BREAKING NEWS
Search

ਹੁਣੇ ਹੁਣੇ ਇਸ ਜਗ੍ਹਾ ਪਹਿਲੀ ਵਾਰ ਇੱਕੋ ਦਿਨ ਕਰੋਨਾ ਵਾਇਰਸ ਨਾਲ ਹੋਈਆਂ 418 ਮੌਤਾਂ ਛਾਇਆ ਸੋਗ,ਦੇਖੋ ਪੂਰੀ ਖਬਰ

ਪਿਛਲੇ 24 ਘੰਟੇ ਵਿਚ ਪਹਿਲੀ ਵਾਰ ਕੋਰੋਨਾ ਕਾਰਨ ਫਰਾਂਸ ਵਿਚ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ ਕਿ ਇੱਥੇ ਮ੍ਰਿਤਕਾਂ ਦੀ ਗਿਣਤੀ 3000 ਤੋਂ ਪਾਰ ਹੋ ਗਈ ਹੈ। ਫਰਾਂਸ ਵਿਚ ਪਿਛਲੇ 24 ਘੰਟੇ ਦੌਰਾਨ 418 ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ ਇਸ ਸਮੇਂ ਦੇਸ਼ ਵਿਚ 3,024 ਮੌਤਾਂ ਹੋ ਚੁੱਕੀਆਂ ਹਨ।

ਡਾਇਰੈਕਟਰ ਜਨਰਲ ਆਫ ਹੈਲਥ ਜੇਰੋਮ ਸਾਲੋਮੋਨ ਨੇ ਦੱਸਿਆ ਕਿ ਦੇਸ਼ ਦੇ ਲਾਕਡਾਊਨ ਨੂੰ ਲਗਭਗ ਤੀਜਾ ਹਫਤਾ ਸ਼ੁਰੂ ਹੈ। ਉਨ੍ਹਾਂ ਦੱਸਿਆ ਕਿ ਸੰਕਟ ਦੀ ਸ਼ੁਰੂਆਤ ਵੇਲੇ, ਫਰਾਂਸ ਕੋਲ ਵੈਂਟੀਲੇਟਰਾਂ ਦੇ ਨਾਲ ਸਿਰਫ 5000 ਇੰਟੈਨਸਿਵ ਕੇਅਰ ਬੈੱਡ ਸਨ ਪਰ ਇਸ ਗਿਣਤੀ ਨੂੰ ਵਧਾ ਕੇ 8,000 ਕਰ ਦਿੱਤਾ ਗਿਆ ਹੈ ਅਤੇ ਅਗਲੇ ਹਫ਼ਤਿਆਂ ਵਿਚ 14,000 ਤੋਂ ਵੱਧ ਕਰਨ ਦੀ ਯੋਜਨਾ ਹੈ।

ਇਸ ਸਮੇਂ ਫਰਾਂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 44,550 ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 5,056 ਲੋਕਾਂ ਨੂੰ ਇਨਟੈਨਸਿਵ ਕੇਅਰ ਵਿਚ ਰੱਖਿਆ ਗਿਆ ਹੈ। ਇਹ ਵੀ ਸਪੱਸ਼ਟੀਕਰਣ ਦਿੱਤਾ ਗਿਆ ਹੈ ਕਿ ਹਸਪਤਾਲਾਂ ਵਿਚ ਮਰੇ ਲੋਕਾਂ ਦੀ ਰਿਪੋਰਟ ਦੇ ਆਧਾਰ ‘ਤੇ ਇਹ ਮੌਤ ਅੰਕੜਾ ਦੱਸਿਆ ਗਿਆ ਹੈ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਘਰਾਂ ਵਿਚ ਦਮ ਤੋੜਿਆ, ਉਨ੍ਹਾਂ ਬਾਰੇ ਕੋਈ ਜਾਣਕਾਰੀ ਇਸ ਵਿਚ ਨਹੀਂ ਹੈ।

ਇੱਥੋਂ ਦੀ ਸਰਕਾਰ ਨੇ 17 ਮਾਰਚ ਤੋਂ ਹੀ ਲਾਕਡਾਊਨ ਕਰ ਦਿੱਤਾ ਸੀ ਤੇ ਲੋਕਾਂ ਨੂੰ 15 ਅਪ੍ਰੈਲ ਤੋਂ ਪਹਿਲਾਂ ਘਰਾਂ ਵਿਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਬੀਤੇ ਦਿਨੀਂ ਚੀਨ ਤੋਂ 5.5 ਮਿਲੀਅਨ ਮਾਸਕ ਲੈ ਕੇ ਇਕ ਜਹਾਜ਼ ਪੈਰਿਸ ਪੁੱਜਾ। ਹਾਲਾਂਕਿ ਇੱਥੋਂ ਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਹਤ ਅਧਿਕਾਰੀਆਂ ਲਈ ਹਰ ਹਫਤੇ 40 ਮਿਲੀਅਨ ਮਾਸਕਾਂ ਦੀ ਜ਼ਰੂਰਤ ਹੈ।



error: Content is protected !!