ਹੁਣੇ ਹੁਣੇ ਇਸ ਜਗ੍ਹਾ ਤੋਂ ਮਿਲੇ 2 ਕਰੋਨਾ ਪੋਜਟਿਵ
ਜਲੰਧਰ : ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ ‘ਚ ਆਉਣ ਵਾਲੇ ਕੇਸ ਰੋਜ਼ ਹੀ ਸਾਹਮਣੇ ਆ ਰਹੇ ਹਨ। ਨਵੇਂ ਮਾਮਲੇ ‘ਚ 2 ਕੇਸ ਪਾਜ਼ੇਟਿਵ ਸਾਹਮਣੇ ਆਏ ਹਨ। ਪਹਿਲਾਂ ਮਾਮਲਾ ਦੀਪਕ ਸ਼ਰਮਾ ਦੇ ਸੰਪਰਕ ‘ਚ ਆਉਣ ਵਾਲਾ ਵਿਅਕਤੀ ਹੈ, ਜਦੋਕਿ ਦੂਜਾ ਵਿਅਕਤੀ ਰਾਜਾ ਗਾਰਡਨ ਦਾ ਹੈ। ਰਾਜਾ ਗਾਰਡਨ ‘ਚ ਰਹਿਣ ਵਾਲੇ ਵਿਅਕਤੀ ਦੀ ਅਜੇ ਤੱਕ ਕੋਈ ਵੀ ਟ੍ਰੈਵਲ ਹਿਸਟ੍ਰੀ ਸਾਹਮਣੇ ਨਹੀਂ ਆਈ ਹੈ।
ਇਸ ਦੀ ਪੁਸ਼ਟੀ ਡਾ. ਟੀ. ਪੀ. ਸਿੰਘ ਸੰਧੂ ਨੇ ਪੁਸ਼ਟੀ ਕੀਤੀ ਹੈ। ਜ਼ਿਲ੍ਹੇ ‘ਚ ਹੁਣ ਤੱਕ ਮਿਲੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 24 ਹੋ ਗਈ ਹੈ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਜਦੋਕਿ ਇਕ ਦਾ ਸੈਂਪਲ ਮੌਤ ਤੋਂ ਬਾਅਦ ਲਿਆ ਗਿਆ ਸੀ। ਜਲੰਧਰ ‘ਚ ਹੀ 4 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਕਾਂਗਰਸੀ ਆਗੂ ਦੀਪਕ ਸ਼ਰਮਾ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ।
ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ
ਦੁਨੀਆ ਭਰ ‘ਚ ਕੋਰੋਨਾ ਕਾਰਨ ਹੁਣ ਤਕ 1,12,224 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ 18,10, 861 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ ‘ਚ ਕੋਰੋਨਾ ਵਾਇਰਸ ਨਾਲ ਲਗਭਗ 27 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ ਵਿਚ 8356 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 273 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ।
ਪੰਜਾਬ ‘ਚ ਕੋਰੋਨਾ ਦਾ ਕਹਿਰ
ਪੰਜਾਬ ‘ਚ ਹੁਣ ਤੱਕ 174 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 22 ਲੋਕ ਠੀਕ ਵੀ ਹੋ ਗਏ ਹਨ। ਮੋਹਾਲੀ ‘ਚ ਸਭ ਤੋਂ ਵੱਧ ਕੋਰੋਨਾ ਦੇ 54 ਕੇਸ ਹਨ। ਨਵਾਂਸ਼ਹਿਰ ‘ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 24 ਕੇਸ, ਲੁਧਿਆਣਾ ‘ਚ 11 ਪਾਜ਼ੇਟਿਵ ਕੇਸ, ਅੰਮ੍ਰਿਤਸਰ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ 2, ਰੋਪੜ ‘ਚ ਕੋਰੋਨਾ ਦੇ 03 ਮਰੀਜ਼, ਮਾਨਸਾ ‘ਚ 11 ਮਰੀਜ਼, ਪਠਾਨਕੋਟ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ 15, ਫਰੀਦਕੋਟ 3 ਕੇਸ, ਬਰਨਾਲਾ ‘ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ,ਫਗਵਾੜਾ ਤੋਂ 1 ਕੇਸ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਸ੍ਰੀ ਮੁਕਤਸਰ ਸਹਿਬ ‘ਚ 1, ਸੰਗਰੂਰ ‘ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।
ਤਾਜਾ ਜਾਣਕਾਰੀ