ਹੁਣੇ ਆਈ ਤਾਜਾ ਵੱਡੀ ਖਬਰ
ਲੰਡਨ – ਯੂਰਪੀ ਸੰਘ ਦੀ ਦਵਾਈ ਏਜੰਸੀ ਨੇ ਮੰਗਲਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਖਿਲਾਫ ਇਕ ਵੈਕਸੀਨ ਤਿਆਰ ਕਰਨ ਵਿਚ ਘਟੋਂ-ਘੱਟ ਇਕ ਸਾਲ ਹੋਰ ਲੱਗ ਸਕਦਾ ਹੈ। ਇਸ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾ ਦਿੱਤੀ ਹੈ। ਕਈ ਦੇਸ਼ਾਂ ਵਿਚ ਲਾਕਡਾਊਨ ਹੋ ਗਿਆ ਹੈ ਅਤੇ ਅਰਥ ਵਿਵਸਥਾਵਾਂ ਵੈਂਟੀਲੇਟਰ ‘ਤੇ ਆ ਸਕਦੀਆਂ ਹਨ। ਉਥੇ ਚੀਨ ਦੇ ਵੁਹਾਨ ਸ਼ਹਿਰ ਤੋਂ ਜਿਥੇ ਇਸ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਸੀ, ਉਥੇ ਇਕ ਵਾਰ ਫਿਰ ਤੋਂ ਕੰਮਕਾਜ ਆਮ ਰੂਪ ਤੋਂ ਸ਼ੁਰੂ ਹੋ ਗਿਆ ਹੈ ਅਤੇ ਉਦਯੋਗ ਧੰਦੇ ਫਿਰ ਤੋਂ ਸ਼ੁਰੂ ਹੋ ਗਏ ਹਨ।
ਮਾਮਲੇ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਾਇਰਸ ਕਾਰਨ ਦੁਨੀਆ ਭਰ ਵਿਚ 9 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਪਾਏ ਗਏ ਹਨ, ਉਥੇ ਮਿ੍ਰਤਕਾਂ ਦੀ ਗਿਣਤੀ 46 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਯੂਰਪੀ ਮੈਡੀਸਨ ਏਜੰਸੀ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਇਹ ਅੰਦਾਜਾ ਹੈ ਕਿ ਕੋਵਿਡ-19 ਦਾ ਟੀਕਾ ਲਗਾਉਣ ਤੋਂ ਪਹਿਲਾਂ ਘਟੋਂ-ਘੱਟ ਇਕ ਸਾਲ ਲੱਗ ਸਕਦਾ ਹੈ। ਇਹ ਅਪਰੂਵਲ ਲਈ ਤਿਆਰ ਹੈ ਅਤੇ ਵਿਆਪਕ ਪੈਮਾਨੇ ‘ਤੇ ਇਸ ਦਾ ਇਸਤੇਮਾਲ ਕਰਨ ਲਈ ਉਪਲੱਬਧ ਹੈ।
ਐਮਸਟਰਡਮ ਆਧਾਰਿਤ ਏਜੰਸੀ ਨੇ ਆਖਿਆ ਹੈ ਕਿ ਮੌਜੂਦਾ ਉਪਲੱਬਧ ਜਾਣਕਾਰੀ ਅਤੇ ਟੀਕੇ ਦੇ ਵਿਕਾਸ ਨੂੰ ਲੈ ਕੇ ਪਹਿਲਾਂ ਤੋਂ ਅਨੁਭਵ ਮਿਲੇ ਹਨ, ਉਸ ਦੇ ਆਧਾਰ ‘ਤੇ ਆਖਿਆ ਜਾ ਸਕਦਾ ਹੈ ਕਿ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਅਜੇ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਵਿਚ ਆਖਿਆ ਗਿਆ ਹੈ ਕਿ 2 ਟੀਕੇ ਪਹਿਲਾਂ ਹੀ ਕਲੀਨਿਕਲ ਟ੍ਰਾਇਲ ਦੇ ਪਹਿਲੇ ਪਡ਼ਾਅ ਵਿਚ ਦਾਖਲ ਹੋ ਚੁੱਕੇ ਹਨ ਅਤੇ ਸਿਹਤ ਸਵੈ-ਸੇਵਕਾਂ ‘ਤੇ ਉਨ੍ਹਾਂ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ।
ਆਮ ਤੌਰ ‘ਤੇ ਚਿਕਿਤਸਕ ਉਤਪਾਦਾਂ ਦੇ ਵਿਕਾਸ ਦੀ ਸਮੇਂ ਸੀਮਾ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਈ. ਐਮ. ਏ. ਨੇ ਆਖਿਆ ਕਿ ਹੁਣ ਤੱਕ ਕੋਈ ਵੀ ਦਵਾਈ ਕੋਰੋਨਾਵਾਇਰਸ ਲਈ ਬਜ਼ਾਰ ਵਿਚ ਉਪਲੱਬਧ ਨਹੀਂ ਹੈ। ਫਿਲਹਾਲ ਇਸ ਮਹਾਮਾਰੀ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥਾਂ ਨੂੰ ਧੋਂਦੇ ਰਹਿਣ ਜਾ ਸੈਨੇਟਾਈਜ਼ ਕਰਨ। ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਤੋਂ ਫੈਲਦਾ ਹੈ, ਲਿਹਾਜ਼ਾ ਕਿਸੇ ਨਾਲ ਵੀ ਹੱਥ ਨਾ ਮਿਲਾਓ।
ਤਾਜਾ ਜਾਣਕਾਰੀ