ਵਾਇਰਸ ਬਾਰੇ ਹੁਣ ਹੋਈ ਇਹ ਨਵੀਂ ਖੋਜ
ਗਲੋਬਲ ਪੱਧਰ ‘ਤੇ ਤਬਾਹੀ ਮਚਾਉਣ ਵਾਲੇ ਕੋਰੋਨਾਵਾਇਰਸ ਦਾ ਹੁਣ ਸਭ ਤੋਂ ਖਤਰਨਾਕ ਰੂਪ ਸਾਹਮਣੇ ਆਇਆ ਹੈ। ਇਹ ਦਾਅਵਾ ਚੀਨ ਦੀ ਝੇਜਿਯਾਂਗ ਯੂਨੀਵਰਸਿਟੀ ਦੇ ਸ਼ੋਧਕਰਤਾ ਪ੍ਰੋਫੈਸਰ ਲਾਂਜੁਆਨ ਨੇ ਕੀਤਾ ਹੈ। ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਦਾ ਸਭ ਤੋਂ ਖਤਰਨਾਕ ਸਟ੍ਰੇਨ ਖੋਜਿਆ ਹੈ ਜਿਸ ਵਿਚ ਖੁਦ ਨੂੰ ਤੇਜ਼ੀ ਨਾਲ ਬਦਲਣ ਦੀ ਸਮਰੱਥਾ ਹੈ। ਹੁਣ ਤੱਕ ਇਸ ਦੀ ਇਸੇ ਖਾਸੀਅਤ ਨੂੰ ਘੱਟ ਕਰ ਕੇ ਮਾਪਿਆ ਗਿਆ ਹੈ। ਚੀਨ ਵਿਚ 11 ਮਰੀਜ਼ਾਂ ‘ਤੇ ਹੋਏ ਅਧਿਐਨ ਵਿਚ ਇਸ ਵਾਇਰਸ ਦਾ ਸਭ ਤੋਂ ਖਤਰਨਾਕ ਰੂਪ ਮਿਲਿਆ ਹੈ। ਪ੍ਰੋਫੈਸਰ ਲਾਂਜੁਆਨ ਚੀਨ ਦੇ ਮਸ਼ਹੂਰ ਵਿਗਿਆਨੀ ਹਨ। ਉਹ ਪਹਿਲੇ ਵਿਗਿਆਨੀ ਹਨ ਜਿਹਨਾਂ ਨੇ ਦੱਸਿਆ ਸੀ ਕਿ ਵੁਹਾਨ ਤੋਂ ਇਹ ਮਹਾਮਾਰੀ ਦੁਨੀਆ ਭਰ ਵਿਚ ਫੈਲੀ ਸਕਦੀ ਹੈ ਅਤੇ ਇੱਥੇ ਲਾਕਡਾਊਨ ਕਰਨਾ ਸਭ ਤੋਂ ਜ਼ਰੂਰੀ ਹੈ।
ਰਿਸਰਚ ਨਾਲ ਸਬੰਧਤ ਖਾਸ ਗੱਲਾਂ
ਚੀਨ ਦੇ ਮਰੀਜ਼ਾਂ ਵਿਚ ਮਿਲਿਆ ਖਤਰਨਾਕ ਸਟ੍ਰੇਨ- ਪ੍ਰੋਫੈਸਰ ਲਾਂਜੁਆਨ ਦੇ ਮੁਤਾਬਕ ਲੈਬ ਵਿਚ ਕੋਰੋਨਾਵਾਇਰਸ ਦੇ ਜਿਹੜੇ ਰੂਪ ਦੇਖੇ ਗਏ ਉਹ ਹੁਣ ਤੱਕ ਖੋਜੇ ਗਏ ਇਸ ਦੇ ਦੂਜੇ ਸਟ੍ਰੇਨ ਨਾਲੋਂ ਖਤਰਨਾਕ ਹਨ।ਕੋਰੋਨਾਵਾਇਰਸ ਖੁਦ ਨੂੰ ਤੇਜ਼ੀ ਨਾਲ ਬਦਲਦਾ ਹੈ ਅਤੇ ਇਨਫੈਕਸ਼ਨ ਦਾ ਤਰੀਕਾ ਵੀ। ਸ਼ੋਧ ਕਰਤਾਵਾਂ ਨੂੰ ਇਸ ਗੱਲ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਉਹ ਚੀਨ ਦੇ ਹੋਂਗਝਾਊ ਸੂਬੇ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ‘ਤੇ ਸ਼ੋਧ ਕਰ ਰਹੇ ਸੀ।
ਨਵਾਂ ਸਟ੍ਰੇਨ ਯੂਰਪ ‘ਚ ਮਿਲੇ ਕੋਰੋਨਾ ਜਿਹਾ
ਸ਼ੋਧ ਕਰਤਾਵਾਂ ਨੇ ਮਰੀਜ਼ਾਂ ਦੇ ਸਰੀਰ ਤੋਂ ਸੈੱਲ ਲਏ ਅਤੇ ਉਸ ‘ਤੇ ਵਾਇਰਸ ਦੇ ਨਵੇਂ ਸਟ੍ਰੇਨ ਦਾ ਅਸਰ ਦੇਖਿਆ। ਉਹਨਾਂ ਨੇ ਪਾਇਆ ਕਿ ਵਾਇਰਸ ਦਾ ਇਹ ਸਟ੍ਰੇਨ ਇਨਫੈਕਸ਼ਨ ਦੇ ਇਲਾਵਾ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਸ਼ੋਧ ਵਿਚ ਸ਼ਾਮਲ 11 ਮਰੀਜ਼ਾਂ ਵਿਚ ਵਾਇਰਸ ਦਾ ਜਿਹੜਾ ਸਟ੍ਰੇਨ ਮਿਲਿਆ ਹੈ ਇਹ ਯੂਰਪ ਵਿਚ ਮਿਲੇ ਕੋਰੋਨਾ ਦੇ ਸਟ੍ਰੇਨ ਜਿਹਾ ਹੀ ਹੈ। ਇਕ ਹੋਰ ਸਟ੍ਰੇਨ ਮਿਲਿਆ ਹੈ ਜੋ ਘੱਟ ਖਤਰਨਾਕ ਹੈ। ਇਹ ਅਮਰੀਕਾ ਦੇ ਕੋਰੋਨਾ ਦੇ ਸਭ ਤੋਂ ਘੱਟ ਇਨਫੈਕਟਿਡ ਖੇਤਰ ਵਿਚ ਪਾਏ ਜਾਣ ਵਾਲ ਸਟ੍ਰੇਨ ਜਿਹਾ ਹੈ।
ਕੈਮਬ੍ਰਿਜ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਖੋਜੇ ਕੋਰੋਨਾ ਦੇ 3 ਸਟ੍ਰੇਨ
ਚੀਨ ਤੋਂ ਪਹਿਲਾਂ ਕੈਮਬ੍ਰਿਜ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਕੋਰੋਨਾਵਾਇਰਸ ਦੇ ਅਜਿਹੇ 3 ਸਟ੍ਰੇਨਜ਼ ਦਾ ਪਤਾ ਲਗਾਇਆ ਜਿਸ ਨੇ ਪੂਰੀ ਦੁਨੀਆ ਵਿਚ ਇਨਫੈਕਸ਼ਨ ਫੈਲਾਇਆ। ਇਹਨਾਂ ਨੂੰ ਟਾਈਪ-ਏ, ਬੀ ਅਤੇ ਸੀ ਦਾ ਨਾਮ ਦਿੱਤਾ ਗਿਆ। ਸ਼ੋਧ ਕਰਤਾਵਾਂ ਨੇ ਇਨਫੈਕਟਿਡ ਹੋਏ ਇਨਸਾਨਾਂ ਵਿਚੋਂ ਵਾਇਰਸ ਦੇ 160 ਜੀਨੋਮ ਸੀਕਵੈਸ ਦਾ ਅਧਿਐਨ ਕੀਤਾ। ਇਹ ਸੀਕਵੈਂਸ ਅਮਰੀਕਾ ਅਤੇ ਆਸਟ੍ਰੇਲੀਆ ਵਿਚ ਫੈਲੇ ਕੋਰੋਨਾਵਾਇਰਸ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਸਨ ਨਾ ਕਿ ਵੁਹਾਨ ਨਾਲ। ਇਹ ਵਾਇਰਸ ਦੇ ਉਹ ਸਟ੍ਰੇਨ ਸਨ ਜੋ ਚਮਗਾਦੜ ਤੋਂ ਫੈਲੇ ਕੋਰੋਨਾਵਾਇਰਸ ਨਾਲ ਮਿਲਦੇ ਸਨ। ਰਿਸਰਚ ਟੀਮ ਨੇ 24 ਦਸੰਬਰ 2019 ਤੋਂ 4 ਮਾਰਚ 2020 ਦੇ ਵਿਚ ਦੁਨੀਆ ਭਰ ਤੋਂ ਸੈਂਪਲ ਲੈ ਕੇ ਡਾਟਾ ਤਿਆਰ ਕੀਤਾ । ਨਵੇਂ ਕੋਰੋਨਾਵਾਇਰਸ ਦੇ ਤਿੰਨ ਪ੍ਰਕਾਰ ਅਜਿਹੇ ਮਿਲੇ ਜੋ ਇਕ-ਦੂਜੇ ਜਿਹੇ ਹੋਣ ਦੇ ਬਾਵਜੂਦ ਵੱਖਰੇ ਸਨ।
ਟਾਈਪ ਏ- ਇਹ ਕੋਰੋਨਾਵਾਇਰਸ ਦਾ ਅਸਲੀ ਜੀਨੋਮ ਸੀ, ਜੋ ਵੁਹਾਨ ਵਿਚ ਮੌਜੂਦ ਵਾਇਰਸ ਵਿਚ ਹਨ। ਇਸ ਦਾ ਮਿਊਟੇਸ਼ਨ ਹੋਇਆ ਅਤੇ ਉਹਨਾਂ ਵਿਚ ਪਹੁੰਚਿਆ ਜੋ ਅਮੇਰਿਕਨ ਵੁਹਾਨ ਵਿਚ ਰਹਿ ਰਹੇ ਸਨ। ਇੱਥੋਂ ਪਰਤਣ ਵਾਲੇ ਅਮਰੀਕੀ ਅਤੇ ਆਸਟ੍ਰੇਲੀਆਈ ਲੋਕਾਂ ਵਿਚ ਇਹੀ ਵਾਇਰਸ ਉਹਨਾਂ ਦੇ ਦੇਸ਼ ਵਿਚ ਪਹੁੰਚ ਕੇ ਫੈਲਿਆ।
ਟਾਈਪ ਬੀ- ਪੂਰਬੀ ਏਸ਼ੀਆਈ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਇਹ ਸਟ੍ਰੇਨ ਸਭ ਤੋਂ ਜ਼ਿਆਦਾ ਫੈਲਿਆ।ਭਾਵੇਂਕਿ ਇਹ ਸਟ੍ਰੇਨ ਏਸ਼ੀਆ ਤੋਂ ਨਿਕਲ ਕੇ ਦੂਜੇ ਦੇਸ਼ਾਂ ਵਿਚ ਜ਼ਿਆਦਾ ਨਹੀਂ ਪਹੁੰਚਿਆ।
ਟਾਈਪ ਸੀ- ਇਹ ਸਟ੍ਰੇਨ ਖਾਸਤੌਰ ‘ਤੇ ਯੂਰਪੀ ਦੇਸ਼ਾਂ ਵਿਚ ਪਾਇਆ ਗਿਆ। ਇਸ ਦੇ ਸ਼ੁਰੂਆਤੀ ਮਰੀਜ਼ ਫਰਾਂਸ, ਇਟਲੀ, ਸਵੀਡਨ ਅਤੇ ਇੰਗਲੈਂਡ ਵਿਚ ਮਿਲੇ ਸਨ। ਰਿਸਰਚ ਦੇ ਮੁਤਾਬਕ ਇਟਲੀ ਵਿਚ ਇਹ ਵਾਇਰਸ ਜਰਮਨੀ ਤੋਂ ਪਹੁੰਚਿਆ ਅਤੇ ਜਰਮਨੀ ਵਿਚ ਇਸ ਦਾ ਇਨਫੈਕਸ਼ਨ ਸਿੰਗਾਪੁਰ ਦੇ ਲੋਕਾਂ ਦੇ ਜ਼ਰੀਏ ਹੋਇਆ।
ਵੈਕਸੀਨ ਅਤੇ ਸਟ੍ਰੇਨ ਨੂੰ ਸਮਝਣਾ ਜ਼ਰੂਰੀ
ਰਿਸਰਚ ਟੀਮ ਦਾ ਕਹਿਣਾ ਹੈਕਿ ਜਿੰਨਾ ਜ਼ਰੂਰੀ ਵੈਕਸੀਨ ਤਿਆਰ ਕਰਨਾ ਹੈ ਉਨਾਂ ਹੀ ਮਹੱਤਵਪੂਰਣ ਉਸ ਦੇ ਬਦਲਦੇ ਰੂਪਾਂ ਦੇ ਕਾਰਨ ਪੈਣ ਵਾਲੇ ਅਸਰ ਨੂੰ ਸਮਝਣਾ ਹੈ। ਦੁਨੀਆ ਭਰ ਵਿਚ ਇਸ ਵਾਇਰਸ ਦਾ ਸਭ ਤੋਂ ਬੁਰਾ ਅਸਰ ਅਮਰੀਕਾ, ਬ੍ਰਿਟੇਨ, ਇਟਲੀ ਅਤੇ ਸਪੇਨ ਵਿਚ ਹੋਇਆ ਹੈ। ਜਰਮਨੀ ਅਤੇ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਵਿਚ ਸ਼ਾਮਲ ਹਨ ਜਿੱਥੇ ਇਨਫੈਕਸ਼ਨ ਦੇ ਮਾਮਲੇ ਘੱਟ ਮਿਲੇ। ਉੱਥੇ ਸਵੀਡਨ ਵਿਚ ਇਨਫੈਕਸ਼ਨ ਅਤੇ ਮੌਤ ਦੋਹਾਂ ਦੇ ਮਾਮਲੇ ਘੱਟ ਰਹੇ ਹਨ।
ਭਾਰਤ ‘ਚ ਕੋਰੋਨਾਵਾਇਰਸ ਸਿੰਗਲ ਮਿਊਟੇਸ਼ਨ ‘ਚ
ਕੌਂਸਲ ਆਫ ਸਾਈਂਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੇ ਮਾਹਰ ਡਾਕਟਰ ਸੀ.ਐੱਚ. ਮੋਹਨ ਰਾਵ ਦੇ ਮੁਤਾਬਕ ਭਾਰਤ ਵਿਚ ਕੋਰੋਨਾਵਾਇਰਸ ਸਿੰਗਲ ਮਿਊਟੇਸ਼ਨ ਵਿਚ ਹੈ। ਇਸ ਦਾ ਮਤਲਬ ਹੈ ਕੋਰੋਨਾਵਾਇਰਸ ਆਪਣਾ ਰੂਪ ਨਹੀਂ ਬਦਲ ਪਾ ਰਿਰਾ ਹੈ। ਜੇਕਰ ਇਹ ਸਿੰਗਲ ਮਿਊਟੇਸ਼ਨ ਵਿਚ ਰਹੇਗਾ ਤਾਂ ਜਲਦੀ ਖਤਮ ਹੋਣ ਦੀ ਸੰਭਾਵਨਾ ਹੈ। ਜੇਕਰ ਵਾਇਰਸ ਦਾ ਮਿਊਟੇਸ਼ਨ ਬਦਲਦਾ ਹੈ ਤਾਂ ਖਤਰਾ ਵਧੇਗਾ ਅਤੇ ਵੈਕਸੀਨ ਲੱਭਣ ਵਿਚ ਵੀ ਪਰੇਸ਼ਾਨੀ ਹੋਵੇਗੀ।
ਤਾਜਾ ਜਾਣਕਾਰੀ