ਆਈ ਤਾਜਾ ਵੱਡੀ ਖਬਰ
ਲੰਡਨ- ਬ੍ਰਿਟੇਨ ‘ਚ ਕੋਰੋਨਾ ਵਾਇਰਸ ਕਾਰਨ 10 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇੱਥੇ ਮੌਤਾਂ ਦੀ ਰਫਤਾਰ ਇੰਨੀ ਕੁ ਤੇਜ਼ ਹੈ ਕਿ ਹਸਪਤਾਲਾਂ ਕੋਲ ਲਾਸ਼ਾਂ ਰੱਖਣ ਲਈ ਬਾਡੀ ਬੈਗ ਤਕ ਨਹੀਂ ਬਚੇ ਹਨ। ਉਨ੍ਹਾਂ ਨੂੰ ਬੈੱਡ ਸ਼ੀਟਾਂ ਭਾਵ ਚਾਦਰਾਂ ਵਿਚ ਹੀ ਲਾਸ਼ਾਂ ਲਪੇਟ ਕੇ ਰੱਖਣੀਆਂ ਪੈ ਰਹੀਆਂ ਹਨ। ਇਨ੍ਹਾਂ ਬੈੱਡ ਸ਼ੀਟਾਂ ਅੰਦਰ ਵੀ ਕਿਸੇ ਤਰ੍ਹਾਂ ਦੀ ਪਲਾਸਟਿਕ ਜਾਂ ਹੋਰ ਕੱਪੜੇ ਦੀ ਵਰਤੋਂ ਨਹੀਂ ਹੋ ਰਹੀ। ਸਿਰਫ ਇਕ ਚਾਦਰ ਵਿਚ ਹੀ ਲਾਸ਼ ਨੂੰ ਲਪੇਟ ਕੇ ਰੱਖਿਆ ਜਾ ਰਿਹਾ ਹੈ।
ਇਸ ਨਾਲ ਹੋਰ ਲੋਕਾਂ ਵਿਚ ਵਾਇਰਸ ਫੈਲਣ ਦਾ ਖਦਸ਼ਾ ਰਹਿੰਦਾ ਹੈ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਸ ਹਾਲਾਤ ਨੂੰ ਦੇਖਦੇ ਹੋਏ ਸੰਸਕਾਰ ਕਰਨ ਵਾਲੇ ਲੋਕਾਂ ਦੇ ਸੰਕ੍ਰਮਿਤ ਹੋਣ ਦਾ ਖ ਤ ਰਾ ਵੱਧ ਰਿਹਾ ਹੈ। ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਇਹ ਵਾਇਰਸ ਰੈਫਰਿਜਰੇਟਰ ਵਿਚ ਵੀ 3 ਦਿਨ ਤਕ ਕਿਰਿਆਸ਼ੀਲ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਲ ਇਕ-ਦੋ ਹਸਪਤਾਲਾਂ ਦਾ ਨਹੀਂ ਸਗੋਂ ਕਈ ਹਸਪਤਾਲਾਂ ਦਾ ਹੈ, ਜਿਨ੍ਹਾਂ ਕੋਲ ਬਾਡੀ ਬੈਗ ਖਤਮ ਹੋ ਚੁੱਕੇ ਹਨ। ਬ੍ਰਿਟੇਨ ਵਿਚ 85,206 ਲੋਕ ਕੋਰੋਨਾ ਪੀੜਤ ਹਨ ਤੇ ਇਲਾਜ ਦੌਰਾਨ ਸਿਰਫ 344 ਲੋਕ ਹੀ ਵਾਇਰਸ ਦੀ ਲਪੇਟ ‘ਚੋਂ ਬਚ ਕੇ ਘਰ ਵਾਪਸ ਜਾ ਸਕੇ ਹਨ, ਜਿਨ੍ਹਾਂ ਵਿਚੋਂ ਇਕ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਹਨ।
ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਤਕਰੀਬਨ ਸਾਢੇ 18 ਲੱਖ ਹੋ ਗਈ ਹੈ ਅਤੇ 1,14,101 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ
ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ