BREAKING NEWS
Search

ਹੁਣ ਭਵਿੱਖ ਆਉਣ ਵਾਲੇ ਇਨ੍ਹਾਂ 5 ਬਦਲਾਵਾਂ ਲਈ ਹੋ ਜਾਓ ਤਿਆਰ- ਬਦਲ ਜਾਵੇਗਾ ਕਾਫ਼ੀ ਕੁਝ

ਹੁਣ ਭਵਿੱਖ ‘ਚ ਦਿਖਾਈ ਦੇਣ ਵਾਲੇ ਇਨ੍ਹਾਂ ਪੰਜ ਬਦਲਾਵਾਂ ਲਈ ਹੋ ਜਾਓ ਤਿਆਰ

ਜਾਨਲੇਵਾ ਕੋਰੋਨਾ ਵਾਇਰਸ ਤੋਂ ਪੂਰੀ ਦੁਨੀਆ ਨੇ ਕਾਫ਼ੀ ਕੁਝ ਸਿੱਖਿਆ ਹੈ। ਇਸ ਵਾਇਰਸ ਨੇ ਦੁਨੀਆ ਨੂੰ ਆਉਣ ਵਾਲੇ ਸੰਕਟ ਨਾਲ ਨਜਿੱਠਣ ਲਈ ਵਰਤਮਾਨ ‘ਚ ਹੀ ਤਿਆਰੀ ਕਰਨ ਦਾ ਜਿਹੜਾ ਸਬਕ ਦਿੱਤਾ ਹੈ, ਉਸ ਦਾ ਅਸਰ ਭਵਿੱਖ ਵਿਚ ਜ਼ਰੂਰ ਦਿਖਾਈ ਦੇਵੇਗਾ। ਕੋਰੋਨਾ ਸੰ ਕ ਟ ਤਹਿਤ ਦੁਨੀਆ ਦੇ ਕਈ ਦੇਸ਼ਾਂ ਵਿਚ ਜਾਰੀ ਲਾਕਡਾਊਨ ਨੇ ਵੀ ਸਰਕਾਰਾਂ ਤੇ ਲੋਕਾਂ ਨੂੰ ਕੁਝ ਗੱਲਾਂ ਜਾਣਨ ਤੇ ਸਮਝਣ ਦਾ ਮੌਕਾ ਦਿੱਤਾ ਹੈ। ਇਹ ਗੱਲਾਂ ਉਹ ਹਨ ਜਿਨ੍ਹਾਂ ਨੂੰ ਹੁਣ ਤਕ ਜ਼ਿਆਦਾਤਰ ਲੋਕ ਨ ਕਾ ਰ ਦੇ ਆ ਰਹੇ ਸਨ।
ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਹੋ ਹੀ ਨਹੀਂ ਸਕਦਾ। ਪਰ ਅਜਿਹਾ ਹੋਇਆ ਹੈ। ਇਸ ਲਈ ਇੱਥੇ ਇਹ ਕਹਿਣਾ ਗ਼ ਲ ਤ ਨਹੀਂ ਹੋਵੇਗਾ ਕਿ ਦੁਨੀਆ ‘ਚ ਕੋਈ ਵੀ ਚੀਜ਼ ਬੇਵਜ੍ਹਾ ਜਾਂ ਪੂਰੀ ਤਰ੍ਹਾਂ ਗ਼ ਲ ਤ ਨਹੀਂ ਹੋ ਸਕਦੀ। ਹਰ ਚੀਜ਼ ਵਿਚ ਕੋਈ ਨਾ ਕੋਈ ਸਿੱਖਿਆ ਲੁਕੀ ਹੁੰਦੀ ਹੈ ਜੋ ਸਮੇਂ ਦੇ ਨਾਲ-ਨਾਲ ਆਉਂਦੀ ਹੈ।

ਕੋਰੋਨਾ ਦੀ ਵਜ੍ਹਾ ਨਾਲ ਭਵਿੱਖ ‘ਚ ਜਿਹੜੇ ਬਦਲਾਵਾਂ ਦੇ ਸੰਕੇਤ ਇਸ ਦੌਰਾਨ ਨਜ਼ਰ ਆਏ ਹਨ ਉਹ ਵੀ ਕਾਫ਼ੀ ਅਹਿਮ ਹਨ। ਭਵਿੱਖ ‘ਚ ਵੀ ਇਨ੍ਹਾਂ ਨੂੰ ਅਣਗੌਲਿਆਂ ਕਰਨਾ ਸੰਭਵ ਨਹੀਂ ਹੋਵੇਗਾ। ਅਜਿਹੇ ਪੰਜ ਵੱਡੇ ਬਦਲਾਅ ਭਵਿੱਖ ‘ਚ ਕਾਫੀ ਅਹਿਮ ਹੋਣਗੇ ਜੋ ਦੁਨੀਆ ਨੂੰ ਨਵੀਂ ਦਿਸ਼ਾ ਦੇਣਗੇ ਤੇ ਤਰੱਕੀ ਦੀ ਰਾਹ ‘ਤੇ ਅੱਗੇ ਲੈ ਜਾਣਗੇ।

1. ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੁਨੀਆ ‘ਚ ਲਾਕਡਾਊਨ ਹੋਣ ਤੋਂ ਬਾਅਦ ਭਵਿੱਖ ‘ਚ ਹੋਣ ਵਾਲੀਆਂ ਕੌਮਾਂਤਰੀ ਤੇ ਕੌਮੀ ਬੈਠਕਾਂ ਲਈ ਵੱਡੇ ਪੱਧਰ ‘ਤੇ ਤਾ ਮ ਝਾ ਮ ਕਰਨ ਦੀ ਜ਼ਰੂਰਤ ਹੋਵੇਗੀ। ਮੌਜੂਦਾ ਸਮੇਂ ਨੇ ਇਸ ਗੱਲ ਦਾ ਅਹਿਸਾਸ ਪੂਰੀ ਦੁਨੀਆ ਨੂੰ ਕਰਵਾ ਦਿੱਤਾ ਹੈ। ਇਸ ਦੇ ਲਈ ਭਵਿੱਖ ‘ਚ ਵੀਡੀਓ ਕਾਨਫਰੰਸਿੰਗ ਇਕ ਵੱਡਾ ਜ਼ਰੀਆ ਬਣ ਕੇ ਸਾਹਮਣੇ ਆਵੇਗੀ। ਇਸ ਦੀ ਵਜ੍ਹਾ ਨਾਲ ਭਵਿੱਖ ‘ਚ ਨੈੱਟਵਰਕ ਦੀ ਸਮੱਸਿਆ ‘ਤੇ ਲਗਾਮ ਲੱਗੇਗੀ ਤੇ ਹਾਈ ਸਪੀਡ ਨੈੱਟਵਰਕ ਨੂੰ ਹੱਲਾਸ਼ੇਰੀ ਮਿਲੇਗੀ। ਏਨਾ ਹੀ ਨਹੀਂ ਇਸ ਖੇਤਰ ‘ਚ ਟਿਕੇ ਰਹਿਣ ਲਈ ਕੰਪਨੀਆਂ ਨੂੰ ਇਸ ਦਿਸ਼ਾ ਵਿਚ ਕਦਮ ਉਠਾਉਣੇ ਜ਼ਰੂਰੀ ਹੋਣਗੇ।

2. ਅਜਿਹੀਆਂ ਬੈਠਕਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਦਾ ਇਕ ਦੂਸਰਾ ਵੱਡਾ ਫਾਇਦਾ ਅਸਮਾਨ ‘ਚ ਮੰਡਰਾਉਂਦੇ ਵੀਵੀਆਪੀ ਜਹਾਜ਼ਾਂ ਦੀਆਂ ਉਡਾਨਾਂ ਤੇ ਇਨ੍ਹਾਂ ਦੇ ਖ਼ਰਚਿਆਂ ਸਮੇਤ ਇਨ੍ਹਾਂ ਦੇ ਆਲੇ-ਦੁਆਲੇ ਹੋਣ ਵਾਲੇ ਕਈ ਤਰ੍ਹਾਂ ਦੇ ਤਾਮਝਾਮ ਵੀ ਮੁਮਕਿਨ ਹੈ ਖ਼ਤਮ ਜਾਂ ਘਟ ਜਾਣਗੇ। ਇਨ੍ਹਾਂ ਛੋਟੀ ਹੀ ਸਹੀ ਪਰ ਵੱਡੇ ਪੱਧਰ ‘ਤੇ ਹੋਣ ਵਾਲੇ ਖ਼ਰਚਿਆਂ ‘ਤੇ ਭਵਿੱਖ ‘ਚ ਲਗਾਮ ਲਾਈ ਜਾ ਸਕੇਗੀ। ਏਨਾ ਹੀ ਨਹੀਂ ਇਸ ਤਰ੍ਹਾਂ ਦੇ ਵੀਵੀਆਈਪੀ ਮੂਵਮੈਂਟ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀਆਂ ਪ ਰੇ ਸ਼ਾ ਨੀ ਆਂ ਤੋਂ ਵੀ ਕਾਫ਼ੀ ਹੱਦ ਤਕ ਛੁਟਕਾਰਾ ਮਿਲ ਜਾਵੇਗਾ। ਇਸ ਤਰ੍ਹਾਂ ਹੋਣ ਵਾਲੀ ਬੱਚਤ ਨੂੰ ਦੇਸ਼ ਦੀਆਂ ਦੂਸਰੀਆਂ ਜ਼ਰੂਰਤਾਂ ‘ਤੇ ਖ਼ਰਚ ਕੀਤਾ ਜਾ ਸਕੇਗਾ।

3. ਭਵਿੱਖ ਦੀਆਂ ਬੈਠਕਾਂ ਜਾਂ ਰੋਜ਼ਮਰਾ ਦੇ ਜੀਵਨ ‘ਚ ਵੀ ਲੋਕਾਂ ਨੂੰ ਹੱਥ ਮਿਲਾਉਣ ਤੋਂ ਜ਼ਿਆਦਾ ਨਮਸਤੇ ਕਰਦਿਆਂ ਦੇਖਿਆ ਜਾ ਸਕੇਗਾ। ਕੋਰੋਨਾ ਦੇ ਇਸ ਜਾਨਲੇਵਾ ਦੌਰ ਚ ਭਾਰਤ ਦੀ ਇਸ ਪਰੰਪਰਾ ਨੂੰ ਦੁਨੀਆ ਦੇ ਕਈ ਦੇਸ਼ਾਂ ਨੇ ਅਪਨਾਇਆ ਹੈ ਤੇ ਇਸ ਨੂੰ ਸੰਕ੍ਰਮਣ ਤੋਂ ਬਚਾਅ ਦਾ ਵਧੀਆ ਤਰੀਕਾ ਵੀ ਮੰਨਿਆ ਹੈ। ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਦੁਨੀਆ ਦੇ ਕੁਝ ਦੇਸ਼ਾਂ ਵਿਚ ਹੱਥ ਮਿਲਾਉਣ ਤੋਂ ਜ਼ਿਆਦਾ ਉੱਥੋਂ ਦੀ ਪਰੰਪਰਾ ਮੁਤਾਬਿਕ ਵਿਅਕਤੀ ਦਾ ਸਵਾਗਤ ਕਰਨ ਦਾ ਰੁਝਾਨ ਹੈ। ਜਿਵੇਂ ਕਿ ਜਾਪਾਨ ‘ਚ ਸਿਰ ਤੇ ਸਰੀਰ ਦੇ ਅੱਧੇ ਹਿੱਸੇ ਨੂੰ ਝੁਕਾ ਕੇ ਵਿਅਕਤੀ ਦਾ ਸਵਾਗਤ ਕੀਤਾ ਜਾਂਦਾ ਹੈ। ਭਵਿੱਖ ‘ਚ ਇਹ ਰਵਾਇਤੀਆਂ ਇਕ ਦੇਸ਼ ਦੀਆਂ ਹੱਦਾਂ ਦੇ ਬੰਧਨ ਨੂੰ ਤੋ ੜ ਦੀ ਆਂ ਨਜ਼ਰ ਆਉਣਗੀਆਂ।

4. ਕੋਰੋਨਾ ਵਾਇਰਸ ਨੇ ਦੁਨੀਆ ਨੂੰ ਘਰ ‘ਚ ਬੈਠ ਕੇ ਕੰਮ ਕਰਨ ਦਾ ਜਿਹੜਾ ਸਬਕ ਦਿੱਤਾ ਹੈ, ਉਹ ਬੇਸ਼ੱਕ ਹੀ ਪੱਛਮੀ ਜਾਂ ਵਿਕਸਤ ਦੇਸ਼ਾਂ ਵਿਚ ਪੁਰਾਣਾ ਹੋਵੇ, ਪਰ ਵਿਕਾਸਸ਼ੀਲ ਦੇਸ਼ਾਂ ‘ਚ ਇਹ ਹੁਣ ਤਕ ਨਵਾਂ ਹੈ। ਇਨ੍ਹਾਂ ਦੇਸ਼ਾਂ ਵਿਚ ਇਸ ਜਾਨਲੇਵਾ ਸਮੇਂ ਦੌਰਾਨ ਇਸ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਭਵਿੱਖ ਵਿਚ ਇਸ ਦਾ ਇਸਤੇਮਾਲ ਵੀ ਕਾਫ਼ੀ ਵੱਡੇ ਪੱਧਰ ‘ਤੇ ਹੋਵੇਗਾ।

5. ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਖਾਸਕਰ ਏਸ਼ਿਆਈ ਦੇਸ਼ਾਂ ਜਿਵੇਂ ਚੀਨ, ਪਾਕਿਸਤਾਨ, ਭਾਰਤ ਤੇ ਦੂਸਰੇ ਦੇਸ਼ਾਂ ਵਿਚ ਵੀ ਇਕ ਚੀਜ਼ ਬੇਹੱਦ ਸਾਫ਼ ਤੌਰ ‘ਤੇ ਸਾਹਮਣੇ ਆਈ ਹੈ, ਇਹ ਹੈ ਸਵੱਛ ਵਾਤਾਵਰਨ। ਇਸ ਨੂੰ ਹਰ ਜਗ੍ਹਾ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦੇ ਮੁਕਾਬਲੇ ਜੇਕਰ ਬੀਤੇ ਵਰ੍ਹਿਆਂ ‘ਚ ਇਨ੍ਹਾਂ ਦਿਨਾਂ ਨਾਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਭਾਰਤ-ਪਾਕਿਸਤਾਨ ‘ਚ ਫ਼ਸਲਾਂ ਦੀ ਕ ਟਾ ਈ ਤੋਂ ਬਾਅਦ ਖੇਤਾਂ ‘ਚ ਬਚੀਆਂ ਫ਼ਸਲਾਂ ਦੇ ਬੇਕਾਰ ਹਿੱਸੇ ਨੂੰ ਸਾ ੜ ਕੇ ਨ ਸ਼ ਟ ਕੀਤਾ ਜਾਂਦਾ ਹੈ। ਇਸ ਕਾਰ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਉੱਤਰੀ ਭਾਰਤ ‘ਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਉੱਚਾ ਰਿਹਾ ਹੈ। ਭਾਰਤ-ਪਾਕਿਸਤਾਨ-ਚੀਨ ਦੀ ਗੱਲ ਕਰੀਏ ਤਾਂ ਬੀਤੇ ਕੁਝ ਵਰ੍ਹਿਆਂ ‘ਚ ਸਾਹਮਣੇ ਆਇਆ ਕਿ ਇੱਥੇ ਕੁਝ ਤਸਵੀਰਾਂ ਪ੍ਰਦੂਸ਼ਣ ਦੇ ਲਿਹਾਜ਼ ਤੋਂ ਬੇਹੱਦ ਡਰਾਉਣੀਆਂ ਰਹੀਆਂ ਹਨ। ਪਰ ਕੋਰੋਨਾ ਕਾਰਨ ਹੋਏ ਲਾਕਡਾਊਨ ਤੋਂ ਬਾਅਦ ਇਨ੍ਹਾਂ ਸਾਰੇ ਦੇਸ਼ਾਂ ਵਿਚ ਹਵਾ ਕਾਫ਼ੀ ਸਾਫ਼ ਹੋਈ ਹੈ। ਸੜਕਾਂ ‘ਤੇ ਵਾਹਨ ਨਹੀਂ ਹਨ। ਲੋਕਾਂ ਨੇ ਮਹਿਸੂਸ ਕੀਤਾ ਕਿ ਬੇਵਜ੍ਹਾ ਬਾਹਰ ਨਿਕਲਣਾ ਤੇ ਵਾਹਨਾਂ ਨੂੰ ਸੜਕਾਂ ‘ਤੇ ਲਿਆਉਣਾ ਸਹੀ ਨਹੀਂ ਹੈ। ਲੋਕਾਂ ਨੇ ਘਰਾਂ ਤੇ ਆਪਣਿਆਂ ਦੇ ਮਹੱਤਵ ਨੂੰ ਵੀ ਜਾਣਿਆ ਹੈ। ਇਸ ਨੂੰ ਦੇਖਦੇ ਹੋਏ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਭਵਿੱਖ ਵਿਚ ਸਰਕਾਰਾਂ ਪ੍ਰਦੂਸ਼ਣ ਘਟਾਉਣ ਦੇ ਅਜਿਹੇ ਕਦਮ ਉਠਾ ਸਕੇਗੀ ਤੇ ਲੋਕਾਂ ਦੀ ਇਸ ਵਿਚ ਹਿੱਸੇਦਾਰੀ ਵੀ ਹੋ ਸਕੇਗੀ। ਹੁਣ ਤਕ ਇਸ ਮੁੱਦੇ ਨੂੀੰ ਸਿਆਸੀ ਤੂਲ ਦਿੱਤਾ ਜਾ ਰਿਹਾ ਹੈ ਪਰ ਮੁਮਕਿਨ ਹੈ ਕਿ ਆਉਣ ਵਾਲੇ ਸਮੇਂ ‘ਚ ਸਾਰੇ ਇਸ ਦੀ ਜ਼ਰੂਰਤ ਸਮਝ ਸਕਣਗੇ।

ਚੱਲੋ ਦੱਸਦੇ ਹਾਂ ਇਸ ਤੋਂ ਅਸੀਂ ਹੁਣ ਤਕ ਕੀ-ਕੀ ਸਿੱਖਿਆ…
1. ਕੋਰੋਨਾ ਵਾਇਰਸ ਕਾਰਨ ਦੁਨੀਆ ਨੂੰ ਭਵਿੱਖ ‘ਚ ਆਉਣ ਵਾਲੇ ਅਜਿਹੇ ਖ਼ ਤ ਰਿ ਆਂ ਤੋਂ ਅਗਾਹ ਕਰਵਾਇਆ ਹੈ ਜਿਸ ਦੇ ਲਈ ਸਾਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ।

2. ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਵਰਤਮਾਨ ‘ਚ ਤਿਆਰੀਆਂ ਵੱਡੇ ਪੱਧਰ ‘ਤੇ ਕਰਨੀਆਂ ਪੈਣਗੀਆਂ।

3. ਕੋਰੋਨਾ ਦੇ ਕਹਿਰ ਨੇ ਪੂਰੀ ਦੁਨੀਆ ਦੇ ਕਦਮਾਂ ਨੂੰ ਰੋਕਿਆ ਤਾਂ ਜ਼ਰੂਰ ਪਰ ਨਾਲ ਹੀ ਵੱਖ-ਵੱਖ ਦੇਸ਼ ਇਕ-ਦੂਸਰੇ ਦੀ ਮਦਦ ਲਈ ਵੀ ਅੱਗੇ ਆਏ।

4. ਕੋਰੋਨਾ ਨੇ ਪੂਰੀ ਦੁਨੀਆ ਨੂੰ ਆਰਥਿਕ ਪੱਖੋਂ ਚੂਨਾ ਤਾਂ ਲਾਇਆ ਪਰ ਮਨੁੱਖਤਾ ਨੂੰ ਬਚਾਉਣ ਦਾ ਟੀਚਾ ਸਾਰੇ ਮੁਲਕਾਂ ਨੂੰ ਨਾਲ ਲੈ ਆਇਆ ਤੇ ਅਰਥਚਾਰੇ ‘ਚ ਮੰਦੀ ਦੀ ਪਰਵਾਹ ਨਾ ਕਰਦੇ ਹੋਏ ਸਾਰਿਆਂ ਨੂੰ ਜ਼ਰੂਰੀ ਕਦਮ ਉਠਾਏ।



error: Content is protected !!