WhatsApp ਚਲਾਉਣ ਵਾਲਿਆਂ ਲਈ ਹੁਣੇ ਆਈ ਇਹ ਬੁਰੀ ਖਬਰ
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਪੂਰੇ ਭਾਰਤ ‘ਚ 21 ਦਿਨਾਂ ਦਾ ਲੌਕ ਡਾਊਨ ਕੀਤਾ ਗਿਆ ਹੈ। ਅਜਿਹੇ ‘ਚ ਆਪਣੇ ਖਾਲੀ ਸਮੇਂ ‘ਚ ਭਾਰਤੀ ਯੂਜ਼ਰਸ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਹੀ ਬਿਤਾ ਰਹੇ ਹਨ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇੱਕ ਹੀ ਸਮੇਂ ਤੋਂ ਜ਼ਿਆਦਾ ਯੂਜ਼ਰਸ ਦੀ ਆਵਾਜਾਈ ਕਾਰਨ ਸਰਵਰ ਸਪੀਡ ਨੂੰ ਬਣਾਈ ਰੱਖਣ ਲਈ ਵ੍ਹਟਸਐਪ ਨੇ ਆਪਣੇ ਯੂਜ਼ਰਸ ਲਈ ਵੀਡੀਓ ਪੋਸਟ ਕਰਨ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ।
ਇੱਕ ਰਿਪੋਰਟ ਮੁਤਾਬਕ ਵ੍ਹਟਸਐਪ ਸਟੇਟੱਸ ਦੇ ਰੂਪ ‘ਚ ਪੋਸਟ ਕੀਤੀ ਜਾਣ ਵਾਲੀ ਵੀਡੀਓ ਦੀ ਇੱਕ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਸਿਰਫ ਭਾਰਤੀ ਯੂਜ਼ਰਸ ਲਈ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਭਾਰਤੀ ਯੂਜ਼ਰਸ 16 ਸੈਕੰਡ ਤੋਂ ਜ਼ਿਆਦਾ ਲੰਬਾ ਵੀਡੀਓ ਵ੍ਹਟਸਐਪ ‘ਤੇ ਸ਼ੇਅਰ ਨਹੀਂ ਕਰ ਸਕਦੇ।
ਹਾਲਾਂਕਿ ਇਹ ਵੀ ਨਾਲ ਹੀ ਸਾਫ ਕਰ ਦਿੱਤਾ ਗਿਆ ਹੈ ਕਿ ਵ੍ਹਟਸਐਪ ਵਲੋਂ ਲਿਆ ਗਿਆ ਇਹ ਫੈਸਲਾ ਅਸਥਾਈ ਹੈ। ਆਉਣ ਵਾਲੇ ਸਮੇਂ ‘ਚ ਹਾਲਾਤ ਸਹੀ ਹੋਣ ‘ਤੇ ਇਹ ਨਿਯਮ ਹਟਾ ਦਿੱਤਾ ਜਾਵੇਗਾ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ