ਆਈ ਤਾਜਾ ਵੱਡੀ ਖਬਰ
ਬੀਜਿੰਗ – ਚੀਨ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਆਖਿਆ ਕਿ ਉਹ ਸੁਰੱਖਿਆ ਉਪਾਅ ਨੂੰ ਸਖਤੀ ਨਾਲ ਪਾਲਣ ਕਰਨ ਅਤੇ ਭੀੜਭਾੜ ਤੋਂ ਬਚਣ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਕੋਰੋਨਾਵਾਇਰਸ ਦੇ ‘ਕਲਸਟਰ ਵਾਇਰਸ’ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਸਿਹਤ ਕਮਿਸ਼ਨ (ਐਨ. ਐਚ. ਸੀ.) ਦੇ ਬੁਲਾਰੇ ਮੀ ਫੇਂਗ ਨੇ ਆਖਿਆ ਕਿ ਮਹਾਮਾਰੀ ਦੇ ਫਿਰ ਤੋਂ ਵਾਪਸ ਆਉਣ ਦੇ ਖਤਰੇ ਨੂੰ ਘੱਟ ਕਰਨ ਲਈ ਸਾਰੀਆਂ ਥਾਵਾਂ ‘ਤੇ ਕੋਵਿਡ-19 ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮਾਮਲਿਆਂ ਦਾ ਪਤਾ ਲਗਾਉਣਾ ਚਾਹੀਦਾ ਹੈ, ਖਾਸ ਕਰਕੇ ਅਜਿਹੀਆਂ ਥਾਵਾਂ ਅਤੇ ਸਮੂਹਾਂ ਵਿਚ ਜਿਥੇ ਵਾਇਰਸ ਦਾ ਜ਼ੋਖਮ ਜ਼ਿਆਦਾ ਹੈ।
ਸਰਕਾਰੀ ਅਖਬਾਰ ਏਜੰਸੀ ਸ਼ਿੰਹੂਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੀ ਨੇ ਆਖਿਆ ਕਿ ਦੇਸ਼ ਦੇ ਕੁਝ ਹਿੱਸਿਆਂ ਤੋਂ ਕਲਸਟਰ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਦਰਅਸਲ ਕੋਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੁਝ ਦੇਸ਼ਾਂ ਤੋਂ ਸੈਂਕਡ਼ੇ ਚੀਨੀ ਨਾਗਰਿਕ ਦੇਸ਼ ਵਾਪਸ ਆਏ ਹਨ ਜਿਸ ਨਾਲ ਵਾਇਰਸ ਦੇ ਫਿਰ ਤੋਂ ਫੈਲਣ ਦੀ ਚਿੰਤਾ ਜਤਾਈ ਜਾ ਰਹੀ ਹੈ। ਚੀਨ ਵਿਚ ਕੋਰੋਨਾਵਾਇਰਸ ਦੇ 46 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 4 ਘਰੇਲੂ ਲਾਗ ਦੇ ਮਾਮਲੇ ਸ਼ਾਮਲ ਹਨ। ਚੀਨ ਵਿਚ ਕੋਰੋਨਾਵਾਇਰਸ ਦੇ 34 ਮਾਮਲੇ ਆਏ, ਜਿਨ੍ਹਾਂ ਵਿਚ ਵਾਇਰਸ ਦੇ ਕੋਈ ਲੱਛਣ ਨਹੀਂ ਦਿੱਖ ਰਹੇ। ਚੀਨ ਵਿਚ ਇਸ ਗਲੋਬਲ ਮਹਾਮਾਰੀ ਨਾਲ 3 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ () ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਚੀਨੀ ਮੁਖ ਭੂ-ਭਾਗ ਵਿਚ ਸ਼ੁੱਕਰਵਾਰ ਤੱਕ ਵਿਦੇਸ਼ਾਂ ਤੋਂ ਆਏ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 1,183 ਦਰਜ ਕੀਤੀ ਗਈ ਹੈ। ਇਨ੍ਹਾਂ ਵਿਚੋਂ 449 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 734 ਲੋਕਾਂ ਦਾ ਇਲਾਜ ਅਜੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 37 ਲੋਕਾਂ ਦੀ ਹਾਲਤ ਗੰਭੀਰ ਹੈ। ਕਮਿਸ਼ਨ ਨੇ ਦੱਸਿਆ ਕਿ ਦੇਸ਼ ਵਿਚ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਕੁਲ ਗਿਣਤੀ ਸ਼ੁੱਕਰਵਾਰ ਨੂੰ 81,953 ਹੋ ਗਈ, ਜਿਨ੍ਹਾਂ ਵਿਚੋਂ 1089 ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ, 77,525 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ 3,339 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਵਿਡ-19 ਇਨਫੈਕਸ਼ਨ ਦੇ ਕੁਲ 46 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 42 ਲੋਕ ਅਜਿਹੇ ਹਨ ਜਿਹਡ਼ੇ ਵਿਦੇਸ਼ਾਂ ਤੋਂ ਆਏ ਹਨ।
ਕਮਿਸ਼ਨ ਨੇ ਦੱਸਿਆ ਕਿ ਚੀਨ ਵਿਚ ਘਰੇਲੂ ਪੱਧਰ ‘ਤੇ ਵਾਇਰਸ ਦੇ 4 ਨਵੇਂ ਮਾਮਲੇ ਦਰਜ ਕੀਤੇ ਗਏ। ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 34 ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ। ਚੀਨ ਦੇ ਹੁਬੇਈ ਸੂਬੇ ਅਤੇ ਉਸ ਦੀ ਰਾਜਧਾਨੀ ਵੁਹਾਨ ਵਿਚ ਕੋਰੋਨਾਵਾਇਰਸ ਨੂੰ ਕਾਬੂ ਕਰਨ ਤੋਂ ਬਾਅਦ ਨਵੇਂ ਮਾਮਲਿਆਂ ਦੀ ਗਿਣਤੀ ਵੱਧਣ ਵਿਚਾਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਾਰਜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਕਦਮਾਂ ‘ਤੇ ਸਖਤ ਨਿਗਰਾਨੀ ਰੱਖੇ ਜਾਣ ਦਾ ਆਦੇਸ਼ ਦਿੱਤਾ। ਚਿਨਫਿੰਗ ਦਾ ਇਹ ਆਦੇਸ਼ ਅਜਿਹੇ ਵੇਲੇ ਵਿਚ ਆਇਆ ਹੈ ਜਦ ਚੀਨ ਨੇ ਇਸ ਗਲੋਬਲ ਮਹਾਮਾਰੀ ਖਿਲਾਫ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਚਲੇ ਸੰਘਰਸ਼ ਤੋਂ ਬਾਅਦ ਹਾਲ ਹੀ ਵਿਚ ਕੰਮ ਅਤੇ ਉਤਪਾਦਨ ਸ਼ੁਰੂ ਕੀਤਾ ਹੈ।
Home ਤਾਜਾ ਜਾਣਕਾਰੀ ਕੋਰੋਨਾ ਵਾਇਰਸ ਦੇ ਖਤਰੇ ਵਿਚਾਲੇ ਚੀਨ ਨੇ ‘ਕਲਸਟਰ ਵਾਇਰਸ’ ਨੂੰ ਲੈ ਕੀਤਾ ਆਗਾਹ- ਦੇਖੋ ਤਾਜਾ ਵੱਡੀ ਖਬਰ
ਤਾਜਾ ਜਾਣਕਾਰੀ