ਆਈ ਤਾਜਾ ਵੱਡੀ ਖਬਰ
ਪੈਰਿਸ – ਕੋਰੋਨਾ ਵਾਇਰਸ ਕਿੱਥੋਂ ਆਇਆ ਅਤੇ ਕਿਵੇਂ ਦੁਨੀਆ ਵਿਚ ਫੈਲਿਆ, ਇਸ ਨੂੰ ਲੈ ਕੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ ਪਰ ਕਈ ਥਿਊਰੀ ਜ਼ਰੂਰ ਸਾਹਮਣੇ ਆ ਚੁੱਕੀਆਂ ਹਨ। ਇਸ ਦੌਰਾਨ ਐਚ.ਆਈ.ਵੀ. ਦੀ ਖੋਜ ਕਰਨ ਵਾਲੇ ਨੋਬੇਲ ਜੇਤੂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਲੈਬ ਤੋਂ ਹੀ ਨਿਕਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰਸ-ਕੋਵ-2 ਵਾਇਰਸ ਏਡਸ ਦੀ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿਚ ਪੈਦਾ ਹੋ ਗਿਆ ਹੈ ਅਤੇ ਗਲਤੀ ਨਾਲ ਫੈਲ ਗਿਆ।
ਮੈਡੀਸਿਨ ਦਾ ਨੋਬਲ ਜਿੱਤਣ ਵਾਲੇ ਫਰਾਂਸ ਦੇ ਪ੍ਰੋਫੈਸਰ ਲੂਕ ਮੋਂਟਾਗਨੀਅਰ ਦਾ ਕਹਿਣਾ ਹੈ ਕਿ ਨੋਵਲ ਕੋਰੋਨਾ ਵਾਇਰਸ ਦੇ ਜੀਨੋਮ ਵਿਚ ਐਚ.ਆਈ.ਵੀ. (ਹਿਊਮਨ ਇਮਿਊਨੋਡਿਫਿਸ਼ੰਸੀ ਵਾਇਰਸ) ਅਤੇ ਮਲੇਰੀਆ ਫੈਲਾਉਣ ਵਾਲੇ ਜਰਮ ਦਾ ਵੀ ਹਿੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2000 ਦੇ ਦਹਾਕੇ ਤੋਂ ਵੁਹਾਨ ਦੀ ਨੈਸ਼ਨਲ ਬਾਇਓਸੇਫਟੀ ਲੈਬ ਵਿਚ ਕੋਰੋਨਾ ਵਾਇਰਸ ‘ਤੇ ਰੀਸਰਚ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਦੇ ਜੀਨੋਮ ਵਿਚ ਐਚ.ਆਈ.ਵੀ. ਸੀਕਵੇਂਸ ਜੋੜਣਾ ਕਿਸੇ ਲੈਬ ਵਿਚ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਮਾਲੀਕਿਊਲਰ ਟੂਲਸ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨੇਚਰ ਵਿਚ ਕਿਸੇ ਮਾਲੀਕਿਊਲ ਦੇ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਗੈਰਕੁਦਰਤੀ ਬਦਲਾਅ ਨੂੰ ਨੇਚਰ ਰਿਜੈਕਟ ਕਰ ਦਿੰਦੀ ਹੈ ਅਤੇ ਇਸ ਲਈ ਜੇਕਰ ਕੋਈ ਵੈਕਸੀਨ ਨਹੀਂ ਵੀ ਬਣਾਈ ਗਈ ਤਾਂ ਨੇਚਰ ਖੁਦ ਹੀ ਇਸ ਨੂੰ ਖਤਮ ਕਰ ਦੇਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਾਲਾਤ ਸੁਧਰ ਜਾਣਗੇ। ਵੁਹਾਨ ਦੀ ਲੈਬ ਵਿਚ ਹੋ ਰਿਹਾ ਸੀ ਚਮਗਿੱਦੜਾਂ ‘ਤੇ ਟੈਸਟ।
ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਪੈਰਿਸ ਦੇ ਇਕ ਵਾਇਰਾਲਿਜਸਟ ਦਾ ਦਾਅਵਾ ਹੈ ਕਿ ਲੂਕ ਦੀ ਗੱਲ ਵਿਚ ਕੋਈ ਦਮ ਨਹੀਂ ਹੈ ਕਿਉਂਕਿ ਕਿਉਂਕਿ ਅਜਿਹੇ ਜੈਨੇਟਿਕ ਸੀਕਵੈਂਸ ਦੂਜੇ ਕੋਰੋਨਾ ਵਾਇਰਸ ਵਿਚ ਵੀ ਪਾਏ ਜਾਂਦੇ ਹਨ। ਕੁਝ ਜੀਨੋਮ ਦੇ ਹਿੱਸੇ ਬੂਟੇ ਜਾਂ ਬੈਕਟੀਰੀਆ ਵਰਗੇ ਵੀ ਲੱਗਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੇਚਰ ਆਪਣੇ ਆਪ ਇਸ ਨੂੰ ਖਤਮ ਨਹੀਂ ਕਰ ਸਕਦਾ।
ਤਾਜਾ ਜਾਣਕਾਰੀ