BREAKING NEWS
Search

ਚੀਨ ਚ ਹੋਈ ਕਰੋਨਾ ਤੇ ਹੈਰਾਨ ਕਰ ਦੇਣ ਵਾਲੀ ਇਹ ਵੱਡੀ ਖੋਜ ਅੱਤ ਜਰੂਰੀ ਜਾਣਕਾਰੀ

ਹੋਈ ਕਰੋਨਾ ਤੇ ਹੈਰਾਨ ਕਰ ਦੇਣ ਵਾਲੀ ਇਹ ਵੱਡੀ ਖੋਜ

ਬੀਜਿੰਗ -ਕੋਰੋਨਾ ਵਾਇਰਸ ਸਬੰਧੀ ਇਕ ਖੋਜ ’ਚ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਲੱਗੀਆਂ ਹਨ। ਕੋਵਿਡ-19 ਦੇ ਮਰੀਜ਼ ਇਨਫੈਕਸ਼ਨ ਨੂੰ 13 ਫੁੱਟ ਦੀ ਦੂਰੀ ਤੋਂ ਵੀ ਫੈਲਾ ਸਕਦੇ ਹਨ। ਦੁਨੀਆਭਰ ’ਚ ਸਰਕਾਰਾਂ ਸੋਸ਼ਲ ਡਿਸਟੈਂਸਿੰਗ ਦੇ ਤਹਿਤ, ਦੋ ਲੋਕਾਂ ਵਿਚਾਲੇ 6 ਫੁੱਟ ਦੀ ਦੂਰੀ ਰੱਖਣ ਦੀ ਅਪੀਲ ਕਰ ਰਹੀਆਂ ਹਨ। ਚੀਨ ਦੇ ਵੁਹਾਨ ’ਚ ਹੋਈ ਇਹ ਨਵੀਂ ਖੋਜ ਕਈ ਹੋਰ ਧਾਰਨਾਵਾਂ ਨੂੰ ਤੋੜਦੀ ਹੈ। ਚੀਨੀ ਸਾਇੰਟਿਸਟ ਨੇ ਇਕ ਆਈ. ਸੀ. ਯੂ. ਅਤੇ ਨਾਰਮਲ ਕੋਵਿਡ-19 ਵਾਰਡ ਦੀ ਫਰਸ਼ ਅਤੇ ਹਵਾ ਤੋਂ ਸੈਂਪਲ ਲਏ। ਇਹ ਸੈਂਪਲ 19 ਫਰਵਰੀ ਅਤੇ 2 ਮਾਰਚ ਵਿਚਾਲੇ ਲਏ ਗਏ ਜਦੋਂ ਚੀਨ ਇਸ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਸੀ।

ਡਿਸਟੈਂਸ ਅਤੇ ਹਵਾ ਦਾ ਕੁਨੈਕਸ਼ਨ
ਟੀਮ ਨੇ ਏਅਰੋਸਾਲ ਟਰਾਂਸਮਿਸ਼ਨ ਨੂੰ ਆਬਜ਼ਰਬ ਕੀਤਾ। ਇਸ ਵਿਚ ਵਾਇਰਸ ਦੇ ਡ੍ਰਾਪਲੇਟਸ ਇੰਨੇ ਹਲਕੇ ਹੋ ਜਾਂਦੇ ਹਨ ਕਿ ਉਹ ਕਈ ਘੰਟਿਆਂ ਤੱਕ ਹਵਾ ’ਚ ਰਹਿ ਸਕਦੇ ਹਨ। ਛਿੱਕਣ ਤੇ ਖੰਘਣ ਨਾਲ ਜੋ ਡ੍ਰਾਪਲੇਟਸ ਨਿਕਲਦਾ ਹੈ ਉਹ ਜ਼ਮੀਨ ’ਤੇ ਡਿਗਦਾ ਹੈ ਅਤੇ ਉਥੇ ਆਪਣੇ ਸ਼ਿਕਾਰ ਦੀ ਉਡੀਕ ਕਰਦਾ ਹੈ। ਸਾਇੰਟਿਸਟ ਨੇ ਪਾਇਆ ਕਿ ਵਾਇਰਸ ਵਾਲੇ ਏਅਰੋਸਾਲ ਮਰੀਜ਼ਾਂ ਦੇ ਮੂੰਹ ਤੋਂ 13 ਫੁੱਟ ਹੇਠਾਂ ਤੱਕ ਮਿਲੇ। ਉੱਪਰ ਵੱਲ 8 ਫੁੱਟ ਤੱਕ ਛੋਟੀ ਮਾਤਰਾ ’ਚ ਕੋਵਿਡ 19 ਏਅਰੋਸਾਲਸ ਮਿਲੇ। ਇਸਦਾ ਮਤਲਬ ਹੈ ਕਿ ਜੋ ਇਕ-ਦੂਸਰੇ ਤੋਂ ਇਕ ਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ, ਉਹ ਬਹੁਤ ਨਹੀਂ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇੰਨੇ ਛੋਟੇ ਪਾਰਟੀਕਲਸ ਨਾਲ ਇਨਫੈਕਸ਼ਨ ਹੋਵੇਗਾ ਜਾਂ ਨਹੀਂ।

ਜੁੱਤੀਆਂ, ਮਾਊਸ ’ਚ ਦਾਖਲ ਹੋਇਆ ਕੋਰੋਨਾ
ਬੀਜਿੰਗ ਦੀ ਇਕ ਟੀਮ ਨੇ ਵੱਖ-ਵੱਖ ਸਰਫੇਸ ’ਤੇ ਬੀਮਾਰੀ ਦੀ ਮੌਜੂਦਗੀ ਨੂੰ ਟੈਸਟ ਕੀਤਾ। ਇਕ ਜਰਨਲ ’ਚ ਛਪੀ ਖੋਜ ਮੁਤਾਬਕ, ਸਭ ਤੋਂ ਜ਼ਿਆਦਾ ਵਾਇਰਸ ਵਾਰਡਸ ਦੀ ਫਰਸ਼ ’ਤੇ ਮਿਲੇ। ਸ਼ਾਇਦ ਇਸਦੇ ਪਿੱਛੇ ਗ੍ਰੇਵਿਟੀ ਕਾਰਣ ਹੋਵੇ ਜਾਂ ਏਅਰ ਫਲੋ ਕਾਰਣ ਡ੍ਰਾਪਲੇਟਸ ਤੈਰਦੇ ਹੋਏ ਜ਼ਮੀਨ ਨੂੰ ਛੋਹ ਜਾਂਦੇ ਹੋਣ। ਵਾਰ-ਵਾਰ ਟੱਚ ਕੀਤੇ ਜਾਣ ਵਾਲੇ ਸਾਮਾਨ ’ਤੇ ਵੀ ਵਾਇਰਸ ਮਿਲੇ ਜਿਵੇਂ ਕੰਪਿਊਟਰ ਮਾਊਸ, ਰੇਲਿੰਗ, ਦਰਵਾਜ਼ੇ ਦੀ ਕੁੰਡੀ ਅਤੇ ਟ੍ਰੈਸਕੈਨ ਵਰਗੀਆਂ ਚੀਜ਼ਾਂ। ਇਸ ਤੋਂ ਇਲਾਵਾ ਵਾਰਡ ਸਟਾਫ ਦੀਆਂ ਜੁੱਤੀਆਂ ਦੇ ਸੋਲ ਤੋਂ ਲਏ ਗਏ ਸੈਂਪਲ ਪਾਜ਼ੇਟਿਵ ਮਿਲੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!