ਇਸ ਜਗ੍ਹਾ ਹੋਈ 12ਵੀਂ ਮੌਤ
ਪੰਜਾਬ ‘ਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਹੈ। ਮੁਹਾਲੀ ‘ਚ ਕੋਰੋਨਾ ਵਾਇਰਸ ਨਾਲ ਇੱਕ 74 ਸਾਲਾ ਔਰਤ ਦੀ ਮੌਤ ਹੋਈ ਹੈ। ਮਹਿਲਾ ਦੀ ਪਛਾਣ ਰਾਜ ਕੁਮਾਰੀ ਵਜੋਂ ਹੋਈ ਹੈ ਜਿਹੜੀ ਕਿ ਮੁੰਡੀ ਖਰੜ ਵਿਖੇ ਰਹਿੰਦੀ ਸੀ। ਦੱਸਣਾ ਬਣਦਾ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਪੀ ੜ ਤਾਂ ਨਾਲ ਇਹ ਦੂਜੀ ਮੌਤ ਹੈ। ਕੋਰੋਨਾ ਵਾਇਰਸ ਨਾਲ ਗ੍ਰ ਸ ਤ ਇਹ ਔਰਤ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀ ੜ ਤ ਸੀ। ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਵੀ ਆਪਣੀ ਜਾ ਨ ਗਵਾ ਚੁੱਕਾ ਹੈ। ਹੁਣ ਤਕ ਮੁਹਾਲੀ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 38 ਹੋ ਗਈ ਹੈ ਜਿਨ੍ਹਾਂ ‘ਚ ਦੋ ਮੌਤਾਂ ਵੀ ਸ਼ਾਮਿਲ ਹਨ। ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਮਹਿਲਾ ਸਾਡੇ ਕੋਲ 7 ਅਪ੍ਰੈਲ ਨੂੰ ਬਹੁਤ ਗੰ ਭੀ ਰ (ਲਗਪਗ ਮ੍ਰਿ ਤ ਕ) ਹਾਲਤ ‘ਚ ਆਈ ਸੀ। ਇਸ ਦੀ ਟੈਸਟ ਰਿਪੋਰਟ ਪੌਜ਼ਿਟਿਵ ਆਉਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਹੋਮ ਆਇਸੋਲੇਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਸੈਂਪਲ ਵੀ ਲੈ ਲਏ ਗਏ ਹਨ।
ਇਕ ਪੌਜ਼ਿਟਿਵ ਕੇਸ ਸੰਗਰੂਰ ਦੇ ਮਾਲੇਰਕੋਟਲਾ ਤੋਂ ਸਾਹਮਣੇ ਆਇਆ ਹੈ। ਫ਼ਰੀਦਕੋਟ ਤੋਂ ਰਾਹਤ ਦੀ ਖ਼ਬਰ ਹੈ। ਬੀਤੇ ਦਿਨੀਂ 1 ਕੇਸ ਪੌਜ਼ਿਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ‘ਚ ਆਏ 52 ਲੋਕ ਆਏ ਸਨ ਜਿਸ ਤੋਂ ਬਾਅਦ 147 ਲੋਕਾਂ ਨੂੰ ਆਇਸੋਲੇਟ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 20 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 32 ਲੋਕਾਂ ਦੀ ਰਿਪੋਰਟ ਆਉਣੀ ਹੈ।
ਵੀਰਵਾਰ ਨੂੰ ਜਲੰਧਰ ‘ਚ ਇਕ ਕਾਂਗਰਸੀ ਨੇਤਾ ਦੇ ਪਿਤਾ ਨੇ ਵੀਰਵਾਰ ਨੂੰ ਦਮ ਤੋ ੜ ਦਿੱਤਾ ਜਦਕਿ ਲੁਧਿਆਣਾ ਦੇ ਫੋਰਟਿਸ ਹਸਪਤਾਲ ‘ਚ ਮੰਗਲਵਾਰ ਦੇਰ ਰਾਤ ਦਮ ਤੋ ੜ ਨ ਵਾਲੀ ਬਰਨਾਲਾ ਦੀ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਵੀਰਵਾਰ ਨੂੰ ਕੁੱਲ 15 ਪਾਜ਼ੀਟਿਵ ਕੇਸ ਪਾਏ ਗਏ, ਜਿਨ੍ਹਾਂ ‘ਚ ਅੱਠ ਤਬਲੀਗੀ ਜਮਾਤ ਤੋਂ ਪਰਤੇ ਲੋਕਾਂ ਦੇ ਸੰਪਰਕ ‘ਚ ਆਏ ਸਨ।
ਮਾਲੇਰਕੋਟਲਾ ‘ਚ ਪਹਿਲਾ ਪੌਜ਼ਿਟਿਵ ਕੇਸ ਮਿਲਣ ਤੋਂ ਬਾਅਦ ਸੂਬੇ ਦੇ 22 ਜ਼ਿਲ੍ਹਿਆਂ ‘ਚੋਂ 17 ਕੋਰੋਨਾ ਪ੍ਰਭਾਵਿਤ ਹੋ ਗਏ ਹਨ। ਹੁਣ ਸਿਰਫ਼ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲ੍ਹੇ ਬਚੇ ਹਨ, ਜਿੱਥੇ ਕੋਈ ਪਾਜ਼ੀਟਿਵ ਕੇਸ ਨਹੀਂ ਹੈ।
ਤਾਜਾ ਜਾਣਕਾਰੀ