ਪੰਜਾਬ ਚ ਇਸ ਜਗ੍ਹਾ ਮਿਲਿਆ ਕਰੋਨਾ ਦਾ ਇਕ ਹੋਰ ਪੌਜੇਟਿਵ
ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਦਾ ਹੈ, ਜਿੱਥੋਂ ਦੀ ਰਹਿਣ ਵਾਲੀ ਸੁਰਿੰਦਰ ਕੌਰ (69) ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਉਕਤ ਔਰਤ ਦੀ ਕੋਈ ਵਿਦੇਸ਼ ਯਾਤਰਾ ਦੀ ਹਿਸਟਰੀ ਤਾਂ ਨਹੀਂ ਹੈ ਪਰ ਉਹ 17 ਮਾਰਚ ਨੂੰ ਬੱਸ ਵਿਚ ਬੈਠ ਕੇ ਮੋਹਾਲੀ ਸਥਿਤ ਆਪਣੀ ਰਿਸ਼ਤੇਦਾਰੀ ’ਚ ਮਿਲਣ ਜ਼ਰੂਰ ਗਈ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿ ਗ ੜ ਨ ਲੱਗੀ ਅਤੇ ਉਸ ਨੂੰ 31 ਨੂੰ
ਗੰ ਭੀ ਰ ਹਾਲਤ ਵਿਚ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਲੋੜੀਂਦੇ ਟੈਸਟ ਹੋਣ ਤਾਂ ਬਾਅਦ ਅੱਜ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਇਹ 4 ਮਾਮਲਾ ਹੈ, ਜਦਕਿ ਕੋਰੋਨਾ ਕਾਰਨ ਲੁਧਿਆਣਾ ਦੀ ਇਕ ਔਰਤ ਦੀ ਮੌਤ ਹੋ ਚੁੱਕੀ ਹੈ।
ਪੰਜਾਬ ’ਚ ਹੁਣ ਤਕ ਕੋਰੋਨਾ ਦੇ 48 ਮਰੀਜ਼ ਆਏ ਸਾਹਮਣੇ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰਨਾਕ ਪ੍ਰਭਾਵ ਨੂੰ ਰੋਕਣ ਲਈ ਜਿੱਥੇ ਪੂਰਾ ਭਾਰਤ 21 ਦਿਨਾਂ ਲਈ ਲਾਕ ਡਾਊਨ ਹੈ, ਉਥੇ ਹੀ ਪੰਜਾਬ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 48 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਇਸ ਨਾਲ 5 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ 53000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ
10 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪੀੜਤ ਹਨ। ਭਾਰਤ ਵਿਚ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੀਰਵਾਰ ਤਕ 2069 ਤਕ ਪੁੱਜ ਗਈ ਅਤੇ ਹੁਣ ਤਕ 53 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 150 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਮਿਲ ਚੁੱਕੀ ਹੈ।
ਤਾਜਾ ਜਾਣਕਾਰੀ