ਹੁਣੇ ਆਈ ਤਾਜਾ ਵੱਡੀ ਖਬਰ
ਪੀਜੀਆਈ ਚੰਡੀਗੜ੍ਹ ਨੂੰ ਕੋਰੋਨਵਾਇਰਸ ਦੀ ਵਿਕਲਪਕ ਦਵਾਈ ਨਾਲ ਵੱਡੀ ਸਫਲਤਾ ਮਿਲੀ ਹੈ। ਪੀਜੀਆਈ ਚੰਡੀਗੜ੍ਹ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਵਿਕਲਪਕ ਦਵਾਈ ਨਾਲ ਸ਼ੁਰੂ ਕੀਤੇ ਸੇਫਟੀ ਟਰ੍ਇਲ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।ਪੀਜੀਆਈ ਨੇ 6 ਮਰੀਜ਼ਾਂ ਉਤੇ ਕੋੜ੍ਹ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਮਾਈਕੋਵੈਕਟੀਰੀਅਮ ਡਬਲਯੂ (MW) ਵੈਕਸੀਨ ਨੂੰ ਅਜਮਾਇਆ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਹਸਪਤਾਲ ਦਾ ਦਾਅਵਾ ਹੈ ਕਿ ਕੋਰੋਨਾ ਦੇ ਇਲਾਜ ਦੌਰਾਨ ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਸੀ, ਉਨ੍ਹਾਂ ਨੇ 0.3 ਐਮਐਲ ਦਵਾਈ ਦਾ ਟੀਕਾ ਲਗਾ ਕੇ ਕਾਫ਼ੀ ਸੁਧਾਰ ਆਇਆ।
6 ਮਰੀਜ਼ਾਂ ‘ਤੇ ਅਜਮਾਈ ਗਈ ਵੈਕਸੀਨ
ਹਸਪਤਾਲ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਮਰੀਜ਼ਾਂ ਉਤੇ ਲਗਾਤਾਰ ਤਿੰਨ ਦਿਨ ਇਸ ਦਵਾਈ ਦੀ ਵਰਤੋਂ ਕੀਤੀ ਅਤੇ ਇਹ ਪਾਇਆ ਗਿਆ ਕਿ ਮਰੀਜ਼ ਉੱਤੇ ਟੀਕੇ ਦੀ ਵਰਤੋਂ ਬਿਲਕੁਲ ਸੁਰੱਖਿਅਤ ਅਤੇ ਸਕਾਰਾਤਮਕ ਹੈ। ਦੱਸ ਦਈਏ ਕਿ ਇਹ ਦਵਾਈ ਕੋੜ੍ਹ, ਤਪਦਿਕ ਅਤੇ ਨਮੂਨੀਆ ਤੋਂ ਪੀੜਤ ਮਰੀਜ਼ਾਂ ‘ਤੇ ਵੀ ਵਰਤੀ ਜਾਂਦੀ ਸੀ ਅਤੇ ਉਨ੍ਹਾਂ ਵਿਚ ਵੈਕਸੀਨ ਦੀ ਵਰਤੋਂ ਵੀ ਸੁਰੱਖਿਅਤ ਪਾਈ ਗਈ ਸੀ। ਹੁਣ ਕੋਰੋਨਾ ਦੇ ਮਰੀਜ਼ਾਂ ‘ਤੇ ਵੀ ਇਹ ਦਵਾਈ ਸੁਰੱਖਿਅਤ ਪਾਈ ਗਈ ਹੈ।ਪਿਛਲੇ ਹਫਤੇ ਹੀ ਪੀਜੀਆਈ ਚੰਡੀਗੜ੍ਹ ਨੂੰ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਵੈਕਸੀਨ ਦੇ ਕਲੀਨਿਕਲ ਟਰਾਇਲ ਲਈ ਚੁਣਿਆ ਸੀ। ਕੌਂਸਲਿੰਗ ਆਫ ਸਾਇੰਸ ਐਂਡ ਇੰਡਸਟ੍ਰੀਅਲ ਰਿਚਰਚ (CSIR) ਨੇ ਕੋੜ੍ਹ ਵਿਚ ਵਰਤੀ ਜਾਣ ਵਾਲੇ ਦਵਾਈ ਦੀ ਕੋਰੋਨਾ ਵਾਇਰਸ ਵੈਕਸੀਨ ਵਜੋਂ ਕਲੀਨਿਕਲ ਅਜ਼ਮਾਇਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਏਮਜ਼ ਦਿੱਲੀ ਅਤੇ ਭੋਪਾਲ ਵਿੱਚ ਵੀ ਟ੍ਰਾਇਲ ਚੱਲ ਰਿਹਾ ਹੈ
ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੀਜੀਆਈ ਚੰਡੀਗੜ੍ਹ ਨੇ ਭਾਰਤ ਸਰਕਾਰ ਦਾ ਭਰੋਸਾ ਕਾਇਮ ਰੱਖਿਆ ਹੈ। ਜੇ ਸਰਕਾਰ ਦੁਆਰਾ ਇਸ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿਚ ਇਹ ਦਵਾਈ ਕੋਰੋਨੋ ਦੇ ਮਰੀਜ਼ਾਂ ਉਤੇ ਹੋਰ ਥਾਵਾਂ ‘ਤੇ ਵੀ ਅਜ਼ਮਾਈ ਜਾਵੇਗੀ। ਸੀਐਸਆਈਆਰ ਗੁਜਰਾਤ ਫਾਰਮਾ ਕੰਪਨੀ ਕੈਡਿਲਾ ਹੈਲਥਕੇਅਰ ਲਿਮਟਿਡ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ‘ਤੇ ਐਮ ਡਬਲਯੂ ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਜਾਰੀ ਰਹੇਗਾ। ਇਸ ਕਲੀਨਿਕਲ ਅਜ਼ਮਾਇਸ਼ ਵਿਚ ਪੀਜੀਆਈ ਚੰਡੀਗੜ੍ਹ ਦੇ ਨਾਲ-ਨਾਲ ਦਿੱਲੀ ਏਮਜ਼ ਅਤੇ ਭੋਪਾਲ ਏਮਜ਼ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਪੀਜੀਆਈ ਚੰਡੀਗੜ੍ਹ ਤੋਂ ਇਲਾਵਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦਿੱਲੀ ਅਤੇ ਭੋਪਾਲ ਵਿੱਚ ਕੋਰੋਨਾ ਦੇ ਮਰੀਜ਼ਾਂ ਉੱਤੇ ਵੀ ਇਸ ਦਵਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਕੋਰੋਨਾ ਦੇ 12 ਮਰੀਜ਼ ਪੀਜੀਆਈ, ਚੰਡੀਗੜ੍ਹ ਵਿਖੇ ਇਲਾਜ ਅਧੀਨ ਹਨ।
Home ਤਾਜਾ ਜਾਣਕਾਰੀ PGI ਤੋਂ ਆਈ ਚੰਗੀ ਖਬਰ ,6 ਮਰੀਜ਼ਾਂ ਨੂੰ MW ਦਵਾਈ ਦੇਣ ਤੇ ਸਾਹਮਣੇ ਆਏ ਹੈਰਾਨੀ ਵਾਲੇ ਨਤੀਜੇ,ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ