BREAKING NEWS
Search

ਤਾੜੀਆਂ ਅਤੇ ਦੀਵਿਆਂ ਤੋਂ ਬਾਅਦ ਹੁਣ 20 ਅਪ੍ਰੈਲ ਸ਼ਾਮ 6 ਵਜੇ ਨਾਲ ਕਰੋ ਇਹ ਕੰਮ – ਹੋਇਆ ਐਲਾਨ

20 ਅਪ੍ਰੈਲ ਸ਼ਾਮ 6 ਵਜੇ ਨਾਲ ਕਰੋ ਇਹ ਕੰਮ

ਕਾਂਗਰਸ ਵੀ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਨਕਸ਼ੇ ਕਦਮਾਂ ਤੇ ਤੁਰਦੀ ਦਿਖਾਈ ਦੇ ਰਹੀ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਵਾਂਗ ਪੰਜਾਬ ਦੀ ਕਾਂਗਰਸ ਨੇ ਵੀ 20 ਅਪ੍ਰੈਲ ਨੂੰ ਜੈਕਾਰਾ ਜੈ ਕੋਚ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਹੈ ਕਿ ਕਾਂਗਰਸ ਵੀ ਹੁਣ ਵੀ 20 ਅਪਰੈਲ ਨੂੰ ਜੈਕਾਰਾ ਜੈ ਕੋਸ਼ ਦਿਵਸ ਮਨਾਵੇਗੀ
ਤਾਂ ਜੋ ਇਸ ਨਾਲ ਕਰੋਨਾ ਨਾਲ ਲੜ ਰਹੇ ਹਰ ਮੁਲਾਜ਼ਮ ਦਾ ਸ਼ੁਕਰੀਆ ਕੀਤਾ ਜਾ ਸਕੇ।

ਦੱਸ ਦਈਏ ਕਿ ਪ੍ਰਧਾਨ ਸੁਨੀਲ ਜਾਖ਼ੜ ਨੇ ਦੱਸਿਆ ਹੈ ਕਿ 20 ਅਪਰੈਲ ਨੂੰ ਸ਼ਾਮ 6 ਵਜੇ ਆਪਣੇ ਘਰ ਵਿੱਚ ਰਹਿੰਦਿਆਂ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਾਂ ਹਰ ਹਰ ਮਹਾਂਦੇਵ ਦੇ ਜੈਕਾਰੇ ਲਾਏ ਜਾਣ । ਪਿਛਲੇ ਦਿਨਾਂ ਵਿੱਚ ਮੋਦੀ ਨੇ ਆਪਣੇ ਘਰਾਂ ਵਿੱਚ ਤਾੜੀਆਂ ਵਜਾਉਣ ਜਾਂ ਫਿਰ ਦੀਵੇ ਜਗਾਉਣ ਦਾ ਟਾਸਕ ਦਿੱਤਾ ਸੀ ਇਸੇ ਤਰ੍ਹਾਂ ਕਾਂਗਰਸ ਵੀ ਪਿੱਛੇ ਨਹੀਂ ਰਹਿੰਦੀ। ਪ੍ਰਧਾਨ ਜਾਖੜ ਨੇ ਦੱਸਿਆ ਹੈ ਕਿ ਇਹ ਟਾਸਕ ਕਰਨ ਨਾਲ ਜਿਹੜੇ ਲੋਕ ਕਰੋਨਾ ਵਿੱਚ ਸੇਵਾ ਵਿੱਚ ਜੁੜੇ ਹੋਏ ਹਨ ਉਨ੍ਹਾਂ ਦਾ ਮਨੋਬਲ ਹੋਰ ਉੱਚਾ ਹੋਵੇਗਾ ਤੇ ਇਸ ਨਾਲ ਸਮਾਜ ਨੂੰ ਰਾਹਤ ਮਿਲੇਗੀ। ਜਾਪਦਾ ਇੰਜ ਹੈ ਜਿਵੇਂ ਸਿਆਸੀ ਪਾਰਟੀਆਂ ਦਾ ਧਿਆਨ ਮੈਡੀਕਲ ਹੈਲਥ ਜਾਂ ਫਿਜ਼ੀਕਲ ਹੈਲਥ ਵੱਲ ਹੀ ਨਹੀਂ ਸਗੋਂ ਕਿ ਮਾਨਸਿਕ ਤੌਰ ਤੇ ਸੰਤੁਸ਼ਟ ਰਹਿਣ ਲਈ ਵੀ ਇਹ ਲੋਕਾਂ ਨੂੰ ਉੱਦਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!