ਕਰੋਨਾ ਪੋਜਟਿਵ ਦਸ ਲਗਾਇਆ ਇਹ ਪੋਸਟਰ ਪਈਆਂ ਭਾਜੜਾਂ
ਭਵਾਨੀਗੜ੍ਹ: ਇਥੋਂ ਦੇ ਨੇੜਲੇ ਪਿੰਡ ਰਾਮਪੁਰਾ ‘ਚ ਅੱਜ ਉਸ ਸਮੇਂ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰ ਹੁੰਦਿਆਂ ਹੀ ਪਿੰਡ ਦੇ ਲੋਕਾਂ ਨੇ ਇੱਕ ਘਰ ਦੀ ਕੰਧ ‘ਤੇ ਲੱਗੇ ਪੋਸਟਰ ਨੂੰ ਦੇਖਿਆ, ਜਿਸ ‘ਚ ਵਿਅਕਤੀ ਨੇ ਆਪਣੀ ਪਛਾਣ ਦੱਸੇ ਬਿਨਾਂ ‘ਅੱਲਾ ਹੂ ਅਕਬਰ’ ਦਾ ਨਾਅਰਾ ਲਿਖ ਕੇ ਦੱਸਿਆ ਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਹੁਣ ਉਹ ਪਿੰਡ ਦੇ ਹੋਰ ਲੋਕਾਂ ਨੂੰ ਵੀ ਇਸ ਵਾਇਰਸ ਨਾਲ ਪੀੜਤ ਕਰੇਗਾ। ਪੋਸਟਰ ਸਬੰਧੀ ਪਿੰਡ ਦੀ ਪੰਚਾਇਤ ਨੇ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੰਧ ‘ਤੇ ਲੱਗੇ ਪੋਸਟਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਵਿਅਕਤੀ ਵੱਲੋਂ ਜਾਣਬੁੱਝ ਕੇ ਫੈਲਾਈ ਜਾ ਰਹੀ ਸਾਜਿਸ਼
ਇਸ ਸਬੰਧੀ ਪਿੰਡ ਦੀ ਸਰਪੰਚ ਸਵਰਨਜੀਤ ਕੌਰ ਦੇ ਪਤੀ ਅਮਨਦੀਪ ਸਿੰਘ ਨੇ ਦੱਸਿਆ ਕਿ ਲਾਲ ਸਿਆਹੀ ਨਾਲ ਹੱਥ ਨਾਲ ਲਿਖੇ ਇਸ ਪੋਸਟਰ ‘ਚ ਵਿਅਕਤੀ ਨੇ ਲਿਖਿਆ ਹੈ ਕਿ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਕੌਮ ‘ਤੇ ਕਿੰਨੇ ਜ਼ੁਲਮ ਹੋ ਰਹੇ ਹਨ। ਉਹ 40 ਦੇ ਕਰੀਬ ਵਿਅਕਤੀਆਂ ਨੂੰ ਤਾਂ ਮਿਲ ਚੁੱਕਿਆ ਹੈ ਅਤੇ ਕੋਈ ਵੀ ਉਸ ਨੂੰ ਲੱਭ ਨਹੀਂ ਸਕਦਾ। ਇਸ ਲਈ ਉਹ ਸਾਰਿਆਂ ਨੂੰ ਮਾਰ ਕੇ ਹੀ ਮਰੇਗਾ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ‘ਚ ਕੋਰੋਨਾ ਬੀਮਾਰੀ ਵਰਗੀ ਕੋਈ ਗੱਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਸੇ ਵਿਅਕਤੀ ਵੱਲੋਂ ਜਾਣਬੁੱਝ ਕੇ ਫੈਲਾਈ ਜਾ ਰਹੀ ਸਾਜਿਸ਼ ਉਕਤ ਵਿਅਕਤੀ ਪਿੰਡ ਦੇ ਲੋਕਾਂ ‘ਚ ਧਰਮ ਦੇ ‘ਤੇ ਇੱਕ ਦੂਜੇ ‘ਚ ਨਫ਼ਰਤ ਫੈਲਾਉਣ ਦੀ ਮੰਸ਼ਾ ਰੱਖਦਾ ਹੈ, ਜਿਸਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਅਜਿਹੇ ਅਨਸਰਾਂ ਨੂੰ ਬੇਨਕਾਬ ਕਰਕੇ ਪੁਲਸ ਨੂੰ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ
ਦੂਜੇ ਪਾਸੇ ਥਾਣਾ ਮੁਖੀ ਭਵਾਨੀਗੜ੍ਹ ਰਮਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੋਸਟਰ ਨੂੰ ਸੈਨੇਟਾਈਜ਼ ਕਰਕੇ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪੂਰਾ ਮਾਮਲਾ ਉਨ੍ਹਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆ ਦਿੱਤਾ ਗਿਆ ਹੈ ਜਿਸਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਪੁਲਸ ਵੱਲੋਂ ਪਿੰਡ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ