BREAKING NEWS
Search

ਇਸ ਚੀਜ਼ ‘ਤੇ ਜ਼ਿਆਦਾ ਦੇਰ ਨਹੀਂ ਟਿਕ ਪਾਉਂਦਾ ਕੋਰੋਨਾ ਵਾਇਰਸ – ਰੱਖੋ ਆਪਣੇ ਕੋਲ

ਕੋਵਿਡ-19 ਕਾਰਨ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਦੀ ਚਪੇਟ ਵਿਚ ਹੁਣ ਤੱਕ ਸਾਢੇ 7 ਲੱਖ ਤੋਂ ਵਧੇਰੇ ਲੋਕ ਆ ਚੁੱਕੇ ਹਨ। ਨਿਊ ਇੰਗਲੈਂਡ ਜਨਰਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਕੋਰੋਨਾਵਾਇਰਸ ਕਿਸੇ ਸਤਹਿ ‘ਤੇ ਘੰਟਿਆਂ ਤੱਕ ਕਿਰਿਆਸ਼ੀਲ ਰਹਿ ਸਕਦਾ ਹੈ। ਸਿਰਫ ਇਕ ਅਜਿਹੀ ਚੀਜ਼ ਹੈ ਜਿਸ ‘ਤੇ ਇਹ ਵਾਇਰਸ ਜ਼ਿਆਦਾ ਦੇਰ ਨਹੀਂ ਟਿਕ ਪਾਉਂਦਾ।ਰਿਪੋਰਟ ਮੁਤਾਬਕ ਕੋਰੋਨਾਵਾਇਰਸ ਪਲਾਸਟਿਕ ਜਾਂ ਸਟੀਲ ਦੀ ਸਤਹਿ ‘ਤੇ 3 ਦਿਨ ਤੋਂ ਜ਼ਿਆਦਾ ਦੇਰ ਤੱਕ ਟਿਕ ਸਕਦਾ ਹੈ ਜਦਕਿ ਕਾਗਜ਼ ‘ਤੇ ਕੋਰੋਨਾਵਾਇਰਸ 24 ਘੰਟੇ ਤਕ ਜ਼ਿੰਦਾ ਰਹਿ ਸਕਦਾ ਹੈ।

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਤਾਂਬੇ ਦੀਆਂ ਚੀਜ਼ਾਂ ‘ਤੇ ਸਭ ਤੋਂ ਘੱਟ ਸਮੇਂ ਤੱਕ ਕਿਰਿਆਸ਼ੀਲ ਰਹਿ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤਾਂਬੇ ਨਾਲ ਬਣੀਆਂ ਚੀਜ਼ਾਂ ‘ਤੇ ਵਾਇਰਸ ਨੂੰ ਕਿਰਿਆਹੀਣ ਹੋਣ ਵਿਚ ਸਿਰਫ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ।ਤਕਰੀਬਨ 46 ਮਿੰਟ ਦੇ ਅੰਦਰ ਤਾਂਬੇ ‘ਤੇ ਇਸ ਦਾ ਅੱਧੇ ਤੋਂ ਜ਼ਿਆਦਾ ਅਸਰ ਘੱਟ ਹੋ ਜਾਂਦਾ ਹੈ। ਅਜਿਹੇ ਵਿਚ ਤਾਂਬੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।


– ਕੋਰੋਨਾਵਾਇਰਸ ਦੌਰਾਨ ਲੌਕਡਾਊਨ ਵਿਚ ਤਾਂਬੇ ਦੇ ਬਰਤਨਾਂ ਦੀ ਵਰਤੋਂ ਕਰਨੀ ਸਹੀ ਹੋਵੇਗੀ। ਜੇਕਰ ਇਹ ਚੀਜ਼ਾਂ ਕੋਰੋਨਾ ਦੇ ਸੰਪਰਕ ਵਿਚ ਆ ਵੀ ਜਾਂਦੀਆਂ ਹਨ ਤਾਂ ਤੈਅ ਸਮੇਂ ਵਿਚ ਕਿਰਿਆਹੀਣ ਵੀ ਹੋ ਸਕਦੀਆਂ ਹਨ।
– ਘਰ ਜਾਂ ਟਾਇਲਟ ਦੇ ਦਰਵਾਜ਼ਿਆਂ ‘ਤੇ ਲੱਗੇ ਹੈਂਡਲ ਇਸ ਸਮੇਂ ਸਭ ਤੋਂ ਜ਼ਿਆਦਾ ਖਤਰਨਾਕ ਹੋ ਸਕਦੇ ਹਨ। ਟਾਇਲਟ ਅਤੇ ਮੇਨ ਗੇਟ ‘ਤੇ ਲੱਗੇ ਹੈਂਡਲ ਨੂੰ ਜੇਕਰ ਸਾਵਧਾਨੀ ਨਾਲ ਵਰਤਿਆ ਜਾਵੇ ਤਾਂ ਬਿਹਤਰ ਹੋਵੇਗਾ।
– ਵਰਕ ਫਰੋਮ ਹੋਮ ਵਿਚ ਵੀ ਤੁਸੀਂ ਦਫਤਰ ਦੀ ਤਰ੍ਹਾਂ ਆਪਣੇ ਕੋਲ ਪਾਣੀ ਦੀ ਬੋਤਲ ਰੱਖਦੇ ਹੋਵੋਗੇ। ਇਹ ਬੋਤਲ ਪਲਾਸਟਿਕ ਜਾਂ ਸਟੀਲ ਦੀ ਬਜਾਏ ਤਾਂਬੇ ਦੀ ਹੋਵੇ ਤਾਂ ਵਧੀਆ ਹੋਵੇਗਾ।



error: Content is protected !!