ਦੇਖੋ ਅੰਦਰਲੀ ਵੱਡੀ ਖਬਰ
ਵਾਸ਼ਿੰਗਟਨ – ਇਕ ਨਵੀਂ ਰਿਪੋਰਟ ਮੁਤਾਬਕ ਵਾਈਟ ਹਾਊਸ ਅਤੇ ਟਰੰਪ ਪ੍ਰਸ਼ਾਸਨ ਨੂੰ ਅੱਜ ਤੋਂ 3 ਸਾਲ ਪਹਿਲਾਂ ਹੀ ਕੋਰੋਨਾਵਾਇਰਸ ਨੂੰ ਲੈ ਕੇ ਚਿਤਾਵਨੀ ਮਿਲ ਗਈ ਸੀ ਪਰ ਅਮਰੀਕਾ ਨੇ ਇਸ ਨਾਲ ਲੱ ਡ਼ ਣ ਦੀ ਕੋਈ ਤਿਆਰੀ ਨਹੀਂ ਕੀਤੀ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਵਾਈਟ ਹਾਊਸ ਨੂੰ 6 ਜਨਵਰੀ, 2017 ਨੂੰ ਹੀ ਪਹਿਲੀ ਵਾਰ ਕੋਰੋਨਾਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਸੀ।
ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ‘ਦਿ ਨੈਸ਼ਨ’ ਦੇ ਹੱਥ ਪੈਂਟਾਗਨ ਦੇ ਕੁਝ ਅਜਿਹੇ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਵਿਚ ਵਾਈਟ ਹਾਊਸ ਨੂੰ ਕੋਰੋਨਾਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕਰਨ ਦੀ ਗੱਲ ਲਿਖੀ ਹੈ। ਇਹ ਰਿਪੋਰਟ 2012 ਵਿਚ ਫੈਲੇ ਮਰਸ ਦੀ ਬੀਮਾਰੀ ਦਾ ਅਧਿਐਨ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਸੀ। ਮਰਸ ਵੀ ਇਕ ਤਰ੍ਹਾਂ ਦੇ ਵਾਇਰਸ ਨਾਲ ਹੀ ਫੈਲੀ ਬੀਮਾਰੀ ਸੀ।
ਪੈਂਟਾਗਨ ਦੀ ਰਿਪੋਰਟ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਚਿਤਾਵਨੀ
ਦਸਤਾਵੇਜ਼ਾਂ ਵਿਚ ਲਿੱਖਿਆ ਗਿਆ ਹੈ ਕਿ ਮੌਜੂਦਾ ਹਾਲਾਤ ਵਿਚ ਸਭ ਤੋਂ ਵੱਡਾ ਖਤਰਾ ਸਾਹ ਦੀ ਬੀਮਾਰੀ ਨਾਲ ਇਨਫੈਕਸ਼ਨ ਫੈਲਣ ਦਾ ਹੈ। ਇਹ ਨੋਵੇਲ ਇੰਫਲੂਐਂਜਾ ਜਿਹੀ ਬੀਮਾਰੀ ਹੋ ਸਕਦੀ ਹੈ। ਦਸਤਾਵੇਜ਼ ਵਿਚ ਲਿੱਖਿਆ ਗਿਆ ਹੈ ਕਿ ਕੋਰੋਨਾਵਾਇਰਸ ਜਿਹੀ ਇਨਫੈਕਸ਼ਨ ਪੂਰੀ ਦੁਨੀਆ ਵਿਚ ਫੈਲ ਸਕਦੀ ਹੈ। 103 ਪੰਨਿਆਂ ਦੇ ਇਸ ਦਸਤਾਵੇਜ਼ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਵਾਇਰਸ ਦੀ ਇਨਫੈਕਸ਼ਨ ਮਹਾਮਾਰੀ ਦਾ ਰੂਪ ਲੈ ਸਕਦੀ ਹੈ। ਇਸ ਦੇ ਲਈ ਫੈਕਟਰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਿਵੇਂ – ਮੌਜੂਦ ਜੀਵਨ ਸ਼ੈਲੀ, ਭੀਡ਼ਭਾਡ਼ ਵਾਲੀ ਵਰਕ ਪਲੇਸ, ਇੰਟਰਨੈਸ਼ਨਲ ਏਅਰਪੋਰਟ ਦਾ ਭਾਰੀ ਟੈ੍ਰਫਿਕ।
ਦਸਤਾਵੇਜ਼ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਇੰਨੇ ਬੁਰੇ ਹਾਲਾਤ ਵਿਚ ਪਹੁੰਚਿਆ ਜਾ ਸਕਦਾ ਹੈ ਕਿ ਜ਼ਰੂਰੀ ਚੀਜ਼ਾਂ ਦੀ ਕਮੀ ਹੋ ਸਕਦੀ ਹੈ। ਇਸ ਵਿਚ ਮੈਡੀਕਲ ਉਪਕਰਣਾਂ ਦੀ ਕਿੱਲਤ ਵੀ ਸ਼ਾਮਲ ਹੈ, ਜਿਵੇਂ ਪ੍ਰੋਟੈਕਟਿਵ ਸੂਟ, ਮਾਸਕ ਅਤੇ ਦਸਤਾਨੇ ਜਿਹੇ ਜ਼ਰੂਰੀ ਮੈਡੀਕਲ ਉਪਕਰਣ। ਦਸਤਾਵੇਜ਼ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਇਸ ਨਾਲ ਪੂਰੀ ਦੁਨੀਆ ਦੀ ਵਰਕ ਫੋਰਸ ‘ਤੇ ਅਸਰ ਪੈ ਸਕਦਾ ਹੈ।
ਚਿਤਾਵਨੀ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਨੇ ਨਹੀਂ ਕੀਤੀ ਕੋਈ ਤਿਆਰੀ
ਦਸਤਾਵੇਜ਼ ਵਿਚ ਇਹ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਮਹਾਮਾਰੀ ਕਾਰਨ ਹਸਪਤਾਲ ਵਿਚ ਬੈੱਡ, ਸਪੈਸ਼ਲਾਇਜ਼ਡ ਉਪਕਰਣ, ਜਿਵੇਂ ਵੈਂਲਟੀਲੇਟਰਸ ਜਿਹੇ ਉਪਕਰਣ ਦੀ ਕਮੀ ਹੋ ਸਕਦੀ ਹੈ। ਇਸ ਮਹਾਮਾਰੀ ਨਾਲ ਨਜਿੱਠਣ ਅਤੇ ਇੰਨੀ ਵੱਡੀ ਆਬਾਦੀ ਨੂੰ ਵਾਇਰਸ ਤੋਂ ਬਚਾਉਣ ਵਿਚ ਫਾਰਮਾਸਿਊਟਕਲ ਕੰਪਨੀਆਂ ਨਾਕਾਮ ਹੋ ਸਕਦੀਆਂ ਹਨ।
ਇਹ ਦਸਤਾਵੇਜ਼ ਉਸ ਵੇਲੇ ਸਾਹਮਣੇ ਆਏ ਹਨ, ਜਦ ਨਿਊਯਾਰਕ ਅਤੇ ਕੈਲੀਫੋਰਨੀਆ ਜਿਹੇ ਰਾਜਾਂ ਵਿਚ ਮਰੀਜ਼ਾਂ ਲਈ ਹਸਪਤਾਲ ਦੇ ਬੈੱਡ ਘੱਟ ਪੈ ਗਏ ਹਨ। ਇਥੇ ਗਵਰਨਰ ਨੇ ਫੈਡਰਲ ਸਰਕਾਰ ਤੋਂ ਲਗਾਤਾਰ ਮਦਦ ਦੀ ਗੁਹਾਰ ਲਗਾਈ ਹੈ। ਨਿਊਯਾਰਕ ਅਤੇ ਨਿਊਜਰਸੀ ਜਿਹੇ ਸ਼ਹਿਰਾਂ ਦਾ ਬੁਰਾ ਹਾਲ ਹੋ ਗਿਆ ਹੈ। ਇਥੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਤੱਕ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਚੱਲਦੇ ਮਰਨ ਵਾਲਿਆਂ ਦੀ ਗਿਣਤੀ ਵਿਚ 908 ਦਾ ਇਜ਼ਾਫਾ ਹੋਇਆ। ਇਨਫੈਕਸ਼ਨ ਦੇ ਨਵੇਂ 25,676 ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਕੋਰੋਨਾਵਾਇਰਸ ਦੇ 40 ਫੀਸਦੀ ਮਾਮਲੇ ਸਿਰਫ ਨਿਊਯਾਰਕ ਤੋਂ ਆਏ ਹਨ। ਇਥੇ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕਡ਼ਾ 2000 ਤੋਂ ਜ਼ਿਆਦਾ ਤੋਂ ਪਾਰ ਪਹੁੰਚ ਗਿਆ ਹੈ।
ਤਾਜਾ ਜਾਣਕਾਰੀ