ਹੁਣੇ ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ — ਕੋਰੋਨਾ ਵਾਇਰਸ ਪੂਰੀ ਦੁਨੀਆ ‘ਚ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ ਅਤੇ ਇਸ ਨਾਲ ਹੁਣ ਤਕ ਇਕ ਲੱਖ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਦੇਸ਼ਾਂ ਦੇ ਵਿਗਿਆਨੀ ਇਸ ਦੇ ਇਲਾਜ ਅਤੇ ਵੈਕਸੀਨ ਦੀ ਖੋਜ ‘ਚ ਲੱਗੇ ਹੋਏ ਹਨ ਪਰ ਕਿਸੇ ਨੂੰ ਸਫਲਤਾ ਨਹੀਂ ਮਿਲੀ ਹੈ। ਅਜਿਹੇ ‘ਚ ਇਕ ਸੋਧ ‘ਚ ਦਾਅਵਾ ਕੀਤਾ ਜਾ ਰਿਹਾ ਹੈ। ਸਮੁੰਦਰ ‘ਚ ਪਾਈ ਜਾਣ ਵਾਲੀ ਲਾਲ ਕਾਈ (Marine red algae) ਨਾਲ ਕੋਰੋਨਾ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਦੇਸ਼ ਦੀ ਮੋਹਰੀ ਕਾਰੋਬਾਰੀ ਕੰਪਨੀ ਰਿਲਾਇੰਸ ਵੱਲੋਂ ਇਹ ਸੋਧ ਕੀਤਾ ਗਿਆ ਹੈ, ਜਿਸ ‘ਚ ਸਮੁੰਦਰ ‘ਚ ਪਾਈ ਜਾਣ ਵਾਲੀ ਲਾਲ ਕਾਈ ਨਾਲ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕੀਤਾ ਗਿਆ ਹੈ। ਰਿਲਾਇੰਸ ਦੇ ਸੋਧ ਮੁਤਾਬਕ ਸਮੁੰਦਰ ‘ਚ ਪਾਈ ਜਾਣ ਵਾਲੀ ਲਾਲ ਕਾਈ ਨਾਲ ਜੋ ਜੈਵਿਕ ਰਸਾਇਣ ਨਿਕਲਦਾ ਹੈ ਉਸ ਤੋਂ ਕੋਟਿੰਗ ਪਾਊਡਰਰ ਤਿਆਰ ਕਰ ਜੇਕਰ ਇਸ ਦਾ ਇਸਤੇਮਾਲ ਸੈਨਟਰੀ ਆਇਟਮ ‘ਤੇ ਕੀਤਾ ਜਾਵੇ ਤਾਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਸੈਨੇਟਰੀ ਆਇਟਮ ‘ਚ ਸਿੰਕ, ਟਾਇਲੈਟ, ਟੰਕੀ ਵਰਗੀ ਉਹ ਤਮਾਮ ਚੀਜ਼ਾਂ ਆਉਂਦੀਆਂ ਹਨ ਜਿਸ ਦਾ ਅਸੀਂ ਰੋਜ਼ਾਨਾ ਇਸਤੇਮਾਲ ਕਰਦੇ ਹਨ। ਰਿਲਾਇੰਸ ਵੱਲੋਂ ਇਸ ਸੋਧ ਨੂੰ ਵਿਨੋਦ ਨਾਗਲੇ, ਮਹਾਦੇਵ ਗਾਇਕਵਾੜ, ਯੋਗੇਸ਼ ਪਵਾਰ ਅਤੇ ਸ਼ਾਂਤਨੁ ਦਾਸਗੁਪਤਾ ਨੇ ਕੀਤਾ ਹੈ। ਇਹ ਸਾਰੇ ਵਿਗਿਆਨੀ ਅਤੇ ਖੋਜਕਰਤਾ ਰਿਲਾਇੰਸ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ‘ਚ ਕੰਮ ਕਰਦੇ ਹਨ।
ਰਿਲਾਇੰਸ ਇੰਡਸਟਰੀ ਦੇ ਮੁਖੀ ਅਤੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਬੀਤੇ ਦਿਨੀਂ ਕਿਹਾ ਸੀ ਕਿ ਰਿਲਾਇੰਸ ਲਾਇਫ ਸਾਇੰਸ ਭਾਰਤ ‘ਚ ਇਸ ਮਹਾਮਾਰੀ ਨਾਲ ਜੁੜੀ ਜਾਂਚ ਅਤੇ ਸੋਧ ਨੂੰ ਅੱਗੇ ਵਧਾਉਣ ‘ਚ ਮਦਦ ਕਰੇਗਾ। ਦੇਸ਼ ‘ਚ ਕੋਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਹੁਣ ਤਕ ਦੇਸ਼ ‘ਚ 8 ਹਜ਼ਾਰ ਤੋਂ ਜ਼ਿਆਦਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। 270 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਤਾਜਾ ਜਾਣਕਾਰੀ