ਹੁਣੇ ਆਈ ਤਾਜਾ ਵੱਡੀ ਖਬਰ
ਜਲੰਧਰ — ਜਲੰਧਰ ‘ਚ ਕੋਰੋਨਾ ਨੇ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਲਏ ਹਨ ਅਤੇ ਅੱਜ ਸਵੇਰੇ ਇਕ ਕੇਸ ਕੋਰੋਨਾ ਦਾ ਪਾਜ਼ੀਟਿਵ ਮਿਲਣ ਤੋਂ ਬਾਅਦ ਹੁਣ 8 ਹੋਰ ਕੋਰੋਨਾ ਦੇ ਕੇਸ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੇਸਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਇਕੋ ਦਿਨ ਇਕੱਠੇ 9 ਪਾਜ਼ੀਟਿਵ ਕੇਸ ਮਿਲਣ ਦੇ ਨਾਲ ਜਲੰਧਰ ‘ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 62 ਤੱਕ ਪਹੁੰਚ ਗਈ ਹੈ।
ਜਲੰਧਰ ‘ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਹੜੇ ਹੁਣ 8 ਕੇਸ ਪਾਜ਼ੀਟਿਵ ਪਾਏ ਗਏ ਹਨ, ਉਹ ਕਿਹੜੇ-ਕਿਹੜੇ ਇਲਾਕੇ ਦੇ ਹਨ ਅਤੇ ਨਾ ਹੀ ਅਜੇ ਨਾਵਾਂ ਬਾਰੇ ਲੱਗ ਸਕਿਆ ਹੈ।
ਹਾਟ ਸਪਾਟ ਏਰੀਆ ‘ਚ ਤਿੰਨ ਪੱਧਰੀ ਸੁਰੱਖਿਆ
ਜ਼ਿਲਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੋ ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ ਹਨ, ਉਨ੍ਹਾਂ ‘ਚ ਸੁਰੱਖਿਆ ਹੋਰ ਵੀ ਸਖਤ ਕਰ ਦਿੱਤੀ ਜਾਵੇਗੀ। ਇਥੇ ਨਿਗਰਾਨੀ ਲਈ ਤਿੰਨ ਪੱਧਰੀ ਸੁਰੱਖਿਆ ਤਾਇਨਾਤ ਹੈ। ਹੈਲਥ, ਪੁਲਸ ਅਤੇ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਮੁਤਾਬਕ 16 ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ ‘ਚ ਢਿੱਲ ਨਹੀਂ ਦਿੱਤੀ ਜਾ ਸਕਦੀ। 1600 ਪੁਲਸ ਕਰਮਚਾਰੀਆਂ ਦੀ ਮਦਦ ਲਈ 1000 ਵਾਲੰਟੀਅਰਸ ਨੂੰ ਲਗਾਇਆ ਗਿਆ ਹੈ.
ਇਨ੍ਹਾਂ ਨੂੰ ਪੁਲਸ ਕਰਮਚਾਰੀਆਂ ਅਤੇ ਆਮ ਜਨਤਾ ਤੋਂ ਵੱਖ ਦਿਖਾਉਣ ਲਈ ਵਿਸ਼ੇਸ਼ ਟੀ-ਸ਼ਰਟ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਨੂੰ ਪੁਲਸ ਲਾਈਨ ‘ਚ ਵਿਸ਼ੇਸ ਟ੍ਰੇਨਿੰਗ ਦੇਣ ਤੋਂ ਬਾਅਦ ਪੁਲਸ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਲਗਾਇਆ ਜਾਵੇਗਾ, ਜੋਕਿ 24 ਘੰਟੇ ਡਿਊਟੀ ਨਿਭਾਅ ਰਹੇ ਹਨ।
ਤਾਜਾ ਜਾਣਕਾਰੀ