ਹੁਣੇ ਆਈ ਤਾਜਾ ਵੱਡੀ ਖਬਰ

ਚੀਨ ਦੇ ਸਭ ਤੋਂ ਵੱਡੇ ਕੋਰੋਨਾਵਾਇਰਸ ਮਾਹਰ ਨੇ ਦਾਅਵਾ ਕੀਤਾ ਹੈ ਕਿ ਅਗਲੇ 4 ਹਫਤਿਆਂ ਵਿਚ ਪੂਰੀ ਦੁਨੀਆ ਬਦਲ ਜਾਵੇਗੀ। ਮਤਲਬ ਪਹਿਲਾਂ ਵਾਂਗ ਹੋ ਜਾਵੇਗੀ। ਇਸ ਦੌਰਾਨ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਵੇਗੀ। ਨਾਲ ਹੀ ਇਹ ਭਵਿੱਖਬਾਣੀ ਕੀਤੀ ਹੈ ਕਿ ਚੀਨ ਵਿਚ ਹੁਣ ਕੋਰੋਨਾਵਾਇਰਸ ਦਾ ਦੂਜਾ ਹਮਲਾ ਨਹੀਂ ਹੋਵੇਗਾ। ਇਹ ਭਵਿੱਖਬਾਣੀ 83 ਸਾਲਾ ਡਾਕਟਰ ਝਾਂਗ ਨੈਨਸ਼ੈਨ ਨੇ ਕੀਤੀ ਹੈ। ਡਾਕਟਰ ਝਾਂਗ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੀ ਸਰਕਾਰ ਵੱਲੋਂ ਤਾਇਨਾਤ ਮੁੱਖ ਟੀਮ ਦੇ ਪ੍ਰਮੁੱਖ ਵੀ ਹਨ।

83 ਸਾਲਾ ਡਾਕਟਰ ਝਾਂਗ ਨੇ ਕਿਹਾ,”ਚੀਨ ਵਿਚ ਕੋਰੋਨਾਵਾਇਰਸ ਦਾ ਦੂਜਾ ਹਮਲਾ ਨਹੀਂ ਹੋਵੇਗਾ ਕਿਉਂਕਿ ਅਸੀਂ ਮਾਨੀਟਰਿੰਗ ਸਿਸਟਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਹੈ।” ਡਾਕਟਰ ਝਾਂਗ ਸ਼ੇਨਝੇਨ ਨੇ ਟੀਵੀ ਸਟੇਸ਼ਨ ‘ਤੇ ਦਿੱਤੇ ਇਕ ਇੰਟਰਵਿਊ ਵਿਚ ਇਹ ਗੱਲਾਂ ਕਹੀਆਂ। ਇਸ ਇੰਟਰਵਿਊ ਨੂੰ ਡੇਲੀ ਮੇਲ ਵੈਬਸਾਈਟ ਨੇ ਪ੍ਰਕਾਸ਼ਿਤ ਕੀਤਾ ਹੈ। ਡਾਕਟਰ ਝਾਂਗ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਲੜਨ ਦੇ 2 ਹੀ ਤਰੀਕੇ ਹਨ। ਪਹਿਲਾਂ ਕਿ ਅਸੀਂ ਇਨਫੈਕਸ਼ਨ ਦੀ ਦਰ ਨੂੰ ਸਭ ਤੋਂ ਘੱਟ ਪੱਧਰ ‘ਤੇ ਲੈ ਕੇ ਜਾਈਏ ਫਿਰ ਉਸ ਨੂੰ ਵਧਣ ਤੋਂ ਰੋਕੀਏ। ਇਸ ਨਾਲ ਸਾਨੂੰ ਟੀਕਾ ਬਣਾਉਣ ਦਾ ਸਮਾਂ ਮਿਲੇਗਾ ਅਤੇ ਅਸੀਂ ਇਸ ਬੀਮਾਰੀ ਨੂੰ ਖਤਮ ਕਰ ਪਾਵਾਂਗੇ।

ਡਾਕਟਰ ਝਾਂਗ ਨੇ ਕਿਹਾ,”ਦੂਜਾ ਤਰੀਕਾ ਇਹ ਵੀ ਹੈ ਕਿ ਇਨਫੈਕਸ਼ਨ ਵਿਚ ਦੇਰੀ ਲਿਆਈਏ ਅਤੇ ਆਪਣੇ ਕੁਝ ਮਰੀਜ਼ਾਂ ਦੀ ਗਿਣਤੀ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਘੱਟ ਕਰੀਏ। ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਨੂੰ ਲੈ ਕੇ ਸਖਤ ਕਦਮ ਚੁੱਕੇ ਹਨ। ਅਜਿਹੇ ਵਿਚ ਮੈਨੂੰ ਆਸ ਹੈ ਕਿ ਅਗਲੇ 4 ਹਫਤਿਆਂ ਵਿਚ ਨਵੇਂ ਮਾਮਲੇ ਆਉਣੇ ਲੱਗਭਗ ਬੰਦ ਹੋ ਜਾਣਗੇ।” ਡਾਕਟਰ ਝਾਂਗ ਨੇ ਦੱਸਿਆ ਕਿ ਦੁਨੀਆ ਵਿਚ ਜਿਹੜੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਚੀਨ ਕੋਲ ਹੁਣ ਵੀ ਲੱਖਾਂ ਸਾਈਲੈਂਟ ਕੋਰੋਨਾ ਕੈਰੀਅਰਜ਼ ਹਨ ਇਹ ਝੂਠ ਹੈ। ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਹਸਪਤਾਲ ਵਿਚ ਭਰਤੀ ਕਰ ਚੁੱਕੇ ਹਾਂ ਜਿਹਨਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਹੈ ਪਰ ਲੱਛਣ ਨਹੀਂ ਦਿੱਸਦੇ। ਇਹਨਾਂ ਨੂੰ ‘ਐਸਿਮਪਟੋਮੈਟਿਕ ਕੇਸ’ ਕਹਿੰਦੇ ਹਨ।

ਐਸਿਮਪਟੋਮੈਟਿਕ ਕੇਸ ਨਾਲ ਇਨਫੈਕਸ਼ਨ ਵਧਣ ਦਾ ਖਤਰਾ ਚੀਨ ਵਿਚ ਜ਼ਿਆਦਾ ਨਹੀਂ ਹੈ ਕਿਉਂਕਿ ਹੁਣ ਤੱਕ ਸਾਨੂੰ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਡਾਕਟਰ ਝਾਂਗ ਨੇ ਕਿਹਾ ਕਿ ਜਿਹੜਾ ਮਰੀਜ਼ ਇਸ ਬੀਮਾਰੀ ਤੋਂ ਠੀਕ ਹੋ ਚੁੱਕਾ ਹੈ ਉਹ ਵੀ ਦੁਬਾਰਾ ਇਸ ਨਾਲ ਬੀਮਾਰ ਹੋਵੇਗਾ ਇਸ ਦਾ ਖਦਸ਼ਾ ਵੀ ਬਹੁਤ ਘੱਟ ਹੈ। ਡਾਕਟਰ ਝਾਂਗ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਤੋਂ ਇਨਫੈਕਸ਼ਨ ਦਾ ਖਤਰਾ ਬਹੁਤ ਘੱਟ ਰਹਿੰਦਾ ਹੈ।ਇਹ ਬਹੁਤ ਘੱਟ ਹੁੰਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਹਿਲਾਂ ਤੋਂ ਹੀ ਐਂਟੀ ਬੌਡੀਜ਼ ਹੁੰਦੀਆਂ ਹਨ ਜੋ ਵਾਇਰਸ ਨਾਲ ਲੜ ਰਹੀਆਂ ਹੁੰਦੀਆਂ ਹਨ।


ਤਾਜਾ ਜਾਣਕਾਰੀ
ਸਭ ਤੋਂ ਵਡੇ ਚੀਨੀ ਵਿਗਿਆਨੀ ਦਾ ਦਾਅਵਾ, 4 ਹਫਤਿਆਂ ‘ਚ ਘੱਟ ਹੋਣਗੇ ਕਰੋਨਾ ਦੇ ਮਾਮਲੇ ਕਿਓੰਕੇ
ByadminApril 2, 2020Comments Off on ਸਭ ਤੋਂ ਵਡੇ ਚੀਨੀ ਵਿਗਿਆਨੀ ਦਾ ਦਾਅਵਾ, 4 ਹਫਤਿਆਂ ‘ਚ ਘੱਟ ਹੋਣਗੇ ਕਰੋਨਾ ਦੇ ਮਾਮਲੇ ਕਿਓੰਕੇ
Previous Postਸਾਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਕਦੇ ਹਨ ਇਹ ਛੋਟੇ-ਛੋਟੇ ਉਪਾਅ
Next Postਹੁਣੇ ਹੁਣੇ ਪੰਜਾਬ ਚ ਇਸ ਜਗ੍ਹਾ ਮਿਲਿਆ ਇਕ ਹੋਰ ਪੌਜੇਟਿਵ - ਤੁਰੰਤ ਕਰਤਾ ਇਹ ਸਾਰਾ ਪਿੰਡ ਸੀਲ