BREAKING NEWS
Search

ਇੰਡੀਆ ਚ ਹੁਣੇ ਹੁਣੇ ਇਸ ਮਸ਼ਹੂਰ ਬੋਲੀਵੁਡ ਹਸਤੀ ਦੀ ਰਿਪੋਰਟ ਆ ਗਈ ਕਰੋਨਾ ਪੌਜੇਟਿਵ

ਹੁਣੇ ਆਈ ਤਾਜਾ ਵੱਡੀ ਖਬਰ

ਹਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਵੀ ‘ਕੋਰੋਨਾ ਵਾਇਰਸ’ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਸੰਖਿਆ ਦਿਨੋਂ-ਦਿਨ ਵਧ ਰਹੀ ਹੈ। ਸਿਨੇਮਾ ਜਗਤ ਦੇ ਪ੍ਰਸਿੱਧ ਨਿਰਮਾਤਾ ਕਰੀਮ ਮੋਰਾਨੀ ਵੀ ਹੁਣ ‘ਕੋਰੋਨਾ ਵਾਇਰਸ’ ਦੀ ਲਪੇਟ ਵਿਚ ਆ ਗਏ ਹਨ। ਦੱਸ ਦੇਈਏ ਕਿ ਉਨ੍ਹਾਂ ਦੀਆਂ ਧੀਆਂ ਸ਼ਜਾ ਮੋਰਾਨੀ ਅਤੇ ਵੱਡੀ ਬੇਟੀ ਜੋਆ ਮੋਰਾਨੀ ਪਹਿਲਾਂ ਹੀ ‘ਕੋਰੋਨਾ ਪਾਜ਼ੀਟਿਵ’ ਹਨ। ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਕਰੀਮ ਮੋਰਾਨੀ ਦੇ ਭਰਾ ਮੋਹਮਮੰਦ ਮੋਰਾਨੀ ਨੇ ਦੱਸਿਆ, ”ਕਰੀਮ ਮੋਰਾਨੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਈ ਹੈ। ਅੱਜ ਸਵੇਰੇ ਹੀ ਉਨ੍ਹਾਂ ਦੀ ਰਿਪੋਰਟ ਆਈ ਹੈ। ਕਰੀਮ ਭਰਾ ਦਾ ਇਲਾਜ਼ ‘ਨਾਨਾਵਤੀ ਹਸਪਤਾਲ’ ਵਿਚ ਜਾਰੀ ਰਹੇਗਾ। ਇਸ ਦੇ ਨਾਲ ਹੀ ਕਰੀਮ ਭਰਾ ਦੀ ਪਤਨੀ ਅਤੇ ਬਾਕੀ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਹੈ।”

ਦੱਸਣਯੋਗ ਹੈ ਕਿ ਕਰੀਮ ਮੋਰਾਨੀ ਦੀ ਛੋਟੀ ਧੀ ਸ਼ਜਾ ਮੋਰਾਨੀ ਅਤੇ ਵੱਡੀ ਧੀ ਜੋਆ ਮੋਰਾਨੀ ਪਹਿਲਾ ਹੀ ਕੋਵਿਡ 19 ਪਾਜ਼ੀਟਿਵ ਪਾਈਆ ਗਈਆਂ ਸਨ। ਜੋਆ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿਚ ਭਰਤੀ ਸੀ, ਜਿੱਥੇ ਉਸਦਾ ‘ਕੋਰੋਨਾ’ ਟੈਸਟ ਪਾਜ਼ੀਟਿਵ ਨਿਕਲਿਆ ਹੈ। ਜੋਆ ਕੁਝ ਸਮੇਂ ਪਹਿਲਾਂ ਹੀ ਰਾਜਸਥਾਨ ਤੋਂ ਆਈ ਸੀ ਅਤੇ ਉਸਦਾ ‘ਕੋਰੋਨਾ’ ਟੈਸਟ 6 ਅਪ੍ਰੈਲ ਸ਼ਾਮ ਨੂੰ ਪਾਜ਼ੀਟਿਵ ਆਇਆ ਸੀ।

ਜੋਆ ਕੋਕਿਲਾ ਬੇਨ ਹਸਪਤਾਲ ਵਿਚ ਹੈ ਜਦੋਂਕਿ ਸ਼ਜਾ ਨਾਨਾਵਤੀ ਹਸਪਤਾਲ ਵਿਚ ਹੈ। ਕਰੀਮ ਮੋਰਾਨੀ ਦੋਨਾਂ ਬੇਟੀਆਂ ਨਾਲ ‘ਕੋਰੋਨਾ ਪਾਜ਼ੀਟਿਵ’ ਆਉਣ ਨਾਲ ਹੜਕੰਪ ਮੱਚ ਗਿਆ ਹੈ। ਕਰੀਮ ਮੋਰਾਨੀ ਜਿਹੜੀ ਸੋਸਾਇਟੀ ਵਿਚ ਰਹਿੰਦੇ ਹਨ, ਉਸ ਵਿਚ ਜ਼ਿਆਦਾ ਤਰ ਬਾਲੀਵੁੱਡ ਹਸਤੀਆਂ ਹੀ ਰਹਿੰਦੀਆਂ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!