ਤੇ ਇਸ ਦਵਾਈ ਦਾ ਟ੍ਰਾਇਲ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 187 ਮਰੀਜ਼ਾਂ ਦੀ ਹਾਲਤ ਗੰਭੀਰ ਸੀ। ਸਾਇੰਸ ਮੈਗਜ਼ੀਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਨਾਰਥਵੇਲ ਰਿਸਰਚ ਦੀ ਇੰਚਾਰਜ ਸਾਬਕਾ ਨਿਊਰੋਸਰਜਨ ਕੇਵਿਨ ਟ੍ਰੇਸੀ ਨੇ ਆਖਿਆ ਹੈ ਕਿ 391 ਮਰੀਜ਼ਾਂ ‘ਤੇ ਦਵਾਈ ਦੇ ਇਸਤੇਮਾਲ ਦੇ ਨਤੀਜੇ ਕੁਝ ਹਫਤਿਆਂ ਵਿਚ ਆ ਜਾਣਗੇ।
ਇਸ ਦਵਾਈ ਦਾ ਇਸਤੇਮਾਲ ਚੀਨ ਵਿਚ ਵੀ ਬਜ਼ੁਰਗਾਂ ਨੂੰ ਠੀਕ ਕਰਨ ਵਿਚ ਹੋਇਆ ਹੈ। ਵੁਹਾਨ ਵਿਚ ਮਹਾਮਾਰੀ ਦੌਰਾਨ ਕੁਝ ਡਾਕਟਰਾਂ ਨੇ ਦੇਖਿਆ ਹੈ ਕਿ 80 ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗ ਜੋ ਕੋਰੋਨਾਵਾਇਰਸ ਤੋਂ ਬਚ ਗਏ ਸਨ। ਉਹ ਦਿਲ ਵਿਚ ਪੈਂਦੇ ਸਾੜ ਨੂੰ ਠੀਕ ਕਰਨ ਦੀ ਦਵਾਈ ਲੈ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਬੀਮਾਰੀ ਸਰੀਰ ਵਾਲੇ ਬਜ਼ੁਰਗਾਂ ਦੀ ਇਸ ਦਵਾਈ ਦੇ ਇਸਤੇਮਾਲ ਕਾਰਨ ਸਰਵਾਇਵਲ ਰੇਟ ਵਧਿਆ ਸੀ। ਜ਼ਿਕਰਯੋਗ ਹੈ ਕਿ ਚੀਨ ਦੇ ਬਜ਼ੁਰਗ ਗਰੀਬ ਮਰੀਜ਼ ਫੈਮੋਟਿਡੀਨ ਦਾ ਇਸਤੇਮਾਲ ਇਸ ਲਈ ਕਰ ਰਹੇ ਸਨ ਕਿਉਂਕਿ ਇਹ ਓਮੇਪ੍ਰਾਜ਼ੋਲ ਤੋਂ ਸਸਤਾ ਸੀ। ਫੈਮੋਟਿਡੀਨ ਨੂੰ ਪੈਪਸਿਡ ਬ੍ਰਾਂਡ ਦੇ ਨਾਲ ਅਤੇ ਓਮੇਪ੍ਰਾਜ਼ੋਲ ਨੂੰ ਪਿ੍ਰਲੀਸੇਕ ਬ੍ਰਾਂਡ ਦੇ ਨਾਲ ਵੇਚਿਆ ਜਾਂਦਾ ਹੈ।
ਚੀਨ ਦੇ ਡਾਕਟਰਾਂ ਨੇ ਰਿਸਰਚ ਤੋਂ ਬਾਅਦ ਕੀਤਾ ਸੀ ਦਵਾਈ ਦਾ ਇਸਤੇਮਾਲ
ਚੀਨ ਦੇ ਡਾਕਟਰਾਂ ਨੇ ਇਸ ‘ਚ ਰਿਸਰਚ ਕੀਤੀ। ਕਰੀਬ 6,212 ਮਾਮਲਿਂ ਦਾ ਰੀਵਿਊ ਕੀਤਾ ਗਿਆ। ਪਤਾ ਲੱਗਾ ਕਿ ਅਜਿਹਾ ਸਿਰਫ 14 ਫੀਸਦੀ ਬਜ਼ੁਰਗਾਂ ਦੀ ਮੌਤ ਹੋਈ, ਜੋ ਫੈਮੋਟਿਡੀਨ ਦਾ ਸੇਵਨ ਕਰ ਰਹੇ ਸਨ, ਉਥੇ ਓਮੇਪ੍ਰਾਜ਼ੋਲ ਲੈਣ ਵਾਲੇ ਕਰੀਬ 27 ਫੀਸਦੀ ਬਜ਼ੁਰਗਾਂ ਦੀ ਮੌਤ ਹੋਈ। ਇਸੇ ਰਿਸਰਚ ਤੋਂ ਬਾਅਦ ਚੀਨ ਵਿਚ ਬਜ਼ੁਰਗਾਂ ਵਿਚ ਫੈਮੋਟਿਡੀਨ ਦਾ ਇਸਤੇਮਾਲ ਵਧਿਆ। ਐਫ. ਡੀ. ਏ. ਤੋਂ ਟ੍ਰਾਇਲ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਨਿਊਯਾਰਕ ਦੇ ਕਰੀਬ 13 ਹਸਪਤਾਲਾਂ ਵਿਚ ਬਜ਼ੁਰਗਾਂ ਵਿਚ ਇਸ ਦਵਾਈ ਦਾ ਇਸਤੇਮਾਲ ਕੀਤਾ ਗਿਆ ਹੈ।
ਤਾਜਾ ਜਾਣਕਾਰੀ