ਕੋਰੋਨਾ ਵਾਇਰਸ ਨੇ ਪੂਰੀ ਮਾਨਵ ਜਾਤੀ ਨੂੰ ਇਸ ਕਦਰ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਲੋਕ ਇਸ ਬਿਮਾਰੀ ਤੋਂ ਉਬਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸੇ ਨਾ ਮੁਰਾਦ ਬਿਮਾਰੀ ਦੀ ਮਾਰ ਯੂਰਪੀਅਨ ਦੇਸ਼ ਸਪੇਨ ਵੀ ਝੱਲ ਰਿਹਾ ਹੈ। ਇਸ ਦੇਸ਼ ਵਿਚ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਦਾ ਇਲਾਜ਼ ਉਥੋਂ ਦੇ ਵੱਖ-ਵੱਖ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਪੇਨ ਦੇ ਇਕ ਹਸਪਤਾਲ ਦਾ ਦ੍ਰਿਸ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿਚ ਹਸਪਤਾਲ ਦਾ ਪੂਰਾ ਸਟਾਫ ਅਨੁਸ਼ਾਸ਼ਨ ਵਿਚ ਖੜ੍ਹੇ ਹੋ ਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪੁ ਕਰਦੇ ਨਜ਼ਰ ਆ ਰਹੇ ਹਨ। ਮਾਨਵ ਮੰਗਲਾਨੀ ਦਾ ਦਾਅਵਾ ਹੈ ਕਿ ਇਹ ਵੀਡੀਓ ਸਪੇਨ ਦੇ ਹਸਪਤਾਲ ਦੀ ਹੈ। ਇਸ ਯੂਰਪੀਅਨ ਦੇਸ਼ ਵਿਚ ਰਹਿਣ ਵਾਲੇ ਲੋਕਾਂ ਨੂੰ ਅਜਿਹਾ ਵਿਸ਼ਵਾਸ਼ ਹੈ ਕਿ ਇਹ ਪ੍ਰਾਥਨਾ ਕਰਕੇ ਕੋਰੋਨਾ ਪੀੜਤਾਂ ਦੇ ਉਬਰਨ ਵਿਚ ਤੇਜ਼ੀ ਆਵੇਗੀ।
Home ਤਾਜਾ ਜਾਣਕਾਰੀ ਦੇਖੋ ਗੋਰਿਆਂ ਦਾ ਵੀ ਕਿੰਨਾ ਵਿਸ਼ਵਾਸ਼ ਹੈ ਗੁਰੂ ਸਾਹਿਬ ਤੇ ਸਪੇਨ ਦੇ ਹਸਪਤਾਲ ਚ ਕਰੋਨਾ ਪੀੜਤਾਂ ਲਈ ਕੀਤਾ ਸਤਨਾਮ ਵਾਹਿਗੁਰੂ ਦਾ ਜਾਪ(ਵੀਡੀਓ )
ਤਾਜਾ ਜਾਣਕਾਰੀ