ਹੁਣੇ ਆਈ ਤਾਜਾ ਵੱਡੀ ਖਬਰ
ਅਮਰੀਕਾ ਵਿਚ ਕੋਰੋਨਾਵਾਇਰਸ ਪ੍ਰਭਾਵਿਤ ਸੂਬਿਆਂ ਵਿਚ ਨਿਊਯਾਰਕ ਤੋਂ ਬਾਅਦ ਨਿਊ ਜਰਸੀ ਦਾ ਨਾਂ ਹੀ ਸਭ ਤੋਂ ਉਪਰ ਹੈ। ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਣ ਨਰਸਿੰਗ ਹੋਮਸ, ਕੇਅਰ ਹੋਮਸ ਤੇ ਓਲਡ ਏਜ ਹੋਮਸ ਦੀ ਲਗਾਤਾਰ ਅਣਦੇਖੀ ਹੋ ਰਹੀ ਹੈ। ਇਟਲੀ, ਸਪੇਨ ਤੇ ਬ੍ਰਿਟੇਨ ਤੋਂ ਕੇਅਰ ਹੋਮਸ ਵਿਚ ਸੈਂਕੜੇ ਮੌਤਾਂ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਹੁਣ ਨਿਊ ਜਰਸੀ ਵਿਚ ਸਾਹਮਣੇ ਆਇਆ ਹੈ, ਇਥੇ ਨਰਸਿੰਗ ਹੋਮ ਤੋਂ ਬਦਬੂ ਆਉਣ ਤੋਂ ਬਾਅਦ ਕਿਸੇ ਅਣਜਾਮ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਅੰਦਰ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਸੀ।
ਇਸ ਨਰਸਿੰਗ ਹੋਮ ਨੂੰ ਸਭ ਤੋਂ ਵੱਡੇ ਨਿੱਜੀ ਨਰਸਿੰਗ ਹੋਮਸ ਵਿਚੋਂ ਇਕ ਮੰਨਿਆ ਜਾਂਦਾ ਹੈ। ਪੁਲਸ ਨੇ ਦੱਸਿਆ ਕਿ ਨਰਸਿੰਗ ਹੋਮ ਦੇ ਮੁਰਦਾਘਰ ਤੋਂ ਉਹਨਾਂ ਨੂੰ 18 ਲਾਸ਼ਾਂ ਬਰਾਮਦ ਹੋਈਆਂ ਹਨ। ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਇਕ ਲਾਸ਼ ਨਰਸਿੰਗ ਹੋਮ ਵਿਚ ਸੀ ਜਦਕਿ 17 ਲਾਸ਼ਾਂ ਮੁਰਦਾਘਰ ਵਿਚ ਰੱਖੀਆਂ ਸਨ। ਦੱਸ ਦਈਏ ਕਿ ਇਸ ਮੁਰਦਾਘਰ ਵਿਚ ਸਿਰਫ ਚਾਰ ਲਾਸ਼ਾਂ ਨੂੰ ਰੱਖਣ ਦੀ ਸੁਵਿਧਾ ਹੈ ਪਰ ਇਥੇ 17 ਲਾਸ਼ਾਂ ਰੱਖੀਆਂ ਹੋਈਆਂ ਸਨ।
ਇਸ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਚੀਫ ਸੀ ਡੈਲਸਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਨਰਸਿੰਗ ਹੋਮ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਮੌਤਾਂ ਕੋਰੋਨਾਵਾਇਰਸ ਕਾਰਣ ਹੋਈਆਂ ਹਨ ਤੇ ਉਹਨਾਂ ਕੋਲ ਲਾਸ਼ਾਂ ਰੱਖਣ ਲਈ ਦੂਜੀ ਥਾਂ ਤੇ ਬਾਡੀ ਬੈਗਸ ਨਹੀਂ ਸਨ।
ਅਜਿਹੇ ਹੀ ਕੇਅਰ ਹੋਮ ਵਿਚ ਮਿਲੀਆਂ ਸਨ 68 ਲਾਸ਼ਾਂ
ਨਿਊ ਜਰਸੀ ਪੁਲਸ ਦੇ ਮੁਤਾਬਕ ਇਹ ਘਟਨਾ ਇਕ ਹੋਰ ਕੇਅਰ ਹੋਮ ਫੈਸਿਲਟੀ ਜਿਹੀ ਲੱਗ ਰਹੀ ਹੈ, ਜਿਸ ਵਿਚ ਅਣਦੇਖੀ ਦੇ ਚੱਲਦੇ 68 ਲੋਕਾਂ ਦੀ ਮੌਤ ਹੋ ਗਈ ਸੀ। ਇਹਨਾਂ ਵਿਚੋਂ 26 ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਣ ਹੋਈ ਸੀ। ਇਸ ਕੇਅਰ ਹੋਮ ਵਿਚੋਂ ਹੋਰ 78 ਲੋਕ ਕੋਰੋਨਾ ਪਾਜ਼ੀਟਿਵ ਮਿਲੇ ਸਨ।
ਦਾਅਵਾ! 6000 ਤੋਂ ਵਧੇਰੇ ਲੋਕਾਂ ਦੀ ਕੇਅਰ ਹੋਮਸ ਵਿਚ ਹੋਈ ਮੌਤ
ਬੀਤੇ ਹਫਤੇ ਬ੍ਰਿਟੇਨ ਦੀ ਸਰਕਾਰ ‘ਤੇ ਦੋਸ਼ ਲੱਗਿਆ ਸੀ ਕਿ ਕੇਅਰ ਹੋਮਸ ਦੀ ਅਣਦੇਖੀ ਦੇ ਕਾਰਣ 6000 ਤੋਂ ਵਧੇਰੇ ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਣ ਹੋ ਗਈ। ਉਧਰ ਯੂਕੇ ਸਰਕਾਰ ਦੇ ਡਾਟਾ ਮੁਤਾਬਕ ਕੇਅਰ ਹੋਮਸ ਵਿਚ ਹੋ ਰਹੀਆਂ ਮੌਤਾਂ ‘ਤੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸਾਰਿਆਂ ਦਾ ਧਿਆਨ ਨੈਸ਼ਨਲ ਹੈਲਥ ਸਰਵਿਸ ‘ਤੇ ਹੈ।
Home ਤਾਜਾ ਜਾਣਕਾਰੀ ਨਰਸਿੰਗ ਹੋਮ ‘ਚੋਂ ਆਉਣ ਲੱਗੀ ਬਦਬੂ ਤਾਂ ਬੁਲਾਈ ਪੁਲਸ, ਅੰਦਰੋਂ ਮਿਲੇ ਲੋਥਾਂ ਦੇ ਢੇਰ – ਤਾਜਾ ਵੱਡੀ ਖਬਰ
ਤਾਜਾ ਜਾਣਕਾਰੀ