ਹੁਣੇ ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ- ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਅਮਰੀਕਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ 24 ਘੰਟਿਆਂ ਦੌਰਾਨ 2000 ਤੋਂ ਵੱਧ ਲੋਕ ਜਾਨਾਂ ਗੁਆ ਚੁੱਕੇ ਹਨ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਕਾਰਨ ਯੂ. ਐੱਸ. ਏ. ਵਿਚ 2,108 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ ਰ ਨ ਵਾਲਿਆਂ ਦੀ ਗਿਣਤੀ ਵੱਧ ਕੇ 18,693 ਹੋ ਚੁੱਕੀ ਹੈ। ਇੱਥੇ ਕੋਰੋਨਾ ਪੀ ੜ ਤਾਂ ਦੀ ਗਿਣਤੀ 5,00,399 ਹੋ ਚੁੱਕੀ ਹੈ।
ਅਮਰੀਕਾ ਦਾ ਸੂਬਾ ਨਿਊਯਾਰਕ ਇਸ ਦੀ ਸਭ ਤੋਂ ਵੱਧ ਮਾ ਰ ਝੱਲ ਰਿਹਾ ਹੈ। ਇਸ ਦੇ ਨਿਊਯਾਰਕ ਸਿਟੀ ਵਿਚ 5,820 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਿੱਥੇ ਬਾਕੀ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਲਗਭਗ ਡੇਢ ਲੱਖ ਅਤੇ ਇਕ ਲੱਖ ਤੱਕ ਹੈ, ਉੱਥੇ ਅਮਰੀਕਾ ਵਿਚ ਪੀ ੜ ਤਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਜਾਣਾ ਵੱਡੀ ਚਿੰ ਤਾ ਦੀ ਗੱਲ ਹੈ। ਅਮਰੀਕਾ ਵਿਚ ਸਥਿਤੀ ਗੰ ਭੀ ਰ ਹੁੰਦੀ ਜਾ ਰਹੀ ਹੈ। ਬੀਤੇ ਦਿਨੀਂ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ 1 ਲੱਖ ਤੋਂ 2.50 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ ਜਦੋਂ ਕਿ ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਮ੍ਰਿ ਤ ਕਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੋ ਸਕਦੀ ਪਰ ਰੋਜ਼ਾਨਾ ਮੌਤਾਂ ਦੀ ਗਿਣਤੀ ਵਧਣਾ ਚਿੰ ਤਾ ਦਾ ਵਿਸ਼ਾ ਹੈ ਤੇ ਅਜਿਹੇ ਵਿਚ ਲੋਕਾਂ ਨੂੰ ਹੋਰ ਵੀ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ।
ਬੀ. ਬੀ. ਸੀ. ਮੁਤਾਬਕ ਨਿਊਯਾਰਕ ਦੇ ਹਾਰਟ ਟਾਪੂ ‘ਤੇ ਅਜਿਹੇ ਲੋਕਾਂ ਨੂੰ ਦਫਨਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਇਸ ਦੁਨੀਆ ਵਿਚ ਕੋਈ ਨਹੀਂ ਹੈ। ਇਥੋਂ ਆ ਰਹੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੀਆਂ-ਵੱਡੀਆਂ ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲਾਂ ਇਥੇ ਹਫਤੇ ਵਿਚ ਸਿਰਫ ਇਕ ਦਿਨ ਕਬਰ ਪੁੱਟੀ ਜਾਂਦੀ ਸੀ ਪਰ ਹੁਣ ਇਥੇ ਇਹ ਕੰਮ 5 ਦਿਨ ਹੋ ਰਿਹਾ ਹੈ। ਇਹ ਕੰਮ ਪਹਿਲਾਂ ਸ਼ਹਿਰ ਦੀ ਜੇਲ ਵਿਚ ਬੰਦ ਕੈਦੀ ਕਰਦੇ ਸਨ ਪਰ ਹੁਣ ਲਾਸ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਕਬਰ ਪੁੱਟਣ ਲਈ ਬਾਹਰ ਤੋਂ ਕਾਨਟ੍ਰੈਕਟਰ ਬੁਲਾਏ ਗਏ ਹਨ।ਅਮਰੀਕਾ ਦੇ ਨਿਊਯਾਰਕ ਤੋਂ ਡ ਰਾ ਉ ਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਤਾਜਾ ਜਾਣਕਾਰੀ