ਕਰੋਨਾ ਕਰਕੇ ਵਾਪਰੀ ਅਜਿਹੀ ਘਟਨਾ
ਲੁਧਿਆਣਾ- ਕੋਰੋਨਾ ਵਾਇਰਸ ਦਾ ਡਰ ਕਹੋ ਜਾਂ ਕਲਯੁਗ ਦਾ ਅਸਰ ਜਿਸ ਮਾਂ ਨੇ ਜਨਮ ਦਿੱਤਾ, ਉਸ ਦੀ ਲੋਥ ਨੂੰ ਕਲੇਮ ਕਰਨ ਤੋਂ ਇਨਕਾਰ ਕਰਨ ਤੋਂ ਲੈ ਕੇ ਅੰਤਮ ਸੰ ਸ ਕਾ ਰ ਦੌਰਾਨ ਕੀਤੀਆਂ ਜਾਣ ਵਾਲੀਆਂ ਰਸਮਾਂ ਲਈ ਵੀ ਪਰਿਵਾਰ ਨੇ ਮਨ੍ਹਾ ਕਰ ਦਿੱਤਾ ਤੇ ਬਾਹਰ ਆਪਣੀ ਗੱਡੀ ਵਿਚ ਬੈਠੇ ਰਹੇ। ਸ ਸ ਕਾ ਰ ਦੀ ਸਾਰੀ ਪ੍ਰਕਿਰਿਆ ਨਿਭਾਉਣ ‘ਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਇਸ ਘਟਨਾ ਤੋਂ ਦੁਖੀ ਏ. ਡੀ. ਸੀ. ਇਕਬਾਲ ਸਿੰਘ ਸੰਧੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾ ਕੇ ਦੁੱਖ ਅਤੇ ਗੁੱ ਸਾ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਮਾਂ ਨੇ ਜਨਮ ਦਿੱਤਾ, ਉਸ ਦੇ ਸਸਕਾਰ ਤੋਂ ਦੂਰੀ ਬਣਾਉਣਾ ਬੇਹੱਦ ਸ਼ ਰ ਮ ਸਾ ਰ ਕਰਨ ਵਾਲੀ ਘਟਨਾ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਧੂ ਨੇ ਦੱਸਿਆ ਕਿ ਸ਼ਿਮਲਾਪੁਰੀ ਦੀ ਰਹਿਣ ਵਾਲੀ ਔਰਤ ਜੋ ਕਿ ਕੋਰੋਨਾ ਵਾਇਰਸ ਤੋਂ ਪੀ ੜ ਤ ਹੋ ਕੇ ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਦੀ ਕੱਲ ਮੌਤ ਹੋ ਗਈ। ਜਦੋਂ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਲੋਥ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ, ਜਿਸ ‘ਤੇ ਤਹਿਸੀਲਦਾਰ ਜਗਸੀਰ ਸਿੰਘ ਅਤੇ ਹੋਰਨਾਂ ਪੁਲਸ ਅÎਧਿਕਾਰੀਆਂ ਨੇ ਇਸ ਕੰਮ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਵੀ ਪਰਿਵਾਰ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਪ੍ਰਸ਼ਾਸਨ ਦੇ ਕੋਲ ਸਾਰੇ ਜ਼ਰੂਰੀ ਬਚਾਅ ਦੇ ਪ੍ਰਬੰਧ ਹਨ ਪਰ ਪਰਿਵਾਰ ਨੇ ਲੋਥ ਨੂੰ ਮੋਢਾ ਦੇਣਾ ਤਾਂ ਦੂਰ ਅੰ ਤ ਮ ਕਿਰਿਆ ਤਕ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ ਸ ਕਾ ਰ ਦੌਰਾਨ ਸ਼ ਮ ਸ਼ਾ ਨ ਘਾ ਟ ਤੋਂ ਬਾਹਰ ਆਪਣੀ ਕਾਰ ਵਿਚ ਹੀ ਬੈਠੇ ਰਹੇ। ਇਸ ਦੌਰਾਨ ਪ੍ਰਸ਼ਾਸਨ ਨੇ ਹੀ ਸ ਸ ਕਾ ਰ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ।
ਸ਼੍ਰੀ ਸੰਧੂ ਨੇ ਕਿਹਾ ਕਿ ਜਿਸ ਪਰਿਵਾਰ ਅਤੇ ਬੱਚਿਆਂ ਨੂੰ ਪਾਲਣ ਵਿਚ ਔਰਤ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ, ਆ ਖ ਰੀ ਸਮੇਂ ਉਸ ਨੂੰ ਮੋਢਾ ਤਕ ਨਸੀਬ ਨਹੀਂ ਹੋਇਆ, ਜੋ ਕਿ ਦੁੱ ਖਦਾਈ ਅਤੇ ਸ਼ ਰ ਮ ਸਾ ਰ ਕਰ ਦੇਣ ਵਾਲੀ ਘਟਨਾ ਹੈ। ਅਜਿਹੇ ਸਮੇਂ ਜਦੋਂ ਉਸ ਦਾ ਸ ਸ ਕਾ ਰ ਉਨ੍ਹਾਂ ਵੱਲੋਂ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਰਖਵਾਉਣ ਦੀ ਜ਼ਿੰਮੇਦਾਰੀ ਵੀ ਉਨ੍ਹਾਂ ਨੇ,
ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀ. ਪੀ. ਆਰ. ਓ. ਪ੍ਰਭਦੀਪ ਸਿੰਘ ਨੇ ਆਪਣੇ ਜੇਬ ਵਿਚੋਂ ਗੁਰਦੁਆਰਾ ਬਾਬਾ ਦੀਪ ਸਿੰਘ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਘਟਨਾ ਨਾਲ ਪ੍ਰਸ਼ਾਸਨ ਦਾ ਵੀ ਇਕ ਵੱਖਰਾ ਚਿਹਰਾ ਆਮ ਜਨਤਾ ਦੇ ਸਾਹਮਣੇ ਆਇਆ ਹੈ, ਜਿਸ ਦੀ ਚਾਰੇ ਪਾਸੇ ਸਿਫਤ ਕੀਤੀ ਜਾ ਰਹੀ ਹੈ। ਏ. ਡੀ. ਸੀ. ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮੇਂ ਵਿਚ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖਤਾ ਨੂੰ ਬਰਕਰਾਰ ਰੱਖਣਾ ਸਭ ਦੀ ਜ਼ਿੰਮੇਦਾਰੀ ਬਣਦੀ ਹੈ।
ਤਾਜਾ ਜਾਣਕਾਰੀ