ਬੁਝਾਰਤ ਬਣਿਆ ਪੰਜਾਬ ਚ ਆਇਆ ਇਹ ਕਰੋਨਾ ਪੌਜੇਟਿਵ
ਬਰਨਾਲਾ : ਇੱਥੋਂ ਦੇ ਇੱਕ ਵੱਡੇ ਉਦਯੋਗਿਕ ਯੂਨਿਟ ਚ ਡਿਊਟੀ ਕਰਦੇ ਅਧਿਕਾਰੀ ਮੁਕਤੀ ਨਾਥ ਦੀ ਪਤਨੀ ਤੇ ਜਿਲ੍ਹੇ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਰਾਧਾ ਰਾਣੀ ਦਾ ਕਈ ਦਿਨ ਤੋਂ ਇਲਾਜ਼ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰ ਦਾ ਸੈਂਪਲ ਲੈ ਕੇ ਵੀ ਕੁਝ ਦੇਰ ਪਹਿਲਾਂ ਜਾਂਚ ਲਈ ਭੇਜਿਆ ਗਿਆ ਹੈ। ਰਾਧਾ ਦੇ ਪਤੀ 24 ਸਾਲਾ ਬੇਟੀ ਮਕਾਨ ਮਾਲਿਕ ਐਨ.ਆਰ.ਆਈ ਪਰਿਵਾਰ ਦੇ 4 ਮੈਂਬਰਾਂ ਦੇ ਸੈਂਪਲ ਲੈ ਕੇ ਪਹਿਲਾ ਹੀ ਜਾਂਚ ਲਈ ਭੇਜ਼ ਦਿੱਤੇ ਗਏ ਹਨ, ਇਹਨਾਂ ਨੂੰ ਸੋਹਲ ਪੱਤੀ ਖੁੱਡੀ ਕਲਾਂ ਦੇ ਨਜ਼ਦੀਕ ਅਸਥਾਈ ਤੌਰ ਤੇ ਕਾਇਮ ਕੀਤੇ ਆਈਸੋਲੇਸਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ।
ਰਾਧਾ ਦੀ ਰਿਪੋਰਟ ਪਾਜ਼ੀਟਿਵ ਆਉਂਦਿਆਂ ਹੀ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀ ਰਾਧਾ ਦੀ ਟਰੈਵਲ ਹਿਸਟਰੀ ਜਾਣਨ ਲਈ ਤੇਜ਼ੀ ਨਾਲ ਹਰਕਤ ਵਿੱਚ ਆ ਗਏ ਹਨ, ਉੱਥੇ ਪ੍ਰਸ਼ਾਸਨ ਲਈ ਵੀ ਇਹ ਜਾਣਨਾ ਵੱਡਾ ਭੇਦ ਬਣ ਗਿਆ ਹੈ ਕਿ ਅਕਸਰ ਰਾਧਾ ਕਿੱਥੋਂ ਤੇ ਕਿਵੇਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਈ ਹੈ। ਕੋਰੋਨਾ ਦਾ ਪਹਿਲਾ ਪੌਜੇਟਿਵ ਕੇਸ ਆ ਜਾਣ ਕਰਕੇ ਸ਼ਹਿਰ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਿਸ ਨੇ ਵੀ ਪੂਰੇ ਇਲਾਕੇ ਨੂੰ ਸਖਤੀ ਨਾਲ ਸੀਲ ਕਰ ਦਿੱਤਾ ਹੈ।
-1 ਮਾਰਚ ਤੋਂ ਹਸਪਤਾਲ ਚੈਕਅੱਪ ਲਈ ਆ ਰਹੀ ਸੀ ਰਾਧਾ
ਐਸ.ਐਮ.ਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਰਾਧਾ 1 ਮਾਰਚ ਨੂੰ ਪਹਿਲੀ ਵਾਰ ਫਿਰ 3 ਮਾਰਚ ਨੂੰ ਤੇ ਫਿਰ 28 ਮਾਰਚ ਨੂੰ ਆਪਣਾ ਚੈਕਅੱਪ ਕਰਵਾਉਣ ਲਈ ਹਸਪਤਾਲ ਆਈ ਸੀ। ਇਸੇ ਸਮੇਂ ਦੇ ਦੌਰਾਨ ਹੀ ਰਾਧਾ ਚੰਡੀਗੜ੍ਹ ਨੇੜਲੇ ਆਪਣੇ ਪੇਕੇ ਘਰ ਵੀ ਜਾ ਕੇ ਆਈ ਹੈ। 28 ਮਾਰਚ ਤੋਂ ਬਾਅਦ ਉਹ 1 ਅਪ੍ਰੈਲ ਨੂੰ ਹਸਪਤਾਲ ਆਈ ਜਿਸ ਨੂੰ ਸਾਹ ਲੈਣ ਦੀ ਜ਼ਿਆਦਾ ਤਕਲੀਫ ਹੋਣ ਕਰਕੇ ਹਸਪਤਾਲ ਵਿੱਚ ਭਰਤੀ ਕਰ ਲਿਆ ਗਿਆ। ਰਾਧਾ ਦੇ ਸੈਂਪਲ ਲੈ ਕੇ ਉਸੇ ਦਿਨ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ਼ ਦਿੱਤੇ ਗਏ ਸਨ। ਪਰ ਰਿਪੋਰਟ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਆਈ ਸੀ। 3 ਅਪੈ੍ਰਲ ਨੂੰ ਦੁਆਰਾ ਫਿਰ ਸੈਂਪਲ ਲੈ ਕੇ ਜਾਂਚ ਲਈ ਭੇਜ਼ੇ ਗਏ। ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵਆਈ ਹੈ। ਡਾਕਟਰ ਕੌਸ਼ਲ ਨੇ ਕਿਹਾ ਕਿ ਹੁਣ ਤੱਕ ਦੀ ਪੜਤਾਲ ਦੌਰਾਨ ਰਾਧਾ ਅਤੇ ਉਸ ਦੇ ਪਰਿਵਾਰ ਦੀ ਚੰਡੀਗੜ੍ਹ ਤੋਂ ਇਲਾਵਾ ਕੋਈ ਹੋਰ ਕੋਈ ਟਰੈਵਲ ਹਿਸਟਰੀ ਸਾਹਮਣੇ ਨਹੀਂ ਆਈ। ਇਸ ਲਈ ਫਿਲਹਾਲ ਦਾਅਵੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕੇਸ ਦੂਸਰੀ ਜਾਂ ਤੀਸਰੀ ਸਟੇਜ਼ ਦਾ ਹੈ।
-ਪ੍ਰਸ਼ਾਸਨ ਲਈ ਬੁਝਾਰਤ ਬਣੀ ਰਾਧਾ ਦੀ ਟਰੈਵਲ ਹਿਸਟਰੀ
ਬਰਨਾਲਾ ਸ਼ਹਿਰ ਦੇ ਸੇਖਾ ਰੋਡ ਖੇਤਰ ਦੀ ਗਲੀ ਨੰਬਰ 4 ਚ ਐਨ. ਆਰ.ਆਈ. ਪਰਿਵਾਰ ਦੇ ਘਰ ਕਿਰਾਏ ਤੇ ਰਹਿ ਰਹੀ ਰਾਧਾ ਦੀ ਟਰੈਵਲ ਹਿਸਟਰੀ ਪ੍ਰਸ਼ਾਸਨ ਲਈ ਬੁਝਾਰਤ ਬਣ ਗਈ ਹੈ। ਕਿਉਂਕਿ ਰਾਧਾ ਦੇ ਪਤੀ ਨੇ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਫੋਨ ਤੇ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਕਰੀਬ ਇੱਕ ਮਹੀਨਾ ਪਹਿਲਾਂ ਚੰਡੀਗੜ੍ਹ ਜਾ ਕੇ ਆਇਆ ਹੈ। ਜਦੋਂ ਕਿ ਡਾਕਟਰਾਂ ਕੋਲ ਰਾਧਾ ਨੇ ਮਾਰਚ ਦੇ ਅਖੀਰਲੇ ਹਫਤੇ ਦੇ ਅੰਤਿਮ ਦਿਨਾਂ ਚ ਚੰਡੀਗੜ੍ਹ ਜਾ ਕੇ ਆਉਣ ਦੀ ਗੱਲ ਦੱਸੀ ਹੈ। ਡਾਕਟਰਾਂ ਅਨੁਸਾਰ ਕੋਰੋਨਾ ਵਾਇਰਸ ਮਰੀਜ਼ ਦੇ ਲੱਛਣ 14 ਦਿਨ ਜਾਂ 21 ਦਿਨ ਬਾਅਦ ਸਾਹਮਣੇ ਆ ਜਾਂਦੇ ਹਨ। ਇਸ ਤਰਾਂ ਇਹ ਵੀ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਰਾਧਾ ਚੰਡੀਗੜ੍ਹ ਤੋਂ ਹੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਈ ਹੈ ਜਾਂ ਕਿਤੋਂ ਹੋਰ। ਇਸ ਤਰਾਂ ਪ੍ਰਸ਼ਾਸਨ 5 ਦਿਨ ਤੋਂ ਰਾਧਾ ਦੀ ਟਰੈਵਲ ਹਿਸਟਰੀ ਲੱਭਣ ਚ ਪੂਰੀ ਤਰਾਂ ਸਫਲ ਨਹੀਂ ਹੋਇਆ ਹੈ।
– ਉਦਯੋਗ ਦੇ ਕਰਮਚਾਰੀਆਂ ਚ ਵੀ ਭੈਅ
ਰਾਧਾ ਦਾ ਪਤੀ ਮੁਕਤੀ ਨਾਥ ਕਰੀਬ 24 ਸਾਲ ਤੋਂ ਇੱਥੋਂ ਦੇ ਇੱਕ ਵੱਡੇ ਉਦਯੋਗ ਦਾ ਕਰਮਚਾਰੀ ਹੈ। ਮੁਕਤੀ ਨਾਥ ਅਨੁਸਾਰ ਉਹ 22 ਮਾਰਚ ਤੱਕ ਆਪਣੀ ਡਿਊਟੀ ਤੇ ਜਾਂਦਾ ਰਿਹਾ ਹੈ। ਲੌਕਡਾਉਨ ਤੋਂ ਬਾਅਦ ਉਹ ਪਰਿਵਾਰ ਸਮੇਤ ਘਰ ਵਿੱਚ ਹੀ ਹੈ। ਮੁਕਤੀ ਦਾ ਸਬੰਧ ਵੱਡੇ ਉਦਯੋਗਿਕ ਗਰੁੱਪ ਨਾਲ ਸਾਹਮਣੇ ਆਉਣ ਤੇ ਉਸ ਦੀ ਪਤਨੀ ਦੇ ਕੋਰੋਨਾ ਪੌਜੇਟਿਵ ਆ ਜਾਣ ਤੋਂ ਸਬੰਧਿਤ ਉਦਯੋਗ ਦੇ ਕਰਮਚਾਰੀਆਂ ਵਿੱਚ ਵੀ ਸਹਿਮ ਦਾ ਮਾਹੌਲ ਹੈ।
-ਨਾਰਵੇ ਵਾਲਿਆਂ ਚ ਹਾਲੇ ਤੱਕ ਕੋਰੋਨਾ ਦਾ ਕੋਈ ਲੱਛਣ ਨਹੀਂ
ਨਾਰਵੇ ਵਾਲੇ ਐਨਆਰਆਈ ਪਰਿਵਾਰ ਜਿਸ ਦੇ ਘਰ ਰਾਧਾ ਕਿਰਾਏ ਤੇ ਰਹਿ ਰਹੀ ਹੈ। ਉਹਨਾਂ ਦੇ 4 ਜੀਆਂ ਨੂੰ ਵੀ ਭਾਂਵੇ ਇਹਤਿਆਤ ਦੇ ਤੌਰ ‘ਤੇ ਆਈਸੋਲੇਸ਼ਨ ਵਾਰਡ ਚ ਭਰਤੀ ਕਰਕੇ ਉਨ੍ਹਾਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ। ਪਰੰਤੂ ਆਈਸੋਲੇਸ਼ਨ ਵਾਰਡ ਚ ਭਰਤੀ ਇੱਕ ਵਿਅਕਤੀ ਨੇ ਫੋਨ ‘ਤੇ ਦੱਸਿਆ ਕਿ ਉਹ ਕੋਠੀ ਦੇ ਉਪਰਲੇ ਹਿੱਸੇ ਚ ਰਹਿ ਰਹੇ ਹਨ। ਜਦੋਂ ਕਿ ਰਾਧਾ ਦਾ ਪਰਿਵਾਰ ਕੋਠੀ ਦੇ ਹੇਠਲੇ ਹਿੱਸੇ ਚਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕੋਈ ਸਬੰਧ ਰਾਧਾ ਜਾਂ ਉਸ ਦੇ ਪਰਿਵਾਰ ਨਾਲ ਨਹੀਂ ਰਿਹਾ ਨਾ ਹੀ ਸਾਡੇ ਪਰਿਵਾਰ ਚੋਂ ਕਿਸੇ ਵਿਅਕਤੀ ਨੂੰ ਖੰਘ ਜੁਕਾਮ ਜਾਂ ਬੁਖਾਰ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਇੱਕ ਨੌਜਵਾਨ ਨਾਰਵੇ ਤੋਂ ਜਨਵਰੀ ਮਹੀਨੇ ਘਰ ਆ ਕੇ ਚੱਲਿਆ ਗਿਆ ਸੀ। ਜਦੋਂ ਕਿ ਉਸ ਦੇ ਮਾਤਾ-ਪਿਤਾ ਕਰੀਬ 7/8 ਮਹੀਨੇ ਪਹਿਲਾਂ ਹੀ ਨਾਰਵੇ ਤੋਂ ਬਰਨਾਲਾ ਆਏ ਹੋਏ ਹਨ।
ਤਾਜਾ ਜਾਣਕਾਰੀ