BREAKING NEWS
Search

ਵੱਡੀ ਚੰਗੀ ਖਬਰ : ਕੋਰੋਨਾ ਵੈਕਸੀਨ ਦਾ 2 ਸਾਲ ਵਾਲਾ ਟਰਾਈਲ 2 ਮਹੀਨੇ ‘ਚ ਹੋਇਆ ਪੂਰਾ ਅਤੇ ਹੁਣ

ਆਈ ਤਾਜਾ ਵੱਡੀ ਖਬਰ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਨਾ ਤਾਂ ਕੋਰੋਨਾ ਵਾਇਰਸ ਦੀ ਕੋਈ ਦਵਾਈ ਹੈ ਅਤੇ ਨਾ ਹੀ ਇਸ ਪਾਸੇ ਕੋਈ ਸਫਲਤਾ ਮਿਲ ਰਹੀ ਹੈ। ਅਮਰੀਕਾ, ਬ੍ਰਿਟੇਨ, ਅਸਟ੍ਰੇਲੀਆ ਅਤੇ ਭਾਰਤ ਸਮੇਤ ਕਈ ਦੇਸ਼ ਵੈਕਸੀਨ ਉੱਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਸ ਵਿਚਾਲੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਵੈਸਸੀਨੋਲਾਜੀ ਡਿਪਾਰਟਮੈਂਟ ਦੀ ਪ੍ਰੋਫੈਸਰ ਨੇ ਕੋਰੋਨਾ ਦੀ ਵੈਕਸੀਨ ਸਤੰਬਰ ਤੱਕ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ।

ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸਾਰਾ ਗਿਲਬਰਟ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਅਸੀਂ ਮਹਾਂਮਾਰੀ ਦਾ ਰੂਪ ਲੈਣ ਵਾਲੀ ਬਿਮਾਰੀ ਉੱਤੇ ਕੰਮ ਕਰ ਰਹੇ ਹਾਂ, ਜਿਸ ਨੂੰ ਏਕਸ ਨਾਮ ਦਿੱਤਾ ਗਿਆ ਸੀ। ਇਸ ਲਈ ਸਾਨੂੰ ਯੋਜਨਾ ਬਣਾ ਕੇ ਕੰਮ ਕਰਨ ਦੀ ਜ਼ਰੂਰਤ ਸੀ। ChAdOx1 ਤਕਨੀਕ ਦੇ ਨਾਲ ਇਸ ਦੇ 12 ਟੈੱਸਟ ਕੀਤੇ ਜਾ ਚੁੱਕੇ ਹਨ। ਸਾਨੂੰ ਇੱਕ ਡੋਜ਼ ਤੋਂ ਹੀ ਇਮਿਊਨ ਨੂੰ ਲੈ ਕੇ ਬਿਹਤਰ ਨਤੀਜੇ ਮਿਲੇ ਹਨ। ਜਦੋਂ ਕਿ ਆਰਐਨਏ ਅਤੇ ਡੀਐਨਏ ਤਕਨੀਕ ਤੋਂ ਦੋ ਜਾਂ ਦੋ ਤੋਂ ਜ਼ਿਆਦਾ ਡੋਜ਼ ਦੀ ਜ਼ਰੂਰਤ ਹੁੰਦੀ ਹੈ।

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਵੈਕਸੀਨ ਲਈ 21 ਨਵੇਂ ਰਿਸਰਚ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਲਈ ਬ੍ਰਿਟੇਨ ਦੀ ਸਰਕਾਰ ਨੇ 1.4 ਕਰੋੜ ਪਾਉਂਡ ਦੀ ਰਾਸ਼ੀ ਉਪਲਬਧ ਕਾਰਵਾਈ ਹੈ। ਆਕਸਫੋਰਡ ਯੂਨੀਵਰਸਿਟੀ ਵਿੱਚ 10 ਲੱਖ ਵੈਕਸੀਨ ਦੀ ਡੋਜ਼ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਗਿਲਬਰਟ ਦਾ ਕਹਿਣਾ ਹੈ ਕਿ ਇਸ ਦਾ ਕਲੀਨੀਕਲ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਅਗਲੇ 15 ਦਿਨਾਂ ਦੇ ਅੰਦਰ ਇਨਸਾਨ ਉੱਤੇ ਇਸ ਵੈਕਸੀਨ ਦੀ ਟੈਸਟਿੰਗ ਕੀਤੀ ਜਾਵੇਗੀ। ਇਸ ਵੈਕਸੀਨ ਦੀ ਸਫਲਤਾ ਨੂੰ ਲੈ ਕੇ ਸਾਡੀ ਟੀਮ 80 ਫ਼ੀਸਦੀ ਵਿਸ਼ਵਾਸ ਹੈ। ਇਸ ਦੀ ਇੱਕ ਮਿਲੀਅਨ ਡੋਜ਼ ਇਸ ਸਾਲ ਸਤੰਬਰ ਤੱਕ ਉਪਲਬਧ ਹੋ ਜਾਵੇਗੀ ।

ਦੋ ਸਾਲ ਵਿੱਚ ਹੋਣ ਵਾਲਾ ਟਰਾਇਲ ਦੋ ਮਹੀਨੇ ਵਿੱਚ ਹੋਇਆ ਪੂਰਾ
ਦੱਸ ਦਈਏ ਕਿ ਮਨੁੱਖੀ ਇਸਤੇਮਾਲ ਤੋਂ ਪਹਿਲਾਂ ਵੈਕਸੀਨ ਦਾ ਪ੍ਰੀ ਕਲੀਨੀਕਲ ਟਰਾਈਲ ਜਾਨਵਰਾਂ ਉੱਤੇ ਹੁੰਦਾ ਹੈ ।ਇਸ ਤੋਂ ਪਤਾ ਚੱਲਦਾ ਹੈ ਕਿ ਇਨਸਾਨਾਂ ਵਿੱਚ ਇਸ ਦਾ ਇਸਤੇਮਾਲ ਸੁਰੱਖਿਅਤ ਹੋ ਗਿਆ ਜਾਂ ਨਹੀਂ। ਜਾਨਵਰਾਂ ਵਿੱਚ ਇਸ ਟੈੱਸਟ ਨੂੰ ਕਰਨ ਵਿੱਚ ਦੋ ਸਾਲ ਤੱਕ ਲੱਗ ਜਾਂਦੇ ਹਨ ਪਰ ਸੰਸਾਰਿਕ ਮਹਾਂਮਾਰੀ ਨੂੰ ਵੇਖਦੇ ਹੋਏ ਇਸ ਟਰਾਈਨ ਨੂੰ ਕੇਵਲ ਦੋ ਮਹੀਨੇ ਵਿੱਚ ਹੀ ਪੂਰਾ ਕਰ ਲਿਆ ਗਿਆ ਹੈ।

ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਭਾਰਤ ਵਿਚ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਹੈਦਰਾਬਾਦ ਦੀ ਵੈਕਸੀਨ ਕੰਪਨੀ ਭਾਰਤ ਬਆਇਟੈੱਕ (Bharat Biotech) ਅਗਲੇ ਚਾਰ ਮਹੀਨੇ ਵਿਚ ਵਿਕਸਿਤ ਵੈਕਸੀਨ ਦਾ ਮਨੁੱਖੀ ਟਰਾਈਨ ਸ਼ੁਰੂ ਕਰ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ 2020 ਖ਼ਤਮ ਹੋਣ ਤੋਂ ਪਹਿਲਾਂ ਇਹ ਟੀਕਾ ਇਸਤੇਮਾਲ ਵਿਚ ਆ ਜਾਵੇਗਾ।



error: Content is protected !!