ਤਾਜਾ ਵੱਡੀ ਖਬਰ
ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕਈ ਸੋਧ ਕੀਤੇ ਜਾ ਰਹੇ ਹਨ। ਅਮਰੀਕੀ ਸੋਧਕਰਤਾਵਾਂ ਦੇ ਇਕ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ‘ਚ ਬੀ.ਸੀ.ਜੀ. (ਬੈਸੇਲਿਅਸ ਕੈਲਮੈਟ-ਗੁਏਰਿਨ) ਵੈਕਸੀਨ ਦਾ ਵੱਡੇ ਪੱਧਰ ‘ਤੇ ਇਸਤੇਮਾਲ ਹੋਇਆ ਹੈ। ਉਥੇ ਹੀ ਬਾਕੀ ਦੇਸ਼ਾਂ ਦੇ ਮੁਕਾਬਲੇ ਮੌਤ ਦਰ 6 ਗੁਣਾ ਘੱਟ ਹੈ। ਜਾਨਸ ਹਾਪਕਿਨਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਐਕਸਪਰਟ ਨੇ ਇਹ ਸਟੱਡੀ ਕੀਤੀ ਹੈ। ਇਨ੍ਹਾਂ ਨਤੀਜਿਆਂ ਨੂੰ ਆਰਕਾਇਵ ਸਾਈਟ ਮੈਡਰਿਕਸਿਵ ‘ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਹੈਲਥ ਐਕਸਪਰਟ ਦੀ ਸਮੀਖਿਆ ਤੋਂ ਬਾਅਦ ਇਸ ਨੂੰ ਮੈਡੀਕਲ ਜਰਨਲ ‘ਚ ਪ੍ਰਕਾਸ਼ਿਤ ਕੀਤਾ ਜਾਵੇਗਾ।
ਬੀ.ਸੀ.ਜੀ. ਵੈਕਸੀਨ ਟੀ.ਬੀ. ਦੇ ਖਿਲਾਫ ਇਮਿਊਨਿਟੀ ਵਿਕਸਿਤ ਕਰਦੀ ਹੈ। ਟੀ.ਬੀ. ਬੈਕਟੀਰਿਆ ਵਾਇਰਸ ਨਾਲ ਹੁੰਦਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਟ੍ਰਾਇਲ ‘ਚ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਨੇ ਬੀ.ਸੀ.ਜੀ. ਦਾ ਟੀਕਾ ਲਗਵਾਇਆ ਹੈ, ਉਨ੍ਹਾਂ ਦਾ ਇਮਿਊਨਿਟੀ ਸਿਸਟਮ ਜ਼ਿਆਦਾ ਮਜ਼ਬੂਤ ਹੁੰਦਾ ਹੈ ਅਤੇ ਉਹ ਦੂਜਿਆਂ ਦੇ ਮੁਕਾਬਲੇ ਵਾਇਰਸ ਖਿਲਾਫ ਖੁਦ ਨੂੰ ਜ਼ਿਆਦਾ ਸੁਰੱਖਿਅਤ ਰੱਖ ਸਕਦੇ ਹਨ। ਉਦਾਹਰਣ ਦੇ ਤੌਰ ‘ਤੇ, ਅਮਰੀਕੀ ਲੋਕਾਂ ‘ਤੇ ਕੀਤੇ ਗਏ ਇਕ ਟ੍ਰਾਇਲ ‘ਚ ਦੱਸਿਆ ਗਿਆ ਸੀ ਕਿ ਬਚਪਨ ‘ਚ ਦਿੱਤੀ ਗਈ ਬੀ.ਸੀ.ਜੀ. ਵੈਕਸੀਨ ਟੀ.ਬੀ. ਖਿਲਾਫ 60 ਸਾਲਾਂ ਤਕ ਸੁਰੱਖਿਆ ਪ੍ਰਦਾਨ ਕਰਦੀ ਹੈ।
ਇਹ ਤਾਂ ਕਹਿਣਾ ਮੁਸ਼ਕਿਲ ਹੈ ਕਿ ਇਹ ਵੈਕਸੀਨ ਦੂਜੇ ਵਾਇਰਸ ਤੋਂ ਕਿੰਨਾ ਬਚਾਅ ਕਰਦੀ ਹੈ ਪਰ ਅਜਿਹਾ ਹੋ ਸਕਦਾ ਹੈ ਕਿ ਵੈਕਸਨ ਨਾਲ ਅੰਦਰੂਨੀ ਰੋਗ ਰੋਧਕ ਸਮਰੱਥਾ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੋਵੇ। ਭਾਰਤ ਅਤੇ ਅਫਰੀਕੀ ਦੇਸ਼ਾਂ ‘ਚ ਬੀ.ਸੀ.ਜੀ. ਦਾ ਵਿਆਪਕ ਇਸਤੇਮਾਲ ਹੋ ਚੁੱਕਾ ਹੈ। ਜੇਕਰ ਇਸ ਅਧਿਐਨ ਦੇ ਨਤੀਜਿਆਂ ‘ਤੇ ਵਿਗਿਆਨਕਾਂ ਦੀ ਮੋਹਰ ਲੱਗ ਜਾਂਦੀ ਹੈ ਤਾਂ ਭਾਰਤ ਲਈ ਇਹ ਚੰਗੀ ਖਬਰ ਹੋਵੇਗੀ। ਹਾਲਾਂਕਿ ਬੀ.ਸੀ.ਜੀ. ਵੈਕਸੀਨ ਨਾਲ ਕੋਰੋਨਾ ਕਾਰਣ ਹੋਣ ਵਾਲੀ ਮੌਤ ਦਰ ਘੱਟ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਘੱਟ ਨਹੀਂ ਹੋ ਜਾਵੇਗਾ।
ਬ੍ਰਿਟੇਨ ‘ਚ ਸਕੂਲੀ ਬੱਚਿਆਂ ਨੂੰ 1953 ਤੋਂ 2005 ਵਿਚਾਲੇ ਵੈਕਸੀਨ ਦਿੱਤੀ ਗਈ ਸੀ, ਜਦੋਂ ਟੀ.ਬੀ. ਦੇ ਮਾਮਲਿਆਂ ‘ਚ ਕਮੀ ਆਈ ਤਾਂ ਡਾਕਟਰਾਂ ਨੇ ਵੱਡੇ ਪੱਧਰ ‘ਤੇ ਵੈਕਸੀਨ ਦੇਣਾ ਬੰਦ ਕਰ ਦਿੱਤਾ ਗਿਆ। 2005 ‘ਚ ਸਿਰਫ ਬੇਹੱਦ ਗੰਭੀਰ ਖਤਰੇ ਵਾਲੇ ਮਾਮਲਿਆਂ ‘ਚ ਹੀ ਟੀਕਾ ਦਿੱਤਾ ਜਾਣ ਲੱਗਾ। ਸੋਧਕਰਤਾਵਾਂ ਨੂੰ ਉਮੀਦ ਹੈ ਕਿ ਬੀ.ਸੀ.ਜੀ. ਵੈਕਸੀਨ ਨਾਲ ਇਮਿਊਨਿਟੀ ਸਿਸਟਮ ਚਾਰਜ ਹੋ ਜਾਵੇਗਾ ਅਤੇ ਕੋਰੋਨਾ ਦੇ ਸਰੀਰ ‘ਤੇ ਹਮਲਾ ਬੋਲਣ ਤੋਂ ਪਹਿਲਾਂ ਹੀ ਇਸ ਦੀ ਪਛਾਣ ਕਰ ਇਸ ਨੂੰ ਖਤਮ ਕਰ ਦੇਵੇਗਾ। ਇਸ ਅਧਿਐਨ ‘ਚ ਦੇਸ਼ ਦੀ ਅਮੀਰੀ ਅਤੇ ਆਬਾਦੀ ‘ਚ ਬਜ਼ੁਰਗਾਂ ਦੀ ਗਿਣਤੀ ਵਰਗੇ ਫੈਕਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੱਡੀ ‘ਚ ਇਹ ਵੀ ਦੇਖਿਆ ਕਿ ਕਿਸੇ ਦੇਸ਼ ‘ਚ 10 ਲੱਖ ਲੋਕਾਂ ‘ਤੇ ਮੌਤ ਦਰ ਕੀ ਹੈ।
ਅਮਰੀਕੀ ਸੋਧਕਰਤਾਵਾਂ ਨੇ ਪੇਪਰ ‘ਤੇ ਲਿਖਿਆ ਹੈ, ਕਿਸੇ ਵੀ ਦੇਸ਼ ਦੀ ਆਰਥਿਕ ਸਥਿਤੀ ਬਜ਼ੁਰਗਾਂ ਦੀ ਆਬਾਦੀ ਦੇ ਅਨੁਪਾਤ ਅਤੇ ਕਈ ਅਧਿਐਨ ‘ਚ ਮੌਤ ਦਰ ਦੇ ਅਨੁਮਾਨ ਸਮੇਤ ਕਈ ਫੈਕਟਰਾਂ ਨੂੰ ਸ਼ਾਮਲ ਕਰਣ ਦੇ ਬਾਵਜੂਦ ਬੀ.ਸੀ.ਜੀ. ਟੀਕੇ ਅਤੇ ਘੱਟ ਮੌਤ ਦਰ ਦੇ ਸਬੰਧ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਦੇਸ਼ਾਂ ਦੀ ਆਰਥਿਕ ਸਥਿਤੀ ਬਦਲਣ ਦੇ ਨਾਲ ਕੋਰੋਨਾ ਵਾਇਰਸ ਨਾਲ ਮੌਤ ਦਰ ‘ਚ ਵੀ ਫਰਕ ਪਾਇਆ ਗਿਆ।
ਘੱਟ ਉਮਰ ਵਾਲੇ ਦੇਸ਼ਾਂ ‘ਚ 10 ਲੱਖ ਲੋਕਾਂ ‘ਚ ਮੌਤ ਦਰ 0.4 ਫੀਸਦੀ, ਮੱਧ ਉਮਰ ਵਰਗ ਵਾਲੇ ਦਾਂ ‘ਚ ਮੌਤ ਦਰ 0.65 ਅਤੇ ਜ਼ਿਆਦਾ ਉਮਰ ਵਰਗ ਵਾਲੇ ਦੇਸ਼ਾਂ ‘ਚ ਮੌਤ ਦਰ 5.5 ਫੀਸਦੀ ਪਾਈ ਗਈ। ਭਾਵ ਅਮੀਰ ਦੇਸ਼ਾਂ ‘ਚ ਕੋਰੋਨਾ ਵਾਇਰਸ ਨਾਲ ਮੌਤ ਦਰ ਜ਼ਿਆਦਾ ਹੈ। ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਕੋਵਿਡ-19 65 ਜਾਂ ਉਸ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਜ਼ਿਆਦਾ ਖਤਰਨਾਕ ਹੈ ਜਦਕਿ ਗਰੀਬ ਦੇਸ਼ਾਂ ਦੀ ਆਬਾਦੀ ‘ਚ ਜ਼ਿਆਦਾਤਰ ਨੌਜਵਾਨਾਂ ਹਨ।
ਤਾਜਾ ਜਾਣਕਾਰੀ