ਹੁਣੇ ਆਈ ਤਾਜਾ ਵੱਡੀ ਖਬਰ
ਭਾਰਤ ਤੋਂ ਭੱਜ ਕੇ ਇੰਡੋਨੇਸ਼ੀਆ ਦੀ ਕੋਸ਼ਿਸ਼ ਕਰਦੇ ਫੜੇ ਗਏ ਤਬਲੀਗ਼ੀ ਜਮਾਤ ਦੇ ਅੱਠ ਮੈਂਬਰਾਂ ਨੇ ਚਾਰਟਰਡ ਹਵਾਈ ਜਹਾਜ਼ ਬੁੱਕ ਕਰਵਾਇਆ ਸੀ। ਇਹ ਖੁਲਾਸਾ ਮਾਮਲੇ ਦੀ ਜਾਂਚ ਦੌਰਾਨ ਹੋਇਆ ਹੈ। ਦਰਅਸਲ, ਲੌਕਡਾਊਨ ਦੌਰਾਨ ਘਰੇਲੂ ਉਡਾਣਾਂ ਦੇ ਨਾਲ–ਨਾਲ ਕੌਮਾਂਤਰੀ ਉਡਾਣਾਂ ’ਤੇ ਵੀ ਰੋਕ ਹੈ। ਕੇਵਲ ਕਦੀ–ਕਦਾਈਂ ਸਪੈਸ਼ਲ ਉਡਾਣਾਂ ਹੀ ਭਾਰਤ ਤੋਂ ਰਵਾਨਾ ਹੁੰਦੀਆਂ ਹਨ। ਮਾਲ–ਵਾਹਕ ਹਵਾਈ ਜਹਾਜ਼ ਲਗਾਤਾਰ ਚੱਲ ਰਹੇ ਹਨ। ਅੱਠ ਜਮਾਤੀਆਂ ਨੇ ਇਸੇ ਸੁਵਿਧਾ ਦੀ ਆੜ ਹੇਠ ਪੰਜ ਦਿਨ ਪਹਿਲਾਂ ਦੇਸ਼ ’ਚੋਂ ਭੱਜਣ ਦਾ ਜਤਨ ਕੀਤਾ ਸੀ ਪਰ ਬਿਊਰੋ ਆੱਫ਼ ਇਮੀਗ੍ਰੇਸ਼ਨ ਨੇ ਉਨ੍ਹਾਂ ਨੂੰ ਫੜ ਲਿਆ ਤੇ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ’ਚ ਰੱਖਿਆ ਗਿਆ ਹੈ।
ਬਾਅਦ ’ਚ ਹੁਣ ਅੱਠ ਏਜੰਟਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਏਜੰਟ ਨਿਜ਼ਾਮੁੱਦੀਨ ਦੇ ਇਸਲਾਮਿਕ ਮਰਕਜ਼ ’ਚ ਆਉਣ ਵਾਲੇ ਜਮਾਤੀਆਂ ਲਈ ਟਿਕਟਾਂ ਦੇ ਇੰਤਜ਼ਾਮ ਕਰਵਾਉਂਦੇ ਹਨ। ਪੁਲਿਸ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਇਹ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ਉਨ੍ਹਾਂ ਰਾਹੀਂ ਹੋਰ ਕਿੰਨੇ ਜਮਾਤੀਆਂ ਨੇ ਇਸ ਤਰ੍ਹਾਂ ਦੇ ਟਿਕਟ ਹਾਸਲ ਕਰਨ ਦਾ ਜਤਨ ਕੀਤਾ ਸੀ ਤੇ ਕਿਤੇ ਕੋਈ ਜਮਾਤੀ ਤਾਂ ਇਸ ਆੜ ਹੇਠ ਵਿਦੇਸ਼ ਨਹੀਂ ਚਲਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਕ੍ਰਾਈਮ ਬ੍ਰਾਂਚ ਹੁਣ ਹੋਰ ਵੀ ਚੌਕਸ ਹੋ ਗਈ ਹੈ। ਜਾਂਚ ਟੀਮ ਨੇ ਹੁਣ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਸੰਪਰਕ ’ਚ ਆਏ ਵਿਦੇਸ਼ੀ ਮੂਲ ਦੇ ਜਮਾਤੀਆਂ ਦੀ ਸੂਚੀ ਤਿਆਰ ਕੀਤੀ ਹੈ ਤੇ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਵਿੱਚ ਜੁਟ ਗਈ ਹੈ।ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਤੋਂ ਪ੍ਰਵਾਨਗੀ ਲੈਂਦੇ ਸਮੇਂ ਯਾਤਰਾ ਦਾ ਕਾਰਨ ਤੇ ਯਾਤਰੀ ਦਾ ਵੇਰਵਾ ਦੇਣਾ ਪੈਂਦਾ ਹੈ। ਮਲੇਸ਼ੀਆ, ਇੰਡੋਨੇਸ਼ੀਆ ਜਿਹੀ ਲੰਬੀ ਦੂਰੀ ਤੱਕ ਚਾਰਟਰਡ ਹਵਾਈ ਜਹਾਜ਼ ਘੱਟ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਰਾਹ ’ਚ ਵਾਰ–ਵਾਰ ਤੇਲ ਲੈਣਾ ਪੈਂਦਾ ਹੈ।
ਇਸੇ ਲਈ ਚਾਰਟਰਡ ਹਵਾਈ ਜਹਾਜ਼ ਆਲੇ–ਦੁਆਲੇ ਦੇ ਰਾਜਾਂ ਤੇ ਘੱਟ ਦੂਰੀ ਲਈ ਹੀ ਵੱਧ ਇਸਤੇਮਾਲ ਹੁੰਦੇ ਹਨ। ਕ੍ਰਾਈਮ ਬ੍ਰਾਂਚ ਸੂਤਰਾਂ ਮੁਤਾਬਕ ਮਰਕਜ਼ ’ਚ ਆਏ 21 ਤੋਂ ਵੱਧ ਵਿਅਕਤੀਆਂ ਦੇ ਫ਼ੋਨ ਸਵਿੱਚ–ਆੱਫ਼ ਹਨ। ਪੁਲਿਸ ਉਨ੍ਹਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਕ੍ਰਾਈਮ ਬ੍ਰਾਂਚ ਨੇ ਛਾਪੇਮਾਰੀ ’ਚ ਬਰਾਮਦ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਹੈ।
ਮਰਕਜ਼ ’ਚ ਬੀਤੇ ਮਾਰਚ ਮਹੀਨੇ ਦੌਰਾਨ ਚੀਨ ਸਮੇਤ 67 ਦੇਸ਼ਾਂ ਤੋਂ 2,041 ਵਿਦੇਸ਼ੀ ਆਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਇੰਡੀਆਨੇਸ਼ੀਆ, ਬੰਗਲਾਦੇਸ਼ ਤੇ ਥਾਈਲੈਂਡ ਦੇ ਹਨ। ਇਸ ਤੋਂ ਇਲਾਵਾ ਦੇਸ਼ ਦੇ 18 ਰਾਜਾਂ ਤੋਂ ਵੀ ਤਬਲੀਗ਼ੀ ਜਮਾਤ ਨਾਲ ਜੁੜੇ ਲੋਕਾਂ ਦੇ ਆਉਣ ਦੀ ਖ਼ਬਰ ਹੈ। ਇਸ ਮਾਮਲੇ ਦੀ ਹੁਣ ਪੂਰੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ।
ਤਾਜਾ ਜਾਣਕਾਰੀ